ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵਨਿਊ ਵਿਖੇ ਇੰਸਟੀਚਿਊਟ ਆਫ਼ ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ (ਆਈ.ਈ.ਈ.ਈ) ਸਟੂਡੈਂਟ ਬਰਾਂਚ ਅਤੇ ਇੰਡੀਅਨ ਸੋਸਾਇਟੀ ਫ਼ਾਰ ਟੈਕਨੀਕਲ ਐਜ਼ੂਕੇਸ਼ਨ (ਆਈ.ਐਸ.ਟੀ.ਈ) ਸਟੂਡੈਂਟ ਚੈਪਟਰ ਅਧੀਨ ਸਾਲਾਨਾ ਰਾਸ਼ਟਰੀ ਪੱਧਰ ਦਾ ਟੈਕ ਫੈਸਟ ‘ਟੈਕ ਊਰਜਾ-2026’ ਸਮਾਰੋਹ ਕਰਵਾਇਆ ਗਿਆ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਸਮਾਰੋਹ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ, ਐਲ.ਐਸ.ਟੀ.ਯੂ ਰੋਪੜ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜੀ.ਐਨ.ਏ ਯੂਨੀਵਰਸਿਟੀ ਫਗਵਾੜਾ, ਅੰਮਿ੍ਰਤਸਰ ਗਰੁੱਪ ਆਫ਼ ਕਾਲਜਿਜ਼, ਗਲੋਬਲ ਗਰੁੱਪ ਆਫ਼ ਕਾਲਜਿਜ਼, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਖਾਲਸਾ ਕਾਲਜ ਫ਼ਾਰ ਵੂਮੈਨ ਖਾਲਸਾ ਕਾਲਜ ਆਫ਼ ਨਰਸਿੰਗ ਆਦਿ ਨਾਮਵਰ ਸੰਸਥਾਵਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਟੈਕ ਫੈਸਟ ’ਚ ਤਕਨੀਕੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼੍ਰੇਣੀ ਦੌਰਾਨ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲੇ ਬਹੁਤ ਹੀ ਦਿਲਚਸਪ ਸਨ।ਡਾ. ਬਾਲਾ ਨੇ ਕਿਹਾ ਕਿ ਕੁਇਜ਼ (ਕੁਇਜ਼ਪੀਡੀਆ) ਮੁਕਾਬਲੇ ’ਚ ਪਹਿਲਾ ਇਨਾਮ 2500 ਰੁਪਏ ਕਾਲਜ ਵਿਦਿਆਰਥੀਆਂ ਨੇ ਜਿੱਤਿਆ, ਜਦੋਂ ਕਿ ਦੂਜਾ ਇਨਾਮ 1500 ਰੁਪਏ ਜੀ.ਐਨ.ਡੀ.ਯੂ ਨੇ ਪ੍ਰਾਪਤ ਕੀਤਾ।ਡੀ.ਐਸ.ਐਲ.ਆਰ ਫੋਟੋਗ੍ਰਾਫੀ ’ਚ ