ਅੰਮ੍ਰਿਤਸਰ, 14 ਫ਼ਰਵਰੀ (ਦੀਪ ਦਵਿੰਦਰ ਸਿੰਘ) – ਮਹਾਂਕਵੀ ਕਾਲੀਦਾਸ ਦੀ ਧਰਤੀ ਉਜੈਨ (ਮੱਧ ਪ੍ਰਦੇਸ਼) ਵਿਖੇ ਅਭਿਨਵ ਰੰਗ ਮੰਡਲ ਵਲੋਂ ਕਰਵਾਏ ਗਏ 40ਵੇਂ ਰਾਸ਼ਟਰੀ ਰੰਗਮੰਚ ਉਤਸਵ
ਦੌਰਾਨ ਭਾਰਤੀ ਰੰਗਮੰਚ ਦੀ ਦੁਨੀਆਂ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਨੂੰ ਵਕਾਰੀ ਪੁਰਸਕਾਰ ‘ਸ੍ਰੀਮਤੀ ਵਿਜਯਾ ਦੇਵੀ ਸ਼ਰਮਾ ਰਾਸ਼ਟਰੀ ਰੰਗਮੰਚ ਸਨਮਾਨ’ ਪ੍ਰਦਾਨ ਕੀਤਾ ਗਿਆ।ਇਹ ਸਨਮਾਨ ਸੀਨੀਅਰ ਰੰਗਕਰਮੀ ਸ਼ਰਦ ਸ਼ਰਮਾ ਵਲੋਂ ਆਪਣੀ ਮਾਤਾ ਜੀ ਦੀ ਯਾਦ ’ਚ ਸਥਾਪਿਤ ਕੀਤਾ ਗਿਆ ਹੈ।ਸਨਮਾਨ ਵਜੋਂ ਧਾਲੀਵਾਲ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸ਼ਾਲ, ਸ੍ਰੀਫਲ ਅਤੇ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਸਨਮਾਨ ਸਮਾਗਮ ’ਚ ਮੁੱਖ ਮਹਿਮਾਨ ਦੇ ਰੂਪ ’ਚ ਰਮੇਸ਼ ਬਾਬੂ, ਡਾ: ਗੋਪਾਲ ਸ਼ਰਮਾ ਅਤੇ ਗਿਰੀਜੇਸ਼ ਵਿਯਾਸ ਹਾਜ਼ਰ ਸਨ।ਮਹਿਮਾਨਾਂ ਵਲੋਂ ਰੰਗਮੰਚ ਦੇ ਖੇਤਰ ’ਚ ਕੇਵਲ ਧਾਲੀਵਾਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਗਿਆ ਕਿ ਕੇਵਲ ਧਾਲੀਵਾਲ ਭਾਰਤੀ ਰੰਗਮੰਚ ਦਾ ਇਕ ਵਿਸ਼ੇਸ਼ ਨਾਮ ਹੈ।ਉਹ ਪਿਛਲੇ 50 ਸਾਲ ਤੋਂ ਪੰਜਾਬੀ ਰੰਗਮੰਚ ਦਾ ਦੇਸ਼ਾਂ ਵਿਦੇਸ਼ਾਂ ਵਿਚ ਝੰਡਾ ਬੁਲੰਦ ਕਰ ਰਹੇ ਨੇ, ਕੇਵਲ ਧਾਲੀਵਾਲ ਦਾ ਨਾਮ ਭਾਰਤ ਦੇ ਗਿਣੇ-ਚੁਣੇ ਰੰਗਮੰਚ ਨਿਰਦੇਸ਼ਕਾਂ ਵਿੱਚ ਸ਼ੁਮਾਰ ਹੁੰਦਾ ਹੈ। ਕੇਵਲ ਧਾਲੀਵਾਲ ਨੇ 60 ਤੋਂ ਵੱਧ ਨਾਟ-ਪੁਸਤਕਾਂ ਦੀ ਰਚਨਾ ਕੀਤੀ ਹੈ ਤੇ 250 ਤੋਂ ਵੱਧ ਨਾਟਕਾਂ ਦੀ ਨਿਰਦੇਸ਼ਨਾ ਕਰਕੇ 7000 ਦੇ ਕਰੀਬ ਪਿੰਡਾਂ ਤੇ ਸ਼ਹਿਰਾਂ ਵਿੱਚ ਨਾਟ-ਪ੍ਰਦਰਸ਼ਨੀਆਂ ਕੀਤੀਆਂ ਹਨ। ਕੇਵਲ ਧਾਲੀਵਾਲ ਵਲੋਂ ਪੰਜਾਬੀ ਰੰਗਮੰਚ ਲਈ ਪਾਏ ਵਿਸ਼ੇਸ਼ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਰੰਗਮੰਚ ਦੇ ਖੇਤਰ ਦਾ ਸਭ ਤੋਂ ਉਚਤਮ ਰਾਸ਼ਟਰੀ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਭਾਰਤ ਦੇ ਮਾਣਯੋਗ ਰਾਸ਼ਰਟਪਤੀ ਜੀ ਵਲੋਂ ਦਿੱਤਾ ਗਿਆ ਹੈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media