Saturday, April 4, 2026

ਆਰਕੀਟੈਕਚਰ ਵਿਭਾਗ ਦੇ ਸਿਰ ਸੱਜਿਆ ਜਸ਼ਨ-2026 ਦਾ ਖਿਤਾਬ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਸਾਲਾਨਾ ਕਲਾ ਤੇ ਸਭਿਆਚਾਰਕ ਅੰਤਰ-ਵਿਭਾਗੀ ਮੇਲੇ ਜਸ਼ਨ-2026’ ਵਿੱਚ ਆਰਕੀਟੈਕਚਰ ਵਿਭਾਗ ਨੇ ਸ਼ਾਨਦਾਰ ਤਰੀਕੇ ਨਾਲ ਪਹਿਲਾ ਸਥਾਨ ਹਾਸਲ ਕਰਕੇ ਇਸ ਵਾਰ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ, ਜਦੋਂਕਿ ਲਾਅ ਵਿਭਾਗ ਨੇ ਦੂਜਾ ਅਤੇ ਐਜੂਕੇਸ਼ਨ ਵਿਭਾਗ ਤੀਸਰਾ ਸਥਾਨ ਹਾਸਲ ਕੀਤਾ।ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਰਚਨਾਤਮਕਤਾ ਦਾ ਸਪੱਸ਼ਟ ਪ੍ਰਤੀਕ ਹਨ।ਵਿਅਕਤੀਗਤ ਸ਼੍ਰੇਣੀਆਂ ਵਿੱਚ ਵੀ ਵਿਦਿਆਰਥੀਆਂ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ।ਲਾਅ ਵਿਭਾਗ ਦੀ ਸ਼ਹਾਨਾ ਨੂੰ ਉਸ ਦੀਆਂ ਸ਼ਾਨਦਾਰ ਸੰਗੀਤਮਈ ਪ੍ਰਸਤੁਤੀਆਂ ਲਈ ਮਿਸ ਜਸ਼ਨ-2026 ਐਲਾਨਿਆ ਗਿਆ, ਜਦਕਿ ਮਕੈਨਿਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਾਰਦਿਕ ਪੰਗੋਤਰਾ ਨੂੰ ਮਿਸਟਰ ਜਸ਼ਨ-2026 ਦਾ ਖਿਤਾਬ ਦਿੱਤਾ ਗਿਆ।ਹੋਰ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਹੁਨਰ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।ਫਾਈਨ ਆਰਟਸ ਵਿੱਚ ਆਰਕੀਟੈਕਚਰ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਐਜੂਕੇਸ਼ਨ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਦੂਜਾ ਅਤੇ ਤੀਜ਼ਾ ਸਥਾਨ ਹਾਸਲ ਕੀਤਾ।ਲਿਟਰੇਰੀ ਮੁਕਾਬਲਿਆਂ ਵਿੱਚ ਸੀ.ਈ.ਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਇਲੈਕਟ੍ਰਾਨਿਕਸ ਟੈਕਨਾਲੋਜੀ ਅਤੇ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਦੂਜਾ ਅਤੇ ਤੀਜ਼ਾ ਸਥਾਨ ਹਾਸਲ ਕੀਤਾ।

ਮਿਊਜਿਕ ਵਿੱਚ ਲਾਅ ਵਿਭਾਗ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਮਕੈਨਿਕਲ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਨੇ ਅਗਲੇ ਸਥਾਨ ਪ੍ਰਾਪਤ ਕੀਤੇ।ਥੀਏਟਰ ਵਿੱਚ ਯੂ.ਐਸ.ਐਫ.ਐਸ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਐਜੂਕੇਸ਼ਨ ਅਤੇ ਆਰਕੀਟੈਕਚਰ ਨੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਡਾਂਸ ਵਿੱਚ ਸੀ.ਈ.ਟੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲਾਅ ਅਤੇ ਯੂ.ਐਸ.ਐਫ.ਐਸ ਦੂਜੇ ਅਤੇ ਤੀਜੇ ਸਥਾਨਾਂ ‘ਤੇ ਰਹੇ।ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਟੀਮ ਵਰਕ ਅਤੇ ਜਜ਼ਬੇ ਦਾ ਨਤੀਜਾ ਹੈ, ਜਿਸ ਨਾਲ ਯੂਨੀਵਰਸਿਟੀ ਦਾ ਮਾਣ ਵੀ ਵਧਿਆ ਹੈ।ਇਨਾਮ ਵੰਡ ਸਮਾਰੋਹ ਦੌਰਾਨ ਰਜਿਸਟਰਾਰ ਪ੍ਰੋ. ਡਾ. ਕੇ.ਐਸ ਚਾਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਦਾ ਮੌਕਾ ਦਿੰਦੇ ਹਨ।
ਡਾ. ਸਤਨਾਮ ਸਿੰਘ ਦਿਓਲ ਡੀਨ ਸਟੂਡੈਂਟਸ ਵੈਲਫੇਅਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਡਾ. ਕੁਲਜੀਤ ਕੌਰ ਵੀ ਇਸ ਮੌਕੇ ਮੌਜ਼ੂਦ ਸਨ।

Check Also

ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਔਲਖ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ) – ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ …