Wednesday, March 18, 2026

ਪੰਜਾਬ ਸਰਕਾਰ ਦੀ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ

ਦੌਰਾਨ 100 ਉੱਦਮੀ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਸਮਾਜ ਦੀ ਤਰੱਕੀ ਵਿੱਚ ਹੋਰ ਵੱਡਾ ਯੋਗਦਾਨ ਪਾ ਸਕਣ।ਜ਼ਿਲ੍ਹਾ ਪੱਧਰੀ ਸਮਾਗਮ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਕਰਵਾਇਆ ਗਿਆ ਜਿਥੇ ਜ਼ਿਲ੍ਹੇ ਭਰ ਤੋਂ ਆਈਆਂ 100 ਉੱਦਮੀ ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ ਅੱਜ ਮਹਿਲਾਵਾਂ ਦੀ ਸ਼ਮੂਲੀਅਤ ਸਮਾਜ ਦੇ ਹਰ ਅਹਿਮ ਖੇਤਰ ਵਿੱਚ ਲਗਾਤਾਰ ਵਧ ਰਹੀ ਹੈ।ਛੋਟੇ ਪੱਧਰ ਦੇ ਘਰੇਲੂ ਕਾਰੋਬਾਰਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਅਤੇ ਉਦਯੋਗਾਂ ਤੱਕ ਮਹਿਲਾਵਾਂ ਆਪਣੀ ਯੋਗਤਾ ਅਤੇ ਕਾਬਲੀਅਤ ਨਾਲ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।ਇਥੋਂ ਤੱਕ ਕਿ ਵਿਗਿਆਨ, ਤਕਨਾਲੋਜੀ ਅਤੇ ਪੁਲਾੜ ਖੇਤਰ ਵਰਗੇ ਉੱਚ ਪੱਧਰੀ ਮੈਦਾਨਾਂ ਵਿੱਚ ਵੀ ਇਸਤਰੀਆਂ ਆਪਣੀ ਮਿਹਨਤ ਅਤੇ ਲਗਨ ਨਾਲ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਅਜੀਵਿਕਾ ਮਿਸ਼ਨ ਤਹਿਤ 2407 ਸਵੈ ਸਹਾਇਤਾ ਗਰੁੱਪ ਚੱਲ ਰਹੇ ਹਨ ਅਤੇ ਇਨ੍ਹਾਂ ਗਰੁੱਪਾਂ ਨਾਲ ਜੁੜ ਕੇ 23000 ਤੋਂ ਵੱਧ ਮਹਿਲਾਵਾਂ ਆਪਣਾ ਕਾਰੋਬਾਰ ਚਲਾ ਰਹੀਆਂ ਹਨ ਅਤੇ ਆਪਣੀ ਪਹਿਚਾਣ ਬਣਾ ਰਹੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਤੋਂ 4 ਮਾਰਚ 2026 ਤੱਕ ਹਰੇਕ ਵਿਧਾਨ ਸਭਾ ਹਲਕੇ ਵਿੱਚ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ਤਹਿਤ ਸਮਾਗਮ ਕਰਵਾ ਕੇ ਹਲਕੇ ਦੀਆਂ 100-100 ਮਹਿਲਾ ਉਦਮੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਅੱਜ 100 ਇਸਤਰੀ ਉਦਮੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 18 ਮਾਰਚ 2026 ਨੂੰ ਰਾਜ ਪੱਧਰ ‘ਤੇ ਮੁਹਾਲੀ ਵਿਖੇ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੀਆਂ 