ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ
ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਦੇ ਉਦਮ ਨਾਲ ਗੁਜਰਾਤ ਗੈਸ ਕੰਪਨੀ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਐਮ.ਬੀ.ਏ, ਬੀ.ਟੈਕ ਮਕੈਨੀਕਲ ਇੰਜੀਨੀਅਰਿੰਗ ਅਤੇ ਬੀ.ਟੈਕ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਗੁਜਰਾਤ ਗੈਸ ਦੀ 5 ਮੈਂਬਰੀ ਟੀਮ, ਜਿਸ ਦੀ ਅਗਵਾਈ ਮਿਸਟਰ ਸਤਯੇਨ ਤ੍ਰਿਵੇਦੀ ਨੇ ਕੀਤੀ, ਭਰਤੀ ਪ੍ਰਕਿਰਿਆ ਲਈ ਯੂਨੀਵਰਸਿਟੀ ਪਹੁੰਚੀ।ਯੂਨੀਵਰਸਿਟੀ ਬਿਜ਼ਨਸ ਸਕੂਲ, ਯੂਨੀਵਰਸਿਟੀ ਸਕੂਲ ਆਫ ਫਾਇਨੈਂਸ਼ੀਅਲ ਸਟੱਡੀਜ਼, ਸਿਵਲ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ ਜਿਨ੍ਹਾਂ ਵਿੱਚੋਂ ਐਮ.ਬੀ.ਏ ਵਿਦਿਆਰਥੀ ਹਰਸ਼ਿਤ ਸ਼ਰਮਾ, ਆਗਾਸਦੀਪ ਸਿੰਘ ਅਤੇ ਸਮਰੀਤ ਕੌਰ ਕੰਪਨੀ ਵਲੋਂ ਚੁਣੇ ਗਏ। ਇਹਨਾਂ ਵਿਦਿਆਰਥੀਆਂ ਨੂੰ ਸਾਲਾਨਾ 8 ਲੱਖ ਰੁਪਏ ਦਾ ਪੈਕੇਜ਼ ਦਿੱਤਾ ਗਿਆ ਹੈ ਅਤੇ ਇਹ ਵਿਦਿਆਰਥੀ ਜੁਲਾਈ 2026 ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ਜੁਆਇਨ ਕਰਨਗੇ।
ਡਾ. ਹਰਵਿੰਦਰ ਸਿੰਘ ਸੈਨੀ ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ‘ਤੇ ਮਾਣ ਹੈ।ਰਜਿਸਟਰਾਰ ਡਾ. ਕੇ.ਐਸ ਚਾਹਲ ਨੇ ਕੰਪਨੀ ਨੁਮਾਂਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਫਲ ਪਲੇਸਮੈਂਟ ਡਰਾਈਵਾਂ ਸਾਡੇ ਵਿਦਿਆਰਥੀਆਂ ਨੂੰ ਉਚ ਦਰਜੇ ਦੇ ਰੋਜ਼ਗਾਰ ਮੌਕੇ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਡਾ. ਅਮਿਤ ਚੋਪੜਾ ਡਾਇਰੈਕਟਰ, ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਨੇ ਦੱਸਿਆ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਸਿਟੀ ਗੈਸ ਡਿਸਟ੍ਰਿਬਿਊਸ਼ਨ ਕੰਪਨੀ ਹੈ ਜੋ 6 ਰਾਜਾਂ ਦੇ 44 ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਦਾ ਨੈਚਰਲ ਗੈਸ ਪਾਈਪਲਾਈਨ ਨੈਟਵਰਕ 44,540 ਕਿਲੋਮੀਟਰ ਤੋਂ ਵੱਧ ਹੈ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media