Saturday, February 14, 2026

ਖ਼ਾਲਸਾ ਯੂਨੀਵਰਸਿਟੀ ਵੱਲੋਂ ਬਸੰਤ ਤਿਉਹਾਰ ਮਨਾਇਆ ਗਿਆ

ਅੰਮਿ੍ਰਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਬਸੰਤ ਦਾ ਤਿਉਹਾਰ ਬੜ੍ਹੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਉਕਤ ਪ੍ਰੋਗਰਾਮ ਮੌਕੇ ਸ਼ਬਦ ਗਾਇਨ, ਭਾਸ਼ਣ, ਨਾਚ, ਮਿਸ ਬਸੰਤ ਮੁਕਾਬਲਾ, ਪਤੰਗ ਉਡਾਉਣ, ਪਕਵਾਨ ਬਣਾਉਣ ਅਤੇ ਫੁੱਲ਼ਾਂ ਦੀ ਸਜਾਵਟ ਦੇ ਮੁਕਾਬਲੇ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ।ਪੀਲੇ ਰੰਗ ਦੇ ਪਹਿਰਾਵਿਆਂ ਨਾਲ ਸੱਜਿਆ ਕੈਂਪਸ ਬਸੰਤ ਦੀ ਆਮਦ ਦਾ ਸੋਹਣਾ ਦ੍ਰਿਸ਼ ਪੇਸ਼ ਕਰ ਰਿਹਾ ਸੀ।
ਡਾ. ਸੁਰਿੰਦਰ ਕੌਰ ਨੇ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿ੍ਰੰਸੀਪਲ ਅਤੇ ਸਿੱਖ ਇਤਿਹਾਸ ਮਾਹਿਰ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਰਮਿੰਦਰ ਕੌਰ, ਡੀਨ ਭਾਸ਼ਾਵਾਂ ਅਤੇ ਜੱਜ ਸਾਹਿਬਾਨਾਂ ਦਾ ਖ਼ਾਲਸਾ ਯੂਨੀਵਰਸਿਟੀ ਸਟੂਡੈਂਟ ਵੈਲਫ਼ੇਅਰ ਡੀਨ ਡਾ. ਅਜੈ ਸਹਿਗਲ ਅਤੇ ਡਾ. ਰਿਤੂ ਧਵਨ ਡੀਨ ਕਾਮਰਸ ਐਂਡ ਮੈਨੇਜਮੈਂਟ ਨਾਲ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਬਸੰਤ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਨਵੀਂ ਸੋਚ, ਨਵੀਂ ਉਮੀਦ ਅਤੇ ਨਵੇਂ ਟੀਚਿਆਂ ਵੱਲ ਅਗਾਂਹ ਵੱਧਣ ਦਾ ਸੰਦੇਸ਼ ਵੀ ਹੈ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਨਵੀਂ ਊਰਜਾ ਭਰਦੇ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਬਸੰਤ ਦਾ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ’ਚ ਰਚਨਾਤਮਕਤਾ ਅਤੇ ਸਾਂਝੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਪ੍ਰੋਗਰਾਮ ਦੌਰਾਨ ਬੱਚਿਆਂ ਦੇ ਸ਼ਬਦ ਗਾਇਨ, ਭਾਸ਼ਣ, ਨਾਚ, ਮਿਸ ਬਸੰਤ ਮੁਕਾਬਲਾ, ਪਤੰਗ ਉਡਾਉਣ, ਪਕਵਾਨ ਬਣਾਉਣ ਅਤੇ ਫੁੱਲ਼ਾਂ ਦੀ ਸਜਾਵਟ ਵਰਗੇ ਮੁਕਾਬਲੇ ਕਰਵਾਏ ਗਏ।ਜੇਤੂ ਵਿਦਿਆਰਥੀਆਂ ਨੂੰ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨਾਲ ਮਿਲ ਕੇ ਇਨਾਮ ਪ੍ਰਦਾਨ ਕੀਤੇ।ਡਾ. ਸਹਿਗਲ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਪ੍ਰਦੀਪ ਕੌਰ ਅਤੇ ਸਮਨਦੀਪ ਕੌਰ ਵੱਲੋਂ ਕੀਤਾ ਗਿਆ।ਕੋਆਰਡੀਨੇਟਰ ਡਾ. ਸ਼ਰੀਨਾ ਮਹਾਜਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਖ਼ਾਲਸਾ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਮਨਬੀਰ ਕੌਰ, ਡੀਨ ਸਾਇੰਸਜ਼ ਤੇ ਹੋਰ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਹਾਜ਼ਰ ਸਨ।ਪਤੰਗਬਾਜ਼ੀ ਅਤੇ ਖਾਣ-ਪੀਣ ਦੇ ਸਟਾਲ ਖਿੱਚ ਦਾ ਕੇਂਦਰ ਰਹੇ।

 

 

Check Also

ਡੀ.ਏ.ਵੀ ਪਬਲਿਕ ਸਕੂਲ ਨੇ ਰਿਸ਼ੀ ਬੋਧ ਉਤਸਵ ਅਤੇ ਮਹਾਂਸ਼ਿਵਰਾਤਰੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਮਹਾਂਸ਼ਿਵਰਾਤਰੀ ਅਤੇ ਰਿਸ਼ੀ …