Monday, November 23, 2026

ਪੀਰ ਬੁੱਧੂ ਸ਼ਾਹ ਦੇ ਜੀਵਨ ‘ਤੇੇ ਅਧਾਰਿਤ ਧਾਰਮਿਕ ਨਾਟਕ ‘ਸੱਚ ਦੇ ਪਾਂਧੀ’ ਦਾ ਸਫਲ ਮੰਚਣ

ਅੰਮ੍ਰਿਤਸਰ, 15 ਫ਼ਰਵਰੀ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਵੱਲੋਂ ਪ੍ਰਿੰ. ਜੇ.ਐਸ ਬਾਵਾ ਦਾ ਲਿਖਿਆ ਅਤੇ ਹਰਿੰਦਰ ਸੋਹਲ ਦਾ ਨਿਰਦੇਸ਼ਤ ਕੀਤਾ ਪੀਰ ਬੁੱਧੂ ਸ਼ਾਹ ਦੇ ਜੀਵਨ ‘ਤੇੇ ਅਧਾਰਿਤ ਧਾਰਮਿਕ ਨਾਟਕ ‘ਸੱਚ ਦੇ ਪਾਂਧੀ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਣ ਕੀਤਾ ਗਿਆ।
ਇਹ ਨਾਟਕ ਪੀਰ ਬੁੱਧੂ ਸ਼ਾਹ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਸੱਚੀ ਸ਼ਰਧਾ ਨੂੰ ਸਮਰਪਿਤ ਹੈ।ਨਾਟਕ ਵਿੱਚ ਹਰਿੰਦਰ ਸੋਹਲ, ਗੁਰਦਿਤਪਾਲ ਸਿੰਘ, ਵਿਪਨ ਧਵਨ, ਸਤਨਾਮ ਬਿਜਲੀਵਾਲ, ਰਕੇਸ਼ ਕੁਮਾਰ, ਜਗਦੀਸ਼ ਜੱਬਲ, ਬਿਕਰਮਜੀਤ ਬਿੰਨੀ, ਸਾਵਨ ਵੇਰਕਾ, ਜਸਕਰਨ ਸੋਹਲ, ਸਰਬ ਮਜੀਠਾ, ਮਨਪ੍ਰੀਤ ਸੋਹਲ ਅਤੇ ਨਵਪ੍ਰੀਤ ਹੁੰਦਲ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਗੀਤ ਤੇ ਸੰਗੀਤ ਹਰਿੰਦਰ ਸੋਹਲ ਵਲੋਂ ਤਿਆਰ ਕੀਤਾ ਗਿਆ।ਕਲਾਕਾਰਾਂ ਦਾ ਮੇਕਅਪ ਅਮਰੀਕ ਰੰਧਾਵਾ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕੁਲਬੀਰ ਸੂਰੀ, ਪਰਮਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਮਹਿਲਾਂਵਾਲਾ, ਗੁਰਪ੍ਰੀਤ ਸਿੰਘ, ਪ੍ਰਿੰ. ਹਰਪ੍ਰੀਤ ਕੌਰ, ਨਰਿੰਦਰ ਸਿੰਘ (ਰੋਜ਼ ਬਰਡ ਸਕੂਲ) ਤੇ ਵਿਦਿਆਰਥੀ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …