Monday, March 2, 2026

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਵਿਖੇ ਗੈਸਟਰੋਇੰਟੇਸਟਾਈਨਲ ਵਿਕਾਰ ਦੇ ਪੋਸ਼ਣ ਪ੍ਰਬੰਧਨ ਤੇ ਅਕਾਦਮਿਕ ਵਰਕਸ਼ਾਪ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲ੍ਹਾ ਸ੍ਰੀ ਅੰਮ੍ਰਿਤਸਰ ਦੇ ਕਲੀਨਿਕਲ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਵਿਭਾਗ ਦੁਆਰਾ ਕਲੀਨਿਕਲ ਨਿਊਟ੍ਰੀਸ਼ਨ ਵਿੱਚ ਗਿਆਨ ਅਤੇ ਪੇਸ਼ੇਵਰ ਹੁਨਰਾਂ ਵਿੱਚ ਹੋਰ ਵਾਧਾ ਕਰਨ ਦੇ ਉਦੇਸ਼ ਨਾਲ ‘ਗੈਸਟਰੋਇੰਟੇਸਟਾਈਨਲ ਡਿਸਆਰਡਰਜ਼ ਦੇ ਪੋਸ਼ਣ ਪ੍ਰਬੰਧਨ’ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਡਾ. ਏ.ਪੀ ਸਿੰਘ (ਡੀਨ) ਦੀ ਅਗਵਾਈ, ਨਿਰੰਤਰ ਉਤਸ਼ਾਹ ਅਤੇ ਦੂਰਦਰਸ਼ੀ ਅਗਵਾਈ ਨੇ ਵਰਕਸ਼ਾਪ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।ਸਮਾਗਮ ਵਿੱਚ ਡਾ. ਐਮ.ਐਸ ਉੱਪਲ ਵਾਈਸ ਚਾਂਸਲਰ ਐਸ.ਜੀ.ਆਰ.ਡੀ ਯੂਨੀਵਰਸਿਟੀ ਅਤੇ ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਐਸ.ਜੀ.ਆਰ.ਡੀ ਮੈਡੀਕਲ ਕਾਲਜ ਸਮੇਤ ਸਤਿਕਾਰਯੋਗ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸਿਹਤ ਸੰਭਾਲ ਵਿਸ਼ਿਆਂ ਵਿੱਚ ਨਿਰੰਤਰ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ।
ਸ਼੍ਰੀਮਤੀ ਰਿਤੂ ਸੁਧਾਕਰ ਚੀਫ਼ ਡਾਇਟੀਸ਼ੀਅਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਚੀਫ਼ ਡਾਇਟੀਸ਼ੀਅਨ ਫੋਰਟਿਸ ਮਲਟੀ-ਸਪੈਸ਼ਲਿਟੀ ਹਸਪਤਾਲ ਮੋਹਾਲੀ ਨੇ ਆਪਣਾ ਗਿਆਨ ਅਤੇ ਤਜ਼ਰਬਾ ਸਾਂਝਾ ਕੀਤਾ, ਹਾਜ਼ਰੀਨ ਨੂੰ ਵਿਹਾਰਕ ਮਾਰਗਦਰਸ਼ਨ ਕੀਤਾ ਅਤੇ ਅਤਿ-ਆਧੁਨਿਕ ਰੀਸਰਚ ਤਕਨੀਕਾਂ ਅਤੇ ਉਨ੍ਹਾਂ ਦੇ ਨਤੀਜਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਪੰਜਾਬ ਦੀਆਂ ਪ੍ਰਮੁੱਖ ਸੰਸਥਾਵਾਂ ਜਿਵੇਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਗਰਲਜ਼ ਖਾਲਸਾ ਕਾਲਜ, ਜੀ.ਐਨ.ਏ ਯੂਨੀਵਰਸਿਟੀ, ਸੀ.ਟੀ ਯੂਨੀਵਰਸਿਟੀ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਅਤੇ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਤੋਂ ਡੈਲੀਗੇਟ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ।
ਡਾ. ਚੀਨਮ ਭਾਟੀਆ ਪ੍ਰਬੰਧਕੀ ਸਕੱਤਰ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਵਰਕਸ਼ਾਪ ਕਲੀਨਿਕਲ ਪੋਸ਼ਣ ਵਿੱਚ ਪੇਸ਼ੇਵਰ ਯੋਗਤਾਵਾਂ ਨੂੰ ਉਚਾ ਚੁਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਕਿ ਮਰੀਜ਼ਾਂ ਦੀ ਦੇਖਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਵਰਕਸ਼ਾਪ ਨੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਪੇਸ਼ੇਵਰ ਵਿਕਾਸ ਲਈ ਇੱਕ ਗਤੀਸ਼ੀਲ ਪਲੇਟਫਾਰਮ ਮੁਹੱਈਆ ਕਰਕੇ ਗੈਸਟਰੋਇੰਟੇਸਟਾਈਨਲ ਸਿਹਤ ਦੇ ਪ੍ਰਬੰਧਨ ਵਿੱਚ ਪੋਸ਼ਣ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ‘ਗਿਆਨ ਪ੍ਰਚੰਡ ਪ੍ਰਸ਼ਨੋਤਰੀ’ ਮੁਕਾਬਲੇ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਡਾਇਰੈਕਟੋਰੇਟ …