ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਮੁਲਕ ਰਾਜ ਆਨੰਦ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ ‘ਲੇਖਕ ਰੂਬਰੂ’ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।
ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ. ਡਾ. ਰੰਧਾਵਾ ਨੇ ਪ੍ਰਸਿੱਧ ਲੇਖਕ ਅਤੇ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਪ੍ਰੇਮ ਪ੍ਰਕਾਸ਼ ਪੁੰਜ ਦੀ ਕਿਤਾਬ ਰੈਂਡਮ ਥਾਟਸ ਨੂੰ ਲੋਕ ਅਰਪਿਤ ਕੀਤਾ।ਡਾ. ਰੰਧਾਵਾ ਨੇ ਕਿਹਾ ਕਿ ਸਾਹਿਤ ਲੋਕਾਂ ਨੂੰ ਜੋੜਦਾ ਹੈ, ਰੂਹ ਨੂੰ ਪੋਸ਼ਣ ਦਿੰਦਾ ਹੈ ਅਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਕੀਮਤੀ ਸਬਕ ਪਹੁੰਚਾਉਂਦਾ ਹੈ।ਇਸ ਕਿਤਾਬ ਦੀ ਸਮੀਖਿਆ ਡਾ. ਗੁਰਜਿੰਦਰ ਕੌਰ ਬੱਗਾ, ਪ੍ਰੋ: ਮਨਿੰਦਰ ਸਿੰਘ, ਡਾ. ਸ਼ਮੀਰ ਸਿੰਘ ਅਤੇ ਡਾ. ਬਲਬੀਰ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਇਸ ਦੀ ਵਿਸ਼ੇਸ਼ਤਾ ਅਤੇ ਵਿਚਾਰਧਾਰਕ ਨੂੰ ਉਜਾਗਰ ਕੀਤਾ।ਇਸ ਤੋਂ ਪਹਿਲਾਂ ਵਿਭਾਗ ਮੁਖੀ ਪ੍ਰੋ. ਸੁਪਨਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਡਾ. ਸਵੰਤ ਸਿੰਘ ਮੰਟੋ ਨੇ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ: ਨਵਨੀਨ ਬਾਵਾ, ਪ੍ਰੋ: ਮਨਿੰਦਰ ਸਿੰਘ, ਪ੍ਰੋ: ਸੁਖਮੀਨ ਬਾਵਾ, ਪ੍ਰੋ: ਪ੍ਰਨੀਤ ਕੌਰ ਢਿੱਲੋਂ, ਡਾ: ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ: ਮਮਤਾ ਮਹਿੰਦਰੂ, ਪ੍ਰੋ: ਵਿਜੇ ਬਰਨਾਰਡ, ਡਾ: ਜਸਵਿੰਦਰ ਕੌਰ ਔਲਖ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਅਭਿਸ਼ੇਕ ਠਾਕੁਰ, ਡਾ. ਅਕਾਂਕਸ਼ਾ ਨੌਟਿਆਲ, ਪ੍ਰੋ: ਵਿਮਲਜੀਤ ਕੌਰ, ਪ੍ਰੋ: ਰਵਨੀਤ ਕੌਰ ਤੋਂ ਇਲਾਵਾ ਐਮ.ਏ ਅੰਗਰੇਜ਼ੀ ਬੀ.ਏ (ਆਨਰਜ਼) ਅੰਗਰੇਜ਼ੀ ਅਤੇ ਬੀ.ਏ ਸੋਸ਼ਲ ਸਾਇੰਸਿਜ਼ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media