Sunday, November 22, 2026

ਯੂਨੀਵਰਸਿਟੀ ਦਾ ਮੈਕੈਨੀਕਲ ਵਿਭਾਗ ਰਿਹਾ ਜਸ਼ਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਮੋਹਰੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣਅੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਸਿੱਧ ਇੰਟਰ-ਡਿਪਾਰਟਮੈਂਟ ਤਿੰਨ ਦਿਨਾਂ ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲਿਆਂ ਦੇ ਯੁਵਕ ਮੇਲੇ “ਜਸ਼ਨ-2026” ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਬਹੁਪੱਖੀ ਪ੍ਰਤਿਭਾ ਦਾ ਲੋਹਾ ਮਨਵਾਇਆ।ਵਿਭਾਗ ਮੁਖੀ ਡਾ. ਹਰਮਿੰਦਰ ਸਿੰਘ ਅਤੇ ਕਲਚਰਲ ਕੋਆਰਡੀਨੇਟਰ ਇੰਜੀਨੀਅਰ ਪਾਹੁਲਪ੍ਰੀਤ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।
ਸੰਗੀਤ ਵਰਗ ਵਿੱਚ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਨੇ ਦੂਜਾ ਸਥਾਨ ਹਾਸਲ ਕੀਤਾ।ਬੀ.ਟੈਕ (ਮਕੈਨਿਕਲ ਇੰਜੀਨੀਅਰਿੰਗ) ਦੇ ਦੂਜੇ ਸਾਲ ਦੇ ਵਿਦਿਆਰਥੀ ਹਾਰਦਿਕ ਪੰਗੋਤਰਾ ਨੇ ਸ਼ਬਦ, ਗਜ਼ਲ ਅਤੇ ਲੋਕ ਗੀਤ ਮੁਕਾਬਲਿਆਂ ਵਿੱਚ ਜਿੱਤ ਦਰਜ਼ ਕਰਦਿਆਂ “ਮਿਸਟਰ ਜਸ਼ਨ-2026” ਦਾ ਖਿਤਾਬ ਆਪਣੇ ਨਾਮ ਕੀਤਾ।ਐਮ.ਟੈਕ (ਏ.ਆਈ ਐਂਡ ਰੋਬੋਟਿਕਸ ਇੰਜੀਨੀਅਰਿੰਗ) ਦੇ ਜੈਦੀਪ ਸਿੰਘ ਨੇ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ) ਮੁਕਾਬਲੇ ਵਿੱਚ ਪਹਿਲਾ ਅਤੇ ਬੀ.ਟੈਕ (ਰੋਬੋਟਿਕਸ ਐਂਡ ਏ.ਆਈ) ਦੇ ਹਰਮਨਦੀਪ ਸਿੰਘ ਨੇ ਵੈਸਟਰਨ ਵੋਕਲ ਸੋਲੋ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਡਾਂਸ ਵਿੱਚ ਵੀ ਵਿਭਾਗ ਦੀ ਟੀਮ ਨੇ ਭੰਗੜਾ (ਲੜਕੇ) ਅਤੇ ਕ੍ਰਿਏਟਿਵ ਡਾਂਸ (ਲੜਕੀਆਂ) ਵਿੱਚ ਦੂਜੇ ਸਥਾਨ ਹਾਸਲ ਕਰਦੇ ਹੋਏ ਦਰਸ਼ਕਾਂ ਤੋਂ ਖੂਬ ਵਾਹ-ਵਾਹੀ ਖੱਟੀ।
ਲਿਟਰੇਰੀ ਅਤੇ ਫਾਈਨ ਆਰਟਸ ਖੇਤਰ ਵਿਚ ਹਰਸ਼ਪ੍ਰੀਤ ਸਿੰਘ ਨੇ ਕਵੀ ਦਰਬਾਰ ਵਿੱਚ ਦੂਜਾ ਅਤੇੇ ਤੇਜਸ ਠਾਕੁਰ ਨੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਡਿਬੇਟ, ਕੋਰੀਓਗ੍ਰਾਫੀ, ਸਕਿੱਟ, ਮਿਮਿਕਰੀ, ਮਹਿੰਦੀ, ਪੇਂਟਿੰਗ, ਪੋਸਟਰ ਮੇਕਿੰਗ ਅਤੇ ਕਾਰਟੂੂਨੰਗ ਆਦਿ ਮੁਕਾਬਲਿਆਂ ਵਿੱਚ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …