ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਿਭਾਗ ਵੱਲੋਂ ਰੂਸਾ ਅਧੀਨ ਖੇਤੀਬਾੜੀ ਅਨੁਸੰਧਾਨ ਅਤੇ ਨਵਚੇਤਨਾ ਕੇਂਦਰ ਦੇ ਸਹਿਯੋਗ ਨਾਲ “ਸੰਗੀਤ ਦਾ ਖੇਤੀਬਾੜੀ ਨਾਲ ਅੰਤਰ-ਵਿਸ਼ਾ ਦ੍ਰਿਸ਼ਟੀਕੋਣ” ਵਿਸ਼ੇ ‘ਤੇ ਵਰਕਸ਼ਾਪ ਦਾ ਅਰੰਭ ਹੋਇਆ।ਇਹ ਲਮ੍ਹਾ ਉਸ ਵੇਲੇ ਹੋਰ ਵੀ ਯਾਦਗਾਰੀ ਬਣ ਗਿਆ, ਜਦੋਂ ਯੂਨੀਵਰਸਿਟੀ ਦੇ ਮੁਖੀ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਆਪ ਸਰੋਤਿਆਂ ਵਿੱਚ ਬੈਠ ਕੇ ਉਸ ਮਾਹੌਲ ਦਾ ਆਨੰਦ ਮਾਣਿਆ।ਇਹ ਵਰਕਸ਼ਾਪ ਸੰਗੀਤ ਅਤੇ ਖੇਤੀਬਾੜੀ ਵਰਗੇ ਵੱਖ-ਵੱਖ ਖੇਤਰਾਂ ਨੂੰ ਇਕੱਠਾ ਜੋੜਦਿਆਂ ਨਵੇਂ ਅਧਿਐਨ ਅਤੇ ਖੋਜ਼ ਦੇ ਰਾਹ ਖੋਲ੍ਹਣ ਵਾਲੀ ਸਾਬਤ ਹੋਈ ਅਤੇ ਭਾਗੀਦਾਰਾਂ ਲਈ ਗਿਆਨਵਰਧਕ ਅਨੁਭਵ ਬਣੀ।
ਵਰਕਸ਼ਾਪ ਦਾ ਆਯੋਜਨ ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿੱਚ ਸਫਲਤਾਪੂਰਵਕ ਕੀਤਾ ਗਿਆ।ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ ਅਤੇ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਵੱਲੋਂ ਸੱਦੇ ਹੋਏ ਮਹਿਮਾਨਾਂ ਅਤੇ ਸਰੋਤ ਵਿਅਕਤੀਆਂ ਦਾ ਸਨਮਾਨਪੂਰਵਕ ਸਵਾਗਤ ਕੀਤਾ ਗਿਆ।
ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਗੁਰਮਤ ਸੰਗੀਤ ‘ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਕਰਦਿਆਂ ਪ੍ਰਸਿੱਧ ਗੁਰਮਤ ਸੰਗੀਤ ਵਿਦਵਾਨ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਗੁਰਮਤ ਸੰਗੀਤ ਦੇ ਆਧਿਆਤਮਿਕ ਪੱਖ, ਰਾਗ ਪ੍ਰਣਾਲੀ ਅਤੇ ਗੁਰਬਾਣੀ ਗਾਇਨ ਦੀ ਸ਼ਾਸਤਰੀ ਪਰੰਪਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਰਾਗ ਆਸਾ ਵਿੱਚ “ਤੂ ਮੇਰੋ ਪਿਆਰੋ” ਸ਼ਬਦ ਦੀ ਪ੍ਰਭਾਵਸ਼ਾਲੀ ਪੇਸ਼ਕਸ਼ ਕੀਤੀ ਜੋ ਝਪਤਾਲ ਵਿੱਚ ਨਿਬੱਧ ਸੀ। ਇਸ ਤੋਂ ਬਾਅਦ “ਜਾਗਿ ਰੇ ਮਨਾ” ਸ਼ਬਦ ਤੀਨਤਾਲ ਵਿੱਚ ਅਤੇ ਰਾਗ ਬਸੰਤ ਵਿੱਚ ਦੀਪਚੰਦੀ ਤਾਲ ਪੇਸ਼ ਕੀਤੀ ਗਈ।ਉਨ੍ਹਾਂ ਨਾਲ ਉਨ੍ਹਾਂ ਦੇ ਵਿਦਿਆਰਥੀਆਂ ਨੇ ਸੰਗਤ ਕੀਤੀ, ਜਦਕਿ ਤਬਲਾ ਸੰਗਤ ਅਨਿਕਬਾਰ ਸਿੰਘ ਵੱਲੋਂ ਕੀਤੀ ਗਈ।
ਦੂਜੇ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ.ਐਸ ਚਾਹਲ ਦੀ ਵਿਸ਼ੇਸ਼ ਹਾਜ਼ਰੀ ਰਹੀ। ਇਸ ਮੌਕੇ ‘ਪਵਣੁ ਗੁਰੂ ਪਾਣੀ ਪਿਤਾ’ ਸ਼ਬਦ ਦੀ ਭਾਵਪੂਰਤ ਪੇਸ਼ਕਸ਼ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਰਾਗ ਜੈਤਸਰੀ ਦੀ ਵਿਹਾਰਕ ਤਾਲੀਮ ਵੀ ਦਿੱਤੀ ਗਈ।
ਇਸ ਮੌਕੇ ਵਿਭਾਗ ਦੇ ਅਧਿਆਪਕਾਂ ਡਾ. ਪ੍ਰਿਯੰਕਾ, ਡਾ. ਰਮਨਦੀਪ, ਸਿਧਾਰਥ ਚਟਰਜੀ, ਡਾ. ਗੌਰਵ ਕੋਹਲੀ, ਡਾ. ਹਰਮੀਤ, ਡਾ. ਸ਼ੁਪ੍ਰੀਤ ਸਿੰਘ, ਡਾ. ਗੀਤੂ ਅਤੇ ਗੁਣਵੀਰ ਸਿੰਘ ਤੋਂ ਇਲਾਵਾ ਖੋਜਾਰਥੀਆਂ ਅਤੇ ਐਮ.ਏ ਤੇ ਐਮ.ਪੀ.ਏ (ਸੰਗੀਤ) ਦੇ ਵਿਦਿਆਰਥੀਆਂ ਨੇ ਭਰਪੂਰ ਹਿਸਾ ਲਿਆ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।ਮੰਚ ਸੰਚਾਲਨ ਐਮ.ਏ (ਵੋਕਲ) ਦੇ ਵਿਦਿਆਰਥੀ ਯੋਗੇਸ਼ ਵੱਲੋਂ ਕੀਤਾ ਗਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media