Wednesday, April 8, 2026

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਸਹਿਯੋਗ ਨਾਲ ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਆਧੁਨਿਕ ਤਕਨੀਕਾਂ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਐਲੀਮੈਂਟਰੀ ਸਕੂਲ ਕੇਂਦਰੀ ਜੇਲ ਦੇ ਵਿਹੜੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਯਸ਼ਪਾਲ ਅਤੇ ਬਲਾਕ ਰਿਸੋਰਸ ਕੋਆਰਡੀਨੇੇਟਰ ਰੋਹਿਤ ਦੇਵ ਦੀ ਸਾਂਝੀ ਅਗਵਾਈ ਹੇਠ ਜਾਦੂਈ ਪਿਟਾਰਾ ਅਤੇ ਸੰਪੂਰਨ ਪ੍ਰਗਤੀ ਕਾਰਡ ਸੰਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਅਧਿਆਪਕਾਂ ਨੇ ਭਾਗ ਲਿਆ।
ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਨੇ ਹਾਜ਼ਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਿਥੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀ ਹਿੱਤ ਵਿੱਚ ਚਲਾਈਆਂ ਜਾ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ ਉਥੇ ਹੀ ਸਕੂਲੀ ਸਿੱਖਿਆ ਦੇ ਨਾਲ ਨਾਲ ਜਾਦੂਈ ਪਿਟਾਰਾ (ਖੇਡ ਵਿਧੀ) ਅਤੇ ਸੰਪੂਰਨ ਪ੍ਰਗਤੀ ਕਾਰਡ ਸਬੰਧੀ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਦੇ ਸਲਾਨਾ ਮੁਲਾਂਕਣ ਸੰਬੰਧੀ ਜਰੂਰੀ ਨੁਕਤਿਆਂ ‘ਤੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅਧਿਆਪਕ ਸਕੂਲੀ ਵਿਦਿਆਰਥੀਆਂ ਦਾ ਸਮੁੱਚਾ ਅਤੇ ਸਰਵਪੱਖੀ ਮੁਲਾਂਕਣ ਕਰਦੇ ਹੋਏ ਇਸ ਦੀ ਵਿਸਥਾਰਿਤ ਰਿਪੋਰਟ ਤਿਆਰ ਕਰਕੇ ਉਸ ਦੀ ਜਾਣਕਾਰੀ ਅਗਲੇਰੇ ਦਿਨਾਂ ਵਿੱਚ ਆਯੋਜਿਤ ਹੋਣ ਜਾ ਰਹੀ ਮੌਜ਼ੂਦਾ ਸੈਸ਼ਨ ਦੀ ਆਖਰੀ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨਾਲ ਸਾਂਝੀ ਕਰਨ।
ਇਸ ਸਮੇਂ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਜਿੰਦਰ ਸਿੰਘ ਏ.ਸੀ ਸਮਾਰਟ ਸਕੂਲ, ਗੁਰਸੇਵਕ ਸਿੰਘ ਭੰਗਾਲੀ ਕੇਂਦਰ ਮੁੱਖ ਅਧਿਆਪਕ, ਬੀ.ਆਰ.ਸੀ ਰੋਹਿਤ ਦੇਵ, ਮੈਡਮ ਸ਼ੁਭਮ ਬੱਧਨ, ਰਿਸੋਰਸ ਪਰਸਨ ਰਾਹੁਲ ਕੁਮਾਰ, ਪੰਕਜ ਕੁਮਾਰ, ਨਿਸ਼ਾਨ ਸਿੰਘ, ਕੁਲਵੰਤ ਸਿੰਘ, ਗੁਰਪ੍ਰਤਾਪ ਸਿੰਘ, ਰਮਨਦੀਪ ਕੌਰ ਮਹਿਲਾਂਵਾਲਾ, ਭੁਪਿੰਦਰਜੀਤ ਕੌਰ ਗੁਮਟਾਲਾ, ਗੁਰਮੀਤ ਕੌਰ ਕੰਬੋ, ਜੋਤੀ ਸੈਣੀ, ਜਤਿੰਦਰ ਕੌਰ ਰੋੜੀਵਾਲਾ, ਪਿੰਕੀ ਸੰਧੂ ਗੁਮਟਾਲਾ ਕਲੋਨੀ, ਹਰਵਿੰਦਰ ਕੌਰ ਕੇਂਦਰੀ ਜੇਲ, ਸੁਖਪ੍ਰੀਤ ਕੌਰ ਸੇਦੂਪੁਰ ਸਮੇਤ ਹੋਰ ਅਧਿਆਪਕ ਹਾਜਰ ਸਨ।

 

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …