ਅੰਮ੍ਰਿਤਸਰ 11 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਰੈਡ ਕਰਾਸ ਸੋਸਾਇਟੀ ਵੱਲੋਂ ਹੜ੍ਹ ਪੀੜਤ ਵਿਧਵਾਵਾਂ
ਅਤੇ ਦਿਵਆਂਗਾਂ ਦੇ ਮੁੜ ਵਸੇਬੇ ਨੂੰ ਧਿਆਨ ਵਿੱਚ ਰੱਖਦਿਆ ਇੱਕ ਰਲੀਫ ਵੰਡ ਸਮਾਰੋਹ ਰੈਡ ਕਰਾਸ ਭਵਨ ਆਯੋਜਿਤ ਕੀਤਾ ਗਿਆ।ਸਮਾਰੋਹ ਵਿੱਚ 30 ਵਿਧਵਾਵਾਂ ਅਤੇ 9 ਦਿਵਆਂਗਾਂ ਨੂੰ ਰਾਹਤ ਵਜੋਂ 10-10 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।ਮੁੱਖ ਮਹਿਮਾਨ ਰੋਹਿਤ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਨੇ ਕਿਹਾ ਕਿ ਹੜ੍ਹ ਪੀੜ੍ਹਤ ਵਿਧਵਾਵਾਂ ਅਤੇ ਦਿਵਆਂਗਾਂ ਦਾ ਮੁੜ ਵਸੇਬਾ ਪ੍ਰਸ਼ਾਸਨ ਅਤੇ ਰੈਡ ਕਰਾਸ ਦੀ ਪ੍ਰਾਥਮਿਕਤਾ ਹੈ, ਜਿਸ ਲਈ ਰੈਡ ਕਰਾਸ ਸੁਸਾਇਟੀ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਗਤੀਸ਼ੀਲ ਹੈ ਅਤੇ ਸਮੇਂ ਸਮੇਂ ਤੇ ਲੋੜ ਅਨੁਸਾਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ ।
ਸੈਮਸਨ ਮਸੀਹ ਸਕੱਤਰ, ਰੈਡ ਕਰਾਸ ਨੇ ਦੱਸਿਆ ਕਿ ਭੁਪਿੰਦਰ ਮਦਾਨ, ਫਾੳਂੂਡਰ ਤਾਮਿਲਨਾਡੂ ਤੋਂ ਜੇ ਹੌਜ਼ਰੀ ਕ੍ਰੀਏਸ਼ਨ, ਜੇ.ਪੀ ਕਲਾਥਿੰਗ ਪ੍ਰਾ. ਲਿਮਟਿਡ, ਸਮਾਰਟ ਨਿਟਵੇਅਰ, ਡਾਲਰ ਫਾਊਂਡੇਸ਼ਨ, ਰੋਟਰੀ ਤਿਰੂਪਰੀ, ਪ੍ਰਾਈਮ ਟਰੱਸਟ, ਪ੍ਰਾਸਿਨਾ ਪ੍ਰਾਵਾਤਿਕਰ, ਕੇ.ਆਰ.ਸੀ ਇਨਫਰਾਸਟਰੱਕਚਰ ਐਂਡ ਰੀਅਲ ਅਸਟੇਟ ਲਿਮ. ਅਦਿਤੀ ਕ੍ਰੀਏਸ਼ਨ ਅਤੇ ਮਦਨ ਫਾਊਂਡੇਸ਼ਨ ਤਾਮਿਲਨਾਡੂ ਤੋਂ ਸੀ.ਬੀ.ਐਸ.ਐਸ ਕ੍ਰੀਏਸਨ, ਐਲ.ਐਲ.ਪੀ ਅਤੇ ਆਦਿਤੀ ਕ੍ਰੀਏਸ਼ਨ ਦੇ ਸਹਿਯੋਗ ਨਾਲ ਰੈਡ ਕਰਾਸ ਸੁਸਾਇਟੀ ਨੂੰ 4,10,000/- ਰੁਪਏ ਦੀ ਰਾਸ਼ੀ ਹੜ੍ਹ ਪੀੜ੍ਹਤਾਂ ਅਤੇ ਦਿਵਆਂਗਾਂ ਨੂੰ ਮੁੜ ਵਸੇਬੇ ਲਈ ਦਿੱਤੀ ਗਈ।ਜਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਨੇ ਇਨ੍ਹਾਂ ਸਾਰਿਆਂ ਸੰਸਥਾਵਾ ਦਾ ਧੰਨਵਾਦ ਕੀਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media