ਅੰਮ੍ਰਿਤਸਰ 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਡਾ.
ਬੀ.ਆਰ ਅੰਬੇਦਕਰ ਚੇਅਰ ਵੱਲੋਂ ਕਾਨੂੰਨ ਵਿਭਾਗ ਦੇ ਸਹਿਯੋਗ ਨਾਲ ਡਾ. ਬੀ.ਆਰ ਅੰਬੇਦਕਰ ਜਯੰਤੀ ਮਨਾਈ ਗਈ।ਇਹ ਸਮਾਗਮ ਯੂਨੀਵਰਸਿਟੀ ਦੇ ਲੈਕਚਰ ਥੀਏਟਰ ਕੰਪਲੈਕਸ ਵਿੱਚ ਕਰਵਾਇਆ ਗਿਆ।ਸਮਾਗਮ ਤਿੰਨ ਹਿੱਸਿਆਂ ‘ਚ ਵੰਡਿਆ ਗਿਆ, ਜਿਸ ਵਿੱਚ ਉਦਘਾਟਨੀ ਸੈਸ਼ਨ, ਮੁਕਾਬਲੇ (ਪੋਸਟਰ ਮੇਕਿੰਗ, ਡਿਬੇਟ ਅਤੇ ਮਾਡਲ ਯੁਨਾਈਟਿਡ ਨੇਸ਼ਨਜ਼) ਅਤੇ ਇਨਾਮ ਵੰਡ ਸਮਾਰੋਹ ਸ਼ਾਮਲ ਸਨ।
ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਕੀਤੀ, ਜਦਕਿ ਮੁੱਖ ਵਕਤਾ ਵਜੋਂ ਯੂਨੀਵਰਸਿਟੀ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਪ੍ਰੋ. ਪਰਮਜੀਤ ਸਿੰਘ ਜਜ ਹਾਜ਼ਰ ਸਨ।ਡਾ. ਪੁਨੀਤ ਕੌਰ ਨੇ ਮੰਚ ਸੰਚਾਲਨ ਕਰਦਿਆਂ ਮਹਿਮਾਨਾਂ ਬਾਰੇ ਜਾਣ-ਪਛਾਣ ਕਰਵਾਈ ਅਤੇ ਡਾ. ਪਵਨ ਕੁਮਾਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਡਾ. ਅੰਬੇਦਕਰ ਚੇਅਰ ਦੇ ਉਦੇਸ਼ਾਂ ਅਤੇ ਸਮਾਜਿਕ ਤੇ ਆਰਥਿਕ ਨਿਆਂ ਬਾਰੇ ਡਾ. ਅੰਬੇਦਕਰ ਦੀ ਸੋਚ ‘ਤੇ ਚਾਨਣ ਪਾਇਆ।
ਪ੍ਰੋ. ਸੈਣੀ ਨੇ ਵਿਦਿਆਰਥੀਆਂ ਵਿੱਚ ਡਾ. ਅੰਬੇਦਕਰ ਦੇ ਵਿਚਾਰਾਂ ਨੂੰ ਫੈਲਾਉਣ ਲਈ ਕੀਤੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਪ੍ਰੋ. ਜੱਜ ਨੇ ਡਾ. ਅੰਬੇਦਕਰ ਦੀ ਜ਼ਿੰਦਗੀ ਨੂੰ ਸਮਾਜਸ਼ਾਸਤਰੀ ਨਜ਼ਰੀਏ ਨਾਲ ਵਿਸਥਾਰ ਵਿੱਚ ਬਿਆਨ ਕੀਤਾ ਅਤੇ “ਅਨਿਹੀਲੇਸ਼ਨ ਆਫ ਕਾਸਟ” ਦੇ ਪ੍ਰਸੰਗ ‘ਤੇ ਵੀ ਰੋਸ਼ਨੀ ਪਾਈ।ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਤਿਆਰੀ ਵਿੱਚ ਡਾ. ਅੰਬੇਦਕਰ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਡਾ. ਹਰਕਿਰਨਦੀਪ ਕੌਰ, ਡਾ. ਮਨਜੀਤ ਸਿੰਘ, ਡਾ. ਵਿਨੋਦ, ਡਾ. ਸੀਰਤ ਅਤੇ ਡਾ. ਰੰਜਨਾ ਦੀ ਅਗਵਾਈ ਵਿਚ ਕਰਵਾਇਆ ਗਿਆ।
ੱਇਨਾਮ ਵੰਡ ਸਮਾਰੋਹ ਦੌਰਾਨ ਕਾਨੂੰਨ ਵਿਭਾਗ ਮੁਖੀ ਡਾ. ਮੀਨੂ ਵਰਮਾ ਨੇ ਮੁਖ ਮਹਿਮਾਨ ਵਜੋਂ ਸ਼ਾਮਿਲ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਦਾ ਸਵਾਗਤ ਕੀਤਾ।ਆਪਣੇ ਸੰਬੋਧਨ ਵਿੱਚ ਪ੍ਰੋ. ਦਿਓਲ ਨੇ ਸਮਾਜ ਵਿੱਚ ਮੌਜੂਦ ਭੇਦਭਾਵ ਅਤੇ ਸੰਵਿਧਾਨ ਵਿੱਚ ਦਿੱਤੀ ਗਈ ਰਿਜ਼ਰਵੇਸ਼ਨ ਦੀ ਮਹੱਤਤਾ ‘ਤੇ ਚਾਨਣ ਪਾਇਆ।
ਅੰਤ ਵਿੱਚ ਤਿੰਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਟ੍ਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ।
Check Also
ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁੰਮ ਹੋਇਆ ਬੈਗ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਲੱਭ ਕੇ ਕੀਤਾ ਵਾਪਸ
ਬੈਗ ’ਚ 20 ਲੱਖ ਕੀਮਤ ਦੇ ਪੌਂਡ ਅਤੇ ਵਿਦੇਸ਼ੀ ਪਾਸਪੋਰਟ ਸਨ ਮੌਜੂਦ ਅੰਮ੍ਰਿਤਸਰ, 16 ਅਪ੍ਰੈਲ …
Punjab Post Daily Online Newspaper & Print Media