ਅੰਮ੍ਰਿਤਸਰ, 16 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਅਧੀਨ ਡਾਇਟੀਟਿਕਸ ਐਂਡ ਨਿਊਟ੍ਰਿਸ਼ਨ ਡਵਿਜ਼ਨ ਨੇ ਪੋਸ਼ਣ ਵਿਗਿਆਨ ਦੇ
ਖੇਤਰ ਵਿੱਚ ਖੋਜ ਅਤੇ ਹੁਨਰ-ਅਧਾਰਿਤ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਐਸੋਸੀਏਸ਼ਨ ਫ਼ਾਰ ਪੈਰੈਂਟਰਲ ਐਂਡ ਐਂਟਰਲ ਨਿਊਟ੍ਰੀਸ਼ਨ ਇੰਡੀਆ ਨਾਲ ਇਕ ਮਹੱਤਵਪੂਰਨ ਸਮਝੌਤਾ ਕੀਤਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਇਸ ਸਮਝੌਤੇ ਨੂੰ ਯੂਨੀਵਰਸਿਟੀ ਲਈ ਇੱਕ ਇਤਿਹਾਸਕ ਤੇ ਦੂਰਦਰਸ਼ੀ ਪਹਿਲ ਕਰਾਰ ਦਿੰਦਿਆਂ ਕਿਹਾ ਕਿ ਅੱਜ ਦੀ ਸਿੱਖਿਆ ਉਹੀ ਹੈ, ਜੋ ਵਿਦਿਆਰਥੀਆਂ ਨੂੰ ਸਮਾਜ ਦੀਆਂ ਅਸਲ ਲੋੜਾਂ ਨਾਲ ਜੋੜੇ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਡਿਗਰੀ ਦੇਣਾ ਨਹੀਂ, ਸਗੋਂ ਅਜਿਹੇ ਨਿਪੁੰਨ ਤੇ ਜ਼ਿੰਮੇਵਾਰ ਨੌਜਵਾਨ ਤਿਆਰ ਕਰਨਾ ਹੈ ਜੋ ਦੇਸ਼ ਦੀ ਸਿਹਤ ਅਤੇ ਵਿਕਾਸ ਵਿੱਚ ਯੋਗਦਾਨ ਪਾ ਸਕਣ।
ਇਹ ਸਮਝੌਤਾ ਯੂਨੀਵਰਸਿਟੀ ਵੱਲੋਂ ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਰਜਿਸਟਰਾਰ ਵਜੋਂ ਅਤੇ ਆਈ.ਏ.ਪੀ.ਈ.ਐਨ ਇੰਡੀਆ ਦੇ ਪ੍ਰਧਾਨ ਵੱਲੋਂ ਹਸਤਾਖਰ ਕਰਕੇ ਕੀਤਾ ਗਿਆ। ਇਸ ਦਾ ਮਕਸਦ ਕੂਪੋਸ਼ਣ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਿਪਟਣ ਲਈ ਖੋਜ, ਤਕਨੀਕੀ ਗਿਆਨ ਅਤੇ ਪ੍ਰੈਕਟੀਕਲ ਟ੍ਰੇਨਿੰਗ ਨੂੰ ਇਕੱਠਾ ਲਿਆਉਣਾ ਹੈ।
ਪ੍ਰੋ. ਕਰਮਜੀਤ ਸਿੰਘ ਨੇ ਕਿਹਾ, “ਇਹ ਸਾਂਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖੋਜ਼, ਇੰਟਰਡਿਸਪਲਿਨਰੀ ਇਨੋਵੇਸ਼ਨ ਅਤੇ ਸਕਿਲ ਡਿਵੈਲਪਮੈਂਟ ਦੇ ਨਵੇਂ ਮੌਕੇ ਦੇਵੇਗੀ।ਪੋਸ਼ਣ ਸਿਹਤਮੰਦ ਸਮਾਜ ਦੀ ਨੀਂਹ ਹੈ ਅਤੇ ਇਸ ਖੇਤਰ ਵਿੱਚ ਮਜ਼ਬੂਤ ਕੰਮ ਕਰਨਾ ਸਮੇਂ ਦੀ ਲੋੜ ਹੈ।”
ਡਾਇਟੀਟਿਕਸ ਐਂਡ ਨਿਊਟ੍ਰਿਸ਼ਨ ਡਿਵਿਜ਼ਨ, ਜੋ ਕਿ 2022 ਵਿੱਚ ਸਥਾਪਿਤ ਹੋਇਆ ਸੀ, ਇਥੇ ਚਾਰ ਸਾਲਾ ਬੀ.ਐਸ.ਸੀ (ਆਨਰਜ਼) ਡਾਇਟੀਟਿਕਸ ਐਂਡ ਨਿਊਟ੍ਰੀਸ਼ਨ ਅਤੇ ਦੋ ਸਾਲਾ ਐਮ.ਐਸ.ਸੀ ਸਪੋਰਟਸ ਨਿਊਟ੍ਰੀਸ਼ਨ ਕੋਰਸ ਚਲਾਏ ਜਾਂਦੇ ਹਨ।ਆਈ.ਏ.ਪੀ.ਈ.ਐਨ ਇੰਡੀਆ ਪੁਣੇ ਅਧਾਰਿਤ ਇਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਕੁਪੋਸ਼ਣ ਬਾਰੇ ਜਾਗਰੂਕਤਾ ਫੈਲਾਉਣ, ਵਿਗਿਆਨਕ ਪੋਸ਼ਣ ਥੈਰੇਪੀ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਕੰਮ ਕਰਦੀ ਹੈ।
Check Also
ਅਜਨਾਲਾ ‘ਚ ਅਗਸਤ 2025 ਦੀ ਹੜ੍ਹ ਪੀੜਤਾਂ ਦੇ ਕਾਨੂੰਨੀ ਵਾਰਸਾਂ ਨੂੰ ਮੁਆਵਜ਼ਾ ਜਾਰੀ
ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ) – ਅਗਸਤ 2025 ਵਿੱਚ ਅਜਨਾਲਾ ਇਲਾਕੇ ਦੀ ਦਰਿਆਈ ਪੱਟੀ ਵਿੱਚ …
Punjab Post Daily Online Newspaper & Print Media