ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ
ਦੁਆਰਾ ਸ਼ੁਰੂ ਕੀਤੀ ਗਈ ਰਾਜ ਜਾਗਰੂਕਤਾ ਮੁਹਿੰਮ ‘ਸਾਡੇ ਬਜ਼ੁਰਗ ਸਦਾ ਮਾਣ’ ਤਹਿਤ “ਪੇਂਟਿੰਗ ਮਾਈ ਗ੍ਰੈੰਂਡ ਪੇਰੈਂਟਸ” ਤਹਿਤ ਪੇਂਟਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ।ਇਸ ਵਿੱਚ ਸ਼੍ਰੀਮਤੀ ਅਲਕਾ ਕਾਲੀਆ ਐਸ.ਡੀ.ਐਮ ਅੰਮ੍ਰਿਤਸਰ-1 ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਵਿੱਚ ਬਜ਼ੁਰਗਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਦਾਦਾ-ਦਾਦੀ ਪ੍ਰਤੀ ਸਤਿਕਾਰ, ਦੇਖ-ਭਾਲ ਅਤੇ ਭਾਵਨਾਤਮਕ ਬੰਧਨ ਨੂੰ ਉਤਸ਼ਾਹਿਤ ਕਰਨਾ ਸੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਅੱਜ ਦੇ ਤੇਜ਼ ਰਫ਼ਤਾਰ ਸੰਸਾਰ ਵਿੱਚ ਅੰਤਰ-ਪੀੜ੍ਹੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ `ਤੇ ਜ਼ੋਰ ਦਿੰਦਿਆਂ ਕਿਹਾ ਕਿ ਦਾਦਾ-ਦਾਦੀ ਪਰੰਪਰਾ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਰਖਵਾਲੇ ਹਨ।ਅਜਿਹੇ ਮੁਕਾਬਲੇ ਨਾ ਸਿਰਫ਼ ਕਲਾਤਮਕ ਪ੍ਰਤਿੱਭਾ ਨੂੰ ਨਿਖਾਰਦੇ ਹਨ, ਸਗੋਂ ਨੌਜਵਾਨ ਮਨਾਂ ਵਿੱਚ ਹਮਦਰਦੀ, ਸਤਿਕਾਰ ਅਤੇ ਸਮਾਜਿਕ ਜਿੰਮੇਵਾਰੀ ਵੀ ਪੈਦਾ ਕਰਦੇ ਹਨ।ਸ਼੍ਰੀਮਤੀ ਅਲਕਾ ਕਾਲੀਆ ਨੇ ਕਿਹਾ ਕਿ ਦਾਦਾ-ਦਾਦੀ ਪਰੰਪਰਾ ਅਤੇ ਆਧੁਨਿਕਤਾ ਵਿੱਚਕਾਰ ਇੱਕ ਜੀਵੰਤ ਕੜੀ ਦੀ ਪ੍ਰਤੀਨਿਧਤਾ ਕਰਦੇ ਹਨ।
‘ਪੇਂਟਿੰਗ ਮਾਈ ਗ੍ਰੈੰਂਡ ਪੇਰੈਂਟਸ’ ਸਿਰਲੇਖ ਅਧੀਨ ਸਾਡੇ ਬਜ਼ੁਰਗ ਸਾਡਾ ਮਾਣ, “ਥੀਮ ਨੇ ਵਿਦਿਆਰਥੀਆਂ ਨੂੰ ਆਪਣੇ ਦਾਦਾ-ਦਾਦੀ ਲਈ ਆਪਣੇ ਪਿਆਰ, ਸ਼ੁਕਰਗੁਜ਼ਾਰੀ ਅਤੇ ਪ੍ਰਸ਼ੰਸਾ ਨੂੰ ਕਲਾਤਮਕ ਤੌਰ `ਤੇ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ।ਕਾਲਜ ਸ਼਼੍ਰੇਣੀ ਵਿੱਚ, ਸ਼੍ਰੀਮਤੀ ਅਨੀਸ਼ਾ, ਸ਼੍ਰੀਮਤੀ ਦੀਪਤੀ, ਸ਼੍ਰੀਮਤੀ ਅਰਸ਼ ਅਤੇ ਸ਼੍ਰੀਮਤੀ ਰੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਇਨਾਮ ਜਿੱਤਿਆ, ਜਦੋਂਕਿ ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀਮਤੀ ਗੁਰਲੀਨ ਕੌਰ ਅਤੇ ਸ਼੍ਰੀਮਤੀ ਗੋਰਿਕਾ ਨੇ ਕੌਂਸੋਲੇਸ਼ਨ ਇਨਾਮ ਪ੍ਰਾਪਤ ਕੀਤੇ।ਇਸ ਤੋਂ ਇਲਾਵਾ, ਸਕੂਲ ਸ਼਼੍ਰੇਣੀ ਵਿੱਚ, ਸ਼੍ਰੀਮਤੀ ਅਗਮ ਅਤੇ ਸ਼੍ਰੀਮਤੀ ਸੀਆ ਮਹਾਜਨ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ, ਜਦੋਂਕਿ ਸ਼੍ਰੀਮਤੀ ਵਨਿਕਾ ਨੇ ਕੰਸੋਲੇਸ਼ਨ ਇਨਾਮ ਜਿੱਤਿਆ।
ਮੁਕਾਬਲਿਆਂ ਦਾ ਨਿਰਣਾ ਜੱਜਾਂ ਦੇ ਪੈਨਲ ਦੁਆਰਾ ਕੀਤਾ ਗਿਆ, ਜਿਸ ਵਿੱਚ ਸ਼੍ਰੀਮਤੀ ਅਤੁਲ ਮਹਿਰਾ ਸਾਬਕਾ ਪ੍ਰਿੰਸੀਪਲ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਸੰਜੀਵ ਸੂਦ ਕਲਾਕਾਰ ਤੇ ਰੋਟੇਰੀਅਨ, ਅਤੇ ਸ਼੍ਰੀਮਤੀ ਮਧੂ ਸੂਦ ਸ਼ਾਮਲ ਸਨ।
ਸਥਾਨਕ ਕਮੇਟੀ ਦੇ ਮੈਂਬਰ ਕੰਵਰ ਰਾਜਿੰਦਰ ਸਿੰਘ, ਅਸ਼ੋਕ ਕਪੂਰ, ਵਿਪਿਨ ਭਸੀਨ, ਆਰੀਆ ਸਮਾਜ ਦੇ ਮੈਂਬਰ ਅਨਿਲ ਵਿਨਾਇਕ, ਕਰਨਲ ਵੇਦ ਮਿੱਤਰ, ਇੰਦਰਪਾਲ ਆਰੀਆ, ਸ਼੍ਰੀਮਤੀ ਸ਼ੁਕਲਾ ਸੇਠ, ਸ਼੍ਰੀਮਤੀ ਬਲਬੀਰ ਬੇਦੀ, ਸਮਰਥ ਸ਼ਰਮਾ ਸੀ.ਈ.ਓ ਨੈਸ਼ਨਲ ਐਜੂਟਰੱਸਟ ਆਫ ਇੰਡੀਆ ਪ੍ਰੋਗਰਾਮ ਦੌਰਾਨ ਮੌਜ਼ੂਦ ਸਨ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media