ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਵਾਰਡ ਨੰਬਰ 33 ਦੀ ਕੈਨਾਲ ਕਾਲੋਨੀ ਵਿੱਚ ਸਮਾਜਸੇਵੀ ਨੀਲਮ ਕਾਂਡਾ ਅਤੇ ਬਲਦੇਵ ਕਾਂਡਾ ਵੱਲੋਂ ਕਰਵਾਏ ਗਏ
ਸਮਾਰੋਹ ਵਿੱਚ ਦਿਨੇਸ਼ ਬੱਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵੱਡੀ ਗਿਣਤੀ ਵਿੱਚ ਪਹੁੰਚੇ ਬਜੁਰਗਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਭਗਤੀ ਭਾਵ ਨਾਲ ਅਧਰਮ ‘ਤੇ ਧਰਮ ਦੀ ਜਿੱਤ ਦਾ ਤਿਉਹਾਰ ਮਨਾਇਆ।ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਅੱਜ ਹੋਲਿਕਾ ਦਹਨ ਦੇ ਮੌਕੇ ’ਤੇ ਇਲਾਕਾ ਵਾਸੀਆਂ ਨਾਲ ਮਿਲ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿਨੇਸ਼ ਬੱਸੀ ਨੇ ਕਿਹਾ ਕਿ ਹੋਲਿਕਾ ਦਹਨ ਸਿਰਫ਼ ਇੱਕ ਰਸਮ ਨਹੀਂ, ਸਗੋਂ ਸਾਡੇ ਅੰਦਰਲੇ ਅਹੰਕਾਰ ਅਤੇ ਸਮਾਜ ਦੀਆਂ ਬੁਰਾਈਆਂ ਨੂੰ ਭਸਮ ਕਰਨ ਦਾ ਦਿਨ ਹੈ।ਭਗਤ ਪ੍ਰਹਲਾਦ ਦੀ ਜਿੱਤ ਸਾਨੂੰ ਸਿਖਾਉਂਦੀ ਹੈ ਕਿ ਜਿਸ ਦੇ ਕੋਲ ਸੱਚ ਅਤੇ ਵਿਸ਼ਵਾਸ ਹੁੰਦਾ ਹੈ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।ਬੱਸੀ ਨੇ ਅਪੀਲ ਕੀਤੀ ਕਿ ਇਸ ਪਵਿੱਤਰ ਅੱਗ ਦੇ ਸਾਹਮਣੇ ਅਸੀਂ ਆਪਣੇ ਸ਼ਹਿਰ ਵਿੱਚੋਂ ਨਸ਼ਿਆਂ ਦੀ ਬੁਰਾਈ, ਬੇਰੁਜ਼ਗਾਰੀ ਅਤੇ ਆਪਸੀ ਭੇਦਭਾਵ ਵਰਗੀ ‘ਹੋਲਿਕਾ’ ਨੂੰ ਸਾੜ ਕੇ ਰਾਖ ਕਰਨ ਦਾ ਸੰਕਲਪ ਲਈਏ।
ਇਸ ਮੌਕੇ ਵੰਸ਼ ਬੱਸੀ, ਹਰਜੀਤ ਸਿੰਘ ਠੇਕੇਦਾਰ, ਰਾਣਾ ਰੱਖੜਾ, ਰਾਜਬੀਰ ਰਾਜੂ ਇੰਚਾਰਜ਼ ਵਾਰਡ 32, ਸੰਦੀਪ ਸ਼ਾਹ, ਲੱਕੀ ਰਾਜਪੂਤ, ਬਿੱਟੂ ਇੰਦਰਾ, ਜੋਰਾਵਰ ਸਿੰਘ, ਯੁਵਰਾਜ ਮਜੀਠੀਆ ਆਦਿ ਹਾਜ਼ਰ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media