100 ਮਹਿਲਾ ਉਦਮੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਸਮਾਗਮ ਦੌਰਾਨ ਇਕ ਮਹਿਲਾ ਉਦਮੀ ਸ੍ਰੀਮਤੀ ਰਣਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਪਹਿਲਾਂ ਇਕ ਆਮ ਘਰੇਲੂ ਇਸਤਰੀ ਸੀ, ਉਸ ਨੇ ਅਜੀਵਿਕਾ ਮਿਸ਼ਨ ਨਾਲ ਜੁੜ ਕੇ ਆਪਣਾ ਵਿਸ਼ਵਾਸ਼ ਹੈਲਪ ਗਰੁੱਪ ਤਿਆਰ ਕੀਤਾ ਅਤੇ ਉਹ ਅੱਜ ਆਪਣਾ ਕੈਟਰਿੰਗ ਦਾ ਕੰਮ ਕਰ ਰਹੀ ਹੈ।ਉਸ ਵੱਲੋਂ ਸਾਰਸ ਮੇਲਾ ਪਾਇਟੈਕਸ ਮੇਲਾ, ਏਅਰਪੋਰਟ ਅਤੇ ਹੋਰ ਵੱਖ ਵੱਖ ਥਾਾਂਵਾਂ ‘ਤੇ ਕੰਮ ਕਰਕੇ ਆਪਣੀ ਇਕ ਵੱਖਰੀ ਪਹਿਚਾਣ ਦੇਸ਼ ਵਿਦੇਸ਼ ਤੱਕ ਬਣਾਈ ਹੈ।ਉਸ ਦੇ ਇਸ ਗਰੁੱਪ ਨਾਲ 11 ਇਸਤਰੀਆਂ ਜੁੜੀਆਂ ਹੋਈਆਂ ਹਨ ਜੋ ਕਿ ਆਪਣੇ ਪੈਰਾਂ ਤੇ ਆਪ ਖੜ੍ਹ ਕੇ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ।
ਸ੍ਰੀਮਤੀ ਸੁਨੈਨਾ ਰੰਧਾਵਾ ਹਲਕਾ ਕੁਆਰਡੀਨੇਟਰ ਜੰਡਿਆਲਾ ਨੇ ਕਿਹਾ ਕਿ ਇੱਕ ਮਹਿਲਾ ਹੋਣ ਦੇ ਨਾਤੇ ਅੱਜ ਕਾਲਜ ਦੀ ਸਟੇਜ ਤੋਂ ਸੰਬੋਧਨ ਕਰ ਰਹੀ ਹੈ।ਅੱਜ ਦੇ ਯੁੱਗ ਵਿੱਚ ਇਸਤਰੀਆਂ ਕਿਸੇ ਵੀ ਖੇਤਰ ਵਿੱਚ ਮਰਦ ਨਾਲੋਂ ਪਿੱਛੇ ਨਹੀਂ ਹਨ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਕਾਮਨਾ ਆਨੰਦ ਨੇ ਕਿਹਾ ਕਿ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਅਤੇ ਉਨ੍ਹਾਂ ਦੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਕਰਮਜੀਤ ਬੱਲ, ਹਲਕਾ ਕੁਆਰਡੀਨੇਟਰ ਪ੍ਰੋ: ਨਵਜੀਤ ਕੌਰ, ਮੈਡਮ ਸੁਨੀਤਾ, ਮੈਡਮ ਬਬਿਤਾ ਜੈਸਵਾਲ, ਮੈਡਮ ਵੀਨਾ ਅਰੋੜਾ, ਮੈਡਮ ਗੁਰਦੀਪ ਕੌਰ, ਹਲਕਾ ਰਾਜਾਸਾਂਸੀ ਤੋਂ ਹਲਕਾ ਕੁਆਰਡੀਨੇਟਰ ਮੈਡਮ ਰਵਲੀਨ ਸਿੱਧੂ, ਮੈਡਮ ਕਿਰਨ ਗਿਲ, ਮੈਡਮ ਅਮਨ ਤੋਂ ਇਲਾਵਾ ਵੱਡੀ ਗਿਣਤੀ ੱਚ ਇਸਤਰੀ ਉਦਮੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਲੋਂ ਸਾਈਬਰ ਜਾਗਰੂਕਤਾ ਪ੍ਰੋਗਰਾਮ

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਲੋਂ ਵਿਦਿਆਰਥੀਆਂ ਨੂੰ ਸਾਈਬਰ …