Monday, March 23, 2026

2 ਰੋਜ਼ਾ ‘10ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ’ ਅਭੁੱਲ ਯਾਦਾਂ ਛੱਡਦਾ ਸੰਪਨ

ਖ਼ਾਲਸਾ ਕਾਲਜ ‘ਓਵਰ ਆਲ ਟਰਾਫ਼ੀ’ ’ਤੇ ਕਾਬਜ਼

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕਰਵਾਏ ਗਏ 2 ਰੋਜ਼ਾ ‘10ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2026’ ਵਿੱਚ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਅਤੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਨ ਵਾਲੇ ਖ਼ਾਲਸਾ ਕਾਲਜ ਨੂੰ ਟਰਾਫ਼ੀ ਭੇਂਟ ਕਰਨ ਲਈ ਖਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਿਸ਼ੇਸ਼ ਤੌਰ ‘ਤੇ ਪੁੱਜੇ।ਜਦਕਿ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਨੇ ਫ਼ਸਟ ਅਤੇ ਖ਼ਾਲਸਾ ਕਾਲਜ ਫ਼ਾਰ ਵੋਮੈਨ ਨੇ ਸੈਕਿੰਡ ਰਨਰਅੱਪ ਵਜੋਂ ਟਰਾਫੀ ਪ੍ਰਾਪਤ ਕੀਤੀ।ਖਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚੱਲ ਰਹੇ ਸਮੂਹ ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਫੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ੍ਦਰਸ਼ਨ ਕੀਤਾ।ਸ: ਛੀਨਾ ਨੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਜਿਥੇ ਅਜਿਹੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸ: ਛੀਨਾ, ਸ੍ਰੀਮਤੀ ਛੀਨਾ, ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਭਾਸ਼ਾਵਾਂ ਡੀਨ ਡਾ. ਰਮਿੰਦਰ ਕੌਰ ਸਮੇਤ ਹੋਰਨਾਂ ਮਹਿਮਾਨਾਂ ਦਾ ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਰਵਿੰਦਰ ਕੌਰ ਨਾਲ ਮਿਲ ਕੇ ਪੌਦਾ ਭੇਂਟ ਕਰਕੇ ਸਵਾਗਤ ਕੀਤਾ।
2 ਰੋਜ਼ਾ ਫੈਸਟੀਵਲ ਦੇ ਪਹਿਲੇ ਦਿਨ ਸੰਗੀਤ, ਥੀਏਟਰ, ਸਾਹਿਤਕ ਅਤੇ ਲਲਿਤ ਕਲਾ ਸ਼੍ਰੇਣੀਆਂ ’ਚ ਅਸਾਧਾਰਨ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਰੂਹਾਨੀ ਸ਼ਬਦ-ਭਜਨ, ਸਮੂਹ ਗੀਤਾਂ ਤੋਂ ਲੈ ਕੇ ਭਾਸ਼ਣ ਅਤੇ ਨਾਟਕ ਆਦਿ ਸ਼ਾਮਿਲ ਸਨ।ਉਕਤ ਮੁਕਾਬਲਿਆਂ ਦਾ ਮੁਲਾਂਕਣ ਜੱਜਾਂ ਦੇ ਪੈਨਲ ਦੁਆਰਾ ਕੀਤਾ ਗਿਆ।ਜਿਸ ਵਿੱਚ ਸੰਗੀਤ ਸਬੰਧੀ ਜਿਊਰੀ ’ਚ ਰਮੇਸ਼ ਭਗਤ, ਪ੍ਰਸਿੱਧ ਸ਼ਾਸਤਰੀ ਅਤੇ ਗ਼ਜ਼ਲ ਗਾਇਕ ਡਾ. ਸ਼ਿਵਾਨੀ, ਕਾਰਜਕਾਰੀ ਪ੍ਰਿੰਸੀਪਲ, ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ, ਮੈਣੀ, ਦਸੂਹਾ ਅਤੇ ਸ੍ਰੀਮਤੀ ਹਰਲੀਨ ਕੌਰ, ਸਹਾਇਕ ਪ੍ਰੋਫੈਸਰ ਗੁਰੂ ਨਾਨਕ ਦੇਵ ਗਲੋਬਲ ਯੂਵਰਸਿਟੀ, ਥੀਏਟਰ ਸਮਾਗਮਾਂ ਦਾ ਫੈਸਲਾ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀ ਸੁਦੇਸ਼ ਵਿੰਕਲ, ਦੋਵੇਂ ਅੰਮ੍ਰਿਤਸਰ ਦੀਆਂ ਪ੍ਰਸਿੱਧ ਥੀਏਟਰ ਕਲਾਕਾਰਾਂ, ਸਾਹਿਤਕ ਸਮਾਗਮਾਂ ਸਬੰਧੀ ਡਾ. ਪਰਮਜੀਤ ਕੌਰ, ੁਹਾਇਕ ਪ੍ਰੋਫੈਸਰ, ਪੰਜਾਬੀ, ਮਾਝਾ ਕਾਲਜ ਫਾਰ ਵੂਮੈਨ, ਸ੍ਰੀਮਤੀ ਮਾਨਸੀ, ਐਸਆਰ ਸਰਕਾਰੀ ਕਾਲਜ ਫਾਰ ਵੂਮੈਨ ਅਤੇ ਸ੍ਰੀਮਤੀ ਨਵਦੀਪ ਕੌਰ, ਸਹਾਇਕ ਪ੍ਰੋਫੈਸਰ, ਡੇਵ ਕਾਲਜ, ਕਾਰਟੂਨਿੰਗ, ਰੰਗੋਲੀ, ਪੋਸਟਰ-ਮੇਕਿੰਗ ਅਤੇ ਫੋਟੋਗ੍ਰਾਫੀ ਸਮੇਤ ਫਾਈਨ ਆਰਟਸ ਮੁਕਾਬਲਿਆਂ ਦਾ ਨਿਰਣਾ ਸ੍ਰੀ ਬ੍ਰਜੇਸ਼ ਜੌਲੀ, ਡਾਇਰੈਕਟਰ, ਕੇ.ਟੀ. ਕਲਾ ਮਿਊਜ਼ੀਅਮ ਐਸ. ਅਮਨਦੀਪ ਸਿੰਘ ਅਤੇ ਐਸ. ਨਰਿੰਦਰ ਸਿੰਘ, ਮੂਰਤੀਕਾਰ, ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ ਕੀਤਾ ਗਿਆ।ਜਦਕਿ ਦੂਜੇ ਦਿਨ ਗਿੱਧਾ ਮੁਕਾਬਲੇ ਦਾ ਨਿਰਣਾ ਡਾ. ਜਤਿੰਦਰ ਕੌਰ, ਐਚ.ਓ.ਡੀ ਪੰਜਾਬੀ ਵਿਭਾਗ, ਬੀ.ਯੂ.ਸੀ ਬਟਾਲਾ, ਸ੍ਰੀਮਤੀ ਹਰਪ੍ਰਿਆ ਕੌਰ, ਇਨਵਿਕਟਸ ਇੰਟਰਨੈਸ਼ਨਲ ਅਤੇ ਸ੍ਰੀਮਤੀ ਅਨੁਦੀਪ ਕੌਰ, ਗਿੱਧਾ ਕੋਚ ਅਤੇ ਭੰਗੜਾ ਮੁਕਾਬਲੇ ਸਬੰਧੀ ਮਨਪ੍ਰੀਤ ਸਿੰਘ ਜਗਦੇਵ (ਲੁਧਿਆਣਾ), ਅਮਰਿੰਦਰਜੀਤ ਸਿੰਘ ਅਤੇ ਡਾ. ਨਵਜੀਤ ਸਿੰਘ ਧਾਲੀਵਾਲ, ਸਰੀਰਿਕ ਸਿੱਖਿਆ ਨਿਰਦੇਸ਼ਕ, ਡੀ. ਐਸ.ਜੀ.ਐਸ.ਐਸ ਮਿਰਜ਼ਾਜਾਨ, ਅੰਮ੍ਰਿਤਸਰ ਵੱਲੋਂ ਫੈਸਲਾ ਲਿਆ ਗਿਆ।ਕੁਇਜ਼ ਮੁਕਾਬਲਾ ਵੇਰਕਾ ਦੇ ਅਮਨਪਾਲ ਸਿੰਘ ਵੱਲੋਂ ਚਲਾਇਆ ਗਿਆ, ਜਿਨ੍ਹਾਂ ਨੇ ਕੁਇਜ਼ ਮਾਸਟਰ ਵਜੋਂ ਸੇਵਾ ਨਿਭਾਈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਗਵਰਨਿੰਗ ਕੌਂਸਲ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੀ ਹੈ ਅਤੇ ਯੂਥ ਫੈਸਟੀਵਲ ਵਰਗੇ ਸਮਾਗਮ ਇਸ ਵਚਨਬੱਧਤਾ ਦਾ ਜੀਵੰਤ ਉਦਾਹਰਨ ਹਨ।ਡਾ. ਸੁਰਿੰਦਰ ਕੌਰ ਨੇ ਖਾਲਸਾ ਸੰਸਥਾਵਾਂ ਦੀ ਬੌਧਿਕ ਅਤੇ ਸਿਰਜਣਾਤਮਕ ਸਮਰੱਥਾ ਸਬੰਧੀ ਵਚਨਬੱਧਤਾ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਛੀਨਾ ਸਮੇਤ ਸਮੂਹ ਸਬੰਧਿਤ ਸਟਾਫ, ਜੱਜਾਂ ਆਦਿ ਦਾ ਧੰਨਵਾਦ ਕੀਤਾ।
ਇਸ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਮੈਂਬਰ ਦਵਿੰਦਰ ਸਿੰਘ ਛੀਨਾ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਖਾਲਸਾ ਕਾਲਜ ਚਵਿੰਡਾ ਦੇਵੀ ਪਿ੍ੰਸੀਪਲ ਗੁਰਦੇਵ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੁਮੈਨ ਪਿ੍ਰੰਸੀਪਲ ਡਾ. ਲਕਸ਼ਮੀ ਮਲਹੋਤਰਾ ਸਮੇਤ ਵੱਖ-ਵੱਖ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

26ਵੇਂ ਰਾਸ਼ਟਰੀ ਰੰਗਮੰਚ ਉਸਤਵ ਦੇ ਤੀਜ਼ੇ ਦਿਨ ਪੰਜਾਬੀ ਨਾਟਕ ‘ਤੂੰ ਅਗਲਾ ਵਰਕਾ ਫੋਲ’ ਦਾ ਮੰਚਣ

ਅੰਮ੍ਰਿਤਸਰ, 23 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ …