ਅੰਮ੍ਰਿਤਸਰ, 26 ਫਰਵਰੀ (ਦੀਪ ਦਵਿੰਦਰ ਸਿੰਘ) – ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵਲੋਂ “ਜਿਨ੍ਹਾਂ ਸੰਨ ਸੰਤਾਲੀ ਡਿੱਠੀ” ਸਿਲਸਿਲੇ ਤਹਿਤ ਅਰੰਭੀ
ਬਜ਼ੁਰਗ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਲੜੀ ਦੇ ਅੰਤਰਗਤ ਬਜ਼ੁਰਗ ਸਾਹਿਤਕਾਰਾ ਜਸਬੀਰ ਕੌਰ ਨਾਲ ਗੁਫ਼ਤਗੂ ਕੀਤੀ ਗਈ।
ਇਸ ਸਿਲਸਲੇ ਦੇ ਕਨਵੀਨਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਮਨੋਰਥ ਸੰਤਾਲੀ ਦੇ ਉਜਾੜਿਆਂ ਵੇਲੇ ਵਾਪਰੇ ਗੈਰ ਮਨੁੱਖੀ ਵਰਤਾਰਿਆਂ ਦੀ ਹਕੀਕਤ ਨੂੰ ਨੇੜਿਉਂ ਸਮਝਣ ਅਤੇ ਸੰਭਾਲਣ ਲਈ ਹੈ ਕਿਉਂਕਿ ਜਿਸ ਪੀੜ੍ਹੀ ਨੇ ਕਾਫਲਿਆਂ ਨੂੰ ਆਉਂਦੇ ਜਾਂਦੇ ਤੇ ਲੁਟੀਦੇ ਵੇਖਿਆ ਉਹ ਪੀੜ੍ਹੀ ਸਾਡੇ ਕੋਲੋਂ ਹੌਲੀ ਹੌਲੀ ਖੁਰਦੀ ਜਾ ਰਹੀ ਹੈ।
ਡੇੜ੍ਹ ਦਰਜ਼ਨ ਪੁਸਤਕਾਂ ਦੀ ਲੇਖਿਕਾ ਜਸਬੀਰ ਕੌਰ ਹੁਰਾਂ ਸੰਤਾਲੀ ਦੇ ਖੌਫ਼ਨਾਕ ਮੰਜ਼ਰ ਨੂੰ ਚੇਤੇ ਕਰਦਿਆਂ ਦੱਸਿਆ ਕਿ ਗੁਰੂ ਪੀਰਾਂ ਦੀ ਇਸ ਧਰਤੀ ਤੇ ਜਿਵੇਂ ਧੀਆਂ ਧਿਆਣੀਆਂ ਦੀਆਂ ਅਸਮਤਾਂ ਲੀਰੋ ਲੀਰ ਹੋਈਆਂ, ਸਰਹੱਦ ਦੇ ਉਰਵਾਰ-ਪਾਰ ਹਜ਼ਾਰਾਂ ਔਰਤਾਂ ਨੂੰ ਧਰਮ, ਪਰਿਵਾਰ ਅਤੇ ਬੱਚਿਆਂ ਤੋਂ ਦੂਰ ਕਰਕੇ ਉਮਰ ਭਰ ਮਾਨਸਿਕ ਅਤੇ ਸਰੀਰਕ ਸੰਤਾਪ ਭੋਗਿਆ, ਸੋਚ ਕੇ ਰੂਹ ਕੰਬਦੀ ਹੈ।ਲੇਖਿਕਾ ਦੇ ਹਮ ਸਫਰ ਪ੍ਰੋ. ਮੋਹਣ ਸਿੰਘ ਨੇ ਦੱਸਿਆ ਕਿ ਜਸਬੀਰ ਕੌਰ ਹੁਰਾਂ ਦਾਜ ਵਿੱਚ ਸ਼ਗਨ ਵਜੋਂ ਕੇਵਲ ਬਹੁਮੁੱਲੀਆਂ ਗਿਆਰਾਂ ਕਿਤਾਬਾਂ ਦਾ ਸੈੱਟ ਲੈ ਕੇ ਆਏ ਸਨ।
ਇਸ ਲੜ੍ਹੀ ਦੇ ਕੋ-ਕਨਵੀਨਰ ਮਨਮੋਹਨ ਸਿੰਘ ਢਿੱਲੋਂ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਲਾਕਾਤਾਂ ਦੇ ਯਾਦਗਾਰੀ ਦਸਤਾਵੇਜ਼ ਨੂੰ ਕਿਤਾਬ ਦੇ ਰੂਪ ਵਿੱਚ ਵੀ ਸਾਂਭਿਆ ਜਾਵੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media