Monday, March 2, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਸਵਾਮੀ ਦਯਾਨੰਦ ਜੀ ਅਤੇ ਰਿਸ਼ੀ ਬੋਧੋਤਸਵ ਦੇ ਸ਼ੁਭ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਹਵਨ-ਯੱਗ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਸਵਾਮੀ ਦਯਾਨੰਦ ਜੀ ਅਤੇ ਰਿਸ਼ੀ ਬੋਧੋਤਸਵ ਦੇ ਸ਼ੁਭ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਹਵਨ-ਯੱਗ ਦਾ ਆਯੋਜਨ ਕੀਤਾ।ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਮੌਜ਼ੂਦ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਹਵਨ ਯੱਗ ਦੇ ਸੁਚਾਰੂ ਢੰਗ ਨਾਲ ਸੰਪੂਰਨ ਹੋਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ।ਵਿਦਿਆਰਥੀਆਂ ਨੂੰ ਮਹਾਰਿਸ਼ੀ ਦਯਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜਾਣੂ ਕਰਵਾਉਂਦੇ ਹੋਏ, ਉਨ੍ਹਾਂ ਕਿਹਾ ਕਿ ਮਹਾਰਿਸ਼ੀ ਦੇ ਕਾਰਨ ਹੀ ਔਰਤਾਂ ਦੀ ਸਿੱਖਿਆ ਅਤੇ ਔਰਤਾਂ ਦਾ ਸਸ਼ਕਤੀਕਰਨ ਸੰਭਵ ਹੋਇਆ।ਮਹਾਰਿਸ਼ੀ ਦਯਾਨੰਦ ਵਰਗੇ ਮਹਾਨ ਪੁਰਸ਼ਾਂ ਦੇ ਚੰਗੇ ਕੰਮਾਂ ਕਾਰਨ ਹੀ ਉਨ੍ਹਾਂ ਦਾ ਵਜ਼ੂਦ ਯੁੱਗਾਂ ਤੱਕ ਕਾਇਮ ਰਹੇਗਾਅਤੇ ਮਨੁਖਤਾ ਉਨ੍ਹਾਂ ਤੋਂ ਪ੍ਰੇਰਨਾ ਲੈਂਦੀ ਰਹੇਗੀ।
ਇੰਦਰਪਾਲ ਆਰੀਆ (ਮੈਂਬਰ ਡੀ.ਏ.ਵੀ ਸੀ.ਐਮ.ਸੀ ਅਤੇ ਪ੍ਰਧਾਨ, ਆਰੀਆ ਸਮਾਜ, ਲਕਸ਼ਮਣਸਰ) ਨੇ ਵਿਦਿਆਰਥੀਆਂ ਨੂੰ ਧਾਰਮਿਕ ਜੀਵਨ ਜਿਊਣ ਅਤੇ ਆਪਣੇ ਰੋਜ਼ਾਨਾ ਜੀਵਨ ਵਿੱਚ ਯੱਗ ਰਸਮਾਂ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਸਾਨੂੰ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਜੀ ਦੇ ਮਾਰਗ `ਤੇ ਚੱਲਣਾ ਚਾਹੀਦਾ ਹੈ ਅਤੇ ਧਾਰਮਿਕ ਜੀਵਨ ਜਿਊਣਾ ਚਾਹੀਦਾ ਹੈ।
ਇਹ ਜਿਕਰਯੋਗ ਹੈ ਕਿ ਮਹਾਰਿਸ਼ੀ ਦਯਾਨੰਦ ਜੀ ਦੀ ਪਵਿੱਤਰ ਜਨਮ ਵਰ੍ਹੇਗੰਢ `ਤੇ ਆਯੋਜਿਤ ਵੈਦਿਕ ਕੁਇਜ਼, ਭਜਨ ਗਾਇਨ ਅਤੇ ਪੋਸਟਰ ਮੇਕਿੰਗ ਵਰਗੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਅੰਤ ਵਿਚਸੰਗੀਤ ਵਿਭਾਗ ਨੇ “ਰਿਸ਼ੀ ਕੌਮ ਕਾ ਰਹਿਨੁਮਾ ਬੰਕੇ ਆਇਆ” ਭਜਨ ਦੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ।ਸਟੇਜ ਦੀ ਮੇਜ਼ਬਾਨੀ ਡਾ. ਅਨੀਤਾ ਨਰਿੰਦਰ ਦੁਆਰਾ ਕੀਤੀ ਗਈ।
ਇਸ ਮੌਕੇ ਰਾਕੇਸ਼ ਮਹਿਰਾ, ਦੀਪਕ ਮਹਾਜਨ, ਗੌਰਵ ਤਲਵਾੜ, ਪ੍ਰਦੀਪ ਮਲਿਕ (ਆਰੀਆ ਸਮਾਜ, ਸ਼ਕਤੀ ਨਗਰ), ਸ੍ਰੀਮਤੀ ਰੇਣੂ ਘਈ, ਅਨਿਲ ਵਿਨਾਇਕ (ਆਰੀਆ ਸਮਾਜ ਲਾਰੈਂਸ ਰੋਡ) ਸਮੇਤ ਕਾਲਜ ਦੇ ਅਹੁੱਦੇਦਾਰ ਅਤੇ ਵਿਦਿਆਰਥੀ ਮੌਜ਼ੂਦ ਰਹੇ।ਅੰਤ ‘ਚ ਹਵਨ ਯੱਗ ਦੀ ਸੰਪੂਰਨਤਾ ਉਪਰੰਤ ਲੰਗਰ ਵਰਤਾਇਆ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ‘ਗਿਆਨ ਪ੍ਰਚੰਡ ਪ੍ਰਸ਼ਨੋਤਰੀ’ ਮੁਕਾਬਲੇ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਡਾਇਰੈਕਟੋਰੇਟ …