ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਇੰਸਟੀਚਿਊਟ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਸਹਿਯੋਗ ਨਾਲ ‘ਬਿਜ਼ਨਸ ਮਾਡਲ ਕੈਨਵਸ ਅਤੇ ਬਿਜ਼ਨਸ ਮਾਡਲ ਫਿੱਟ’ ’ਤੇ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਵਰਕਸ਼ਾਪ ਮੌਕੇ ਮੁੱਖ ਬੁਲਾਰੇ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਮੁਖੀ ਅਤੇ ਪ੍ਰੋਫੈਸਰ ਡਾ. ਵਿਕਰਮ ਸੰਧੂ ਨੇ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਵਰਕਸ਼ਾਪ ਵਿਭਾਗ ਮੁੱਖੀ ਡਾ. ਸਵਰਾਜ ਕੌਰ ਆਈ.ਆਈ.ਸੀ ਤੋਂ ਪ੍ਰਧਾਨ ਡਾ. ਗੁਰਸ਼ਰਨ ਕੌਰ ਦੀ ਨਿਗਰਾਨੀ ਹੇਠ ਅਤੇ ਕੋਆਰਡੀਨੇਟਰ ਡਾ. ਦੀਪਕ ਦੇਵਗਨ, ਸਹਿ-ਕੋਆਰਡੀਨੇਟਰ ਡਾ. ਮਨੀਸ਼ਾ ਬਹਿਲ ਤੇ ਪ੍ਰੋ. ਤੁਸ਼ਾਰ ਬੱਤਰਾ ਵੱਲੋਂ ਆਯੋਜਿਤ ਕੀਤੀ ਗਈ ਸੀ।
ਡਾ. ਸਵਰਾਜ ਕੌਰ ਨੇ ਡਾ. ਸੰਧੂ ਦਾ ਸਵਾਗਤ ਕਰਨ ਉਪਰੰਤ ਵਰਕਸ਼ਾਪ ਦੇ ਵਿਸ਼ੇ ’ਤੇ ਚਾਨਣਾ ਪਾਇਆ ਅਤੇ ਡਾ. ਬਹਿਲ ਨੇ ਜਾਣ-ਪਛਾਣ ਕਰਵਾਈ।ਡਾ. ਵਿਕਰਮ ਸੰਧੂ ਨੇ ਬਿਜਨਸ ਮਾਡਲ ਦੇ ਨੌ-ਬਲਾਕਾਂ ਗਾਹਕ ਹਿੱਸੇ, ਮੁੱਲ ਪ੍ਰਸਤਾਵ, ਚੈਨਲ, ਗਾਹਕ ਸਬੰਧ, ਮਾਲੀਆ ਧਾਰਾਵਾਂ, ਮੁੱਖ ਸਰੋਤ, ਭਾਈਵਾਲ ਅਤੇ ਲਾਗਤ ਢਾਂਚੇ ਸਬੰਧ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਹਰੇਕ ਬਲਾਕ ’ਚ ਵਰਤੇ ਜਾਣ ਵਾਲੇ ਸਾਧਨਾਂ ਦੇ ਕੰਮਕਾਜ਼ ਨੂੰ ਵਿਹਾਰਕ ਉਦਾਹਰਣਾਂ ਨਾਲ ਸਮਝਾਇਆ।ਵਰਕਸ਼ਾਪ ਦੌਰਾਨ ਸਵਾਲ-ਜਵਾਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਬੀ.ਐਮ.ਸੀ ਮਾਡਲ ਸਬੰਧੀ ਆਪਣੇ ਸ਼ੰਕਿਆਂ ਨੂੰ ਦੂਰ ਕੀਤਾ।ਡਾ. ਦੇਵਗਨ ਨੇ ਸੈਸ਼ਨ ਦੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਖੇਤਰਾਂ ਦੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਅਜਿਹੇ ਮੰਚ ’ਤੇ ਇਕਜੁੱਟ ਕਰਦਾ ਹੈ, ਜਿਥੇ ਉਹ ਇੱਕ ਦੂਜੇ ਦੀ ਸਹਾਇਤਾ ਕਰ ਸਕਦੇ ਹਨ।
ਇਸ ਮੌਕੇ ਡਾ: ਪੂਨਮ ਸ਼ਰਮਾ, ਡਾ: ਨਿਧੀ ਸੱਭਰਵਾਲ, ਪ੍ਰੋ: ਮੀਨੂੰ ਚੋਪੜਾ, ਪ੍ਰੋ: ਰੀਮਾ ਸਚਦੇਵਾ, ਡਾ: ਸਾਕਸ਼ੀ ਸ਼ਰਮਾ, ਪ੍ਰੋ: ਪੂਜਾ ਪੁਰੀ, ਡਾ: ਸਾਮੀਆ, ਪ੍ਰੋ: ਜਸਲੀਨ ਕੌਰ, ਪ੍ਰੋ: ਰੁਸ਼ਨੀਤ ਕੌਰ, ਪ੍ਰੋ: ਅੰਮ੍ਰਿਤਬੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media