Thursday, June 25, 2026

ਅੰਮ੍ਰਿਤਸਰ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਨੂੰ ਮਿਲਿਆ ਡਿਜ਼ੀਟਲ ਬੂਸਟ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਸ਼ਹਿਰ ਵਿੱਚ ਸਫ਼ਾਈ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਅਤੇ ਅਰਬਨ ਲੋਕਲ ਬਾਡੀਜ਼ ਵਿੱਚ ਇਨ੍ਹਾਂ ਕੰਮਾਂ ਦੀ ਦੇਖ-ਰੇਖ ਲਈ ਪੇਸਕੋ ਰਾਹੀਂ ਸਾਬਕਾ ਸੈਨਿਕਾਂ ਦੀ ਇੱਕ ਖਾਸ ਟੀਮ ਤੈਨਾਤ ਕੀਤੀ ਗਈ ਹੈ।
ਇਸ ਟੀਮ ਦੀ ਅਗਵਾਈ ਸਕੁਆਡਰਨ ਲੀਡਰ ਦਵਿੰਦਰ ਕੌਰ (ਰਿਟਾ.) ਡਿਪਟੀ ਜਨਰਲ ਮੈਨੇਜਰ ਵੱਲੋਂ ਕੀਤੀ ਜਾ ਰਹੀ ਹੈ।ਉਨ੍ਹਾਂ ਦੀ ਅਗਵਾਈ ਹੇਠ ਸਾਬਕਾ ਸੈਨਿਕ ਫੀਲਡ ਵਿੱਚ ਪੂਰੀ ਚੌਕਸੀ ਨਾਲ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ।ਇਹ ਟੀਮ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ, ਕੂੜਾ ਪ੍ਰਬੰਧਨ, ਕੂੜੇ ਦੇ ਢੇਰ, ਟੁੱਟੀਆਂ ਸੜਕਾਂ ਅਤੇ ਸਾਲਿਡ ਵੇਸਟ ਮੈਨੇਜਮੈਂਟ ਨਾਲ ਸਬੰਧਿਤ ਹੋਰ ਮਸਲਿਆਂ ਦੀ ਨਿਯਮਿਤ ਨਿਗਰਾਨੀ ਅਤੇ ਰਿਪੋਰਟਿੰਗ ਕਰ ਰਹੀ ਹੈ।ਪਿੱਛਲੇ ਕੁੱਝ ਮਹੀਨਿਆਂ ਦੌਰਾਨ ਟੀਮ ਦੇ ਸ਼ਾਨਦਾਰ ਕੰਮ ਨੂੰ ਦੇਖਦਿਆਂ ਪੰਜਾਬ ਸਰਕਾਰ ਅਤੇ ਪੀ.ਐਮ.ਆਈ.ਡੀ.ਸੀ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਇੱਕ ਨਵੀਂ ਡਿਜ਼ੀਟਲ ਪਹਿਲ ਸ਼ੁਰੂ ਕੀਤੀ ਗਈ ਹੈ।ਇਸ ਪ੍ਰੋਜੈਕਟ ਤਹਿਤ ਨੈਨਟੈਕ ਕੰਪਨੀ ਵੱਲੋਂ ਸਾਰੇ ਸੁਪਰਵਾਈਜ਼ਰਾਂ ਨੂੰ ਆਧੁਨਿਕ ਏ.ਆਈ ਡਿਵਾਈਸ ਮੁਹੱਈਆ ਕਰਵਾਏ ਗਏ ਹਨ, ਜੋ ਰਿਪੋਰਟਿੰਗ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣਗੇ।
ਨੈਨਟੈਕ ਕੰਪਨੀ ਦੇ ਪ੍ਰਤੀਨਿਧੀ ਮਿਸਟਰ ਦਿਪਿਨ ਨੇ ਸਕੁਆਡਰਨ ਲੀਡਰ ਦਵਿੰਦਰ ਕੌਰ ਡੀ.ਜੀ.ਐਮ ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿੱਚ ਇਹ ਏ.ਆਈ ਡਿਵਾਈਸ ਵੰਡੇ।ਇਹ ਡਿਵਾਈਸ ਸੁਪਰਵਾਈਜ਼ਰਾਂ ਦੇ ਡਿਊਟੀ ਦੌਰਾਨ ਵਰਤੇ ਜਾਣ ਵਾਲੇ ਟੂ-ਵ੍ਹੀਲਰ ਵਾਹਨਾਂ ‘ਤੇ ਲਗਾਏ ਗਏ ਹਨ।
ਪੀ.ਐਮ.ਆਈ,ਡੀ,ਸੀ ਦੇ ਅਧੀਨ ਕੰਮ ਕਰ ਰਹੀ ਇਹ ਟੀਮ ਹੁਣ ਇਸ ਡਿਜ਼ੀਟਲ ਸਸ਼ਕਤੀਕਰਨ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇਗੀ।ਪਹਿਲਾਂ ਜਿਥੇ ਸੁਪਰਵਾਈਜ਼ਰ ਸ਼ਿਕਾਇਤਾਂ ਦੀਆਂ ਤਸਵੀਰਾਂ ਖਿੱਚ ਕੇ ਮੈਨੂਅਲ ਤੌਰ ‘ਤੇ ਅਪਲੋਡ ਕਰਦੇ ਸਨ, ਹੁਣ ਇਹ ਏ.ਆਈ ਡਿਵਾਈਸ ਆਪਣੇ ਆਪ ਵੀਡੀਓ ਰਿਕਾਰਡ ਕਰਕੇ ਸੰਬੰਧਿਤ ਸ਼ਿਕਾਇਤਾਂ ਨੂੰ ਸਿੱਧਾ ਪ੍ਰਸ਼ਾਸਨ ਤੱਕ ਪਹੁੰਚਾਉਣਗੇ।
ਇਸ ਨਵੀਂ ਪ੍ਰਣਾਲੀ ਅਧੀਨ ਸ਼ਹਿਰ ਦੀ ਸਫ਼ਾਈ, ਕੂੜਾ ਪ੍ਰਬੰਧਨ, ਟੁੱਟੀਆਂ ਸੜਕਾਂ, ਸੜਕਾਂ ‘ਤੇ ਪਏ ਮ੍ਰਿਤ ਪਸ਼ੂਆਂ ਅਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਆਪਣੇ ਆਪ ਪ੍ਰਸ਼ਾਸਨ ਨੂੰ ਮਿਲਦੀ ਰਹੇਗੀ।ਇਸ ਨਾਲ ਨਾ ਸਿਰਫ਼ ਪਾਰਦਰਸ਼ਤਾ ਵਧੇਗੀ, ਸਗੋਂ ਸਮੱਸਿਆਵਾਂ ਦੇ ਹੱਲ ਦੀ ਗਤੀ ਵੀ ਤੇਜ਼ ਹੋਵੇਗੀ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …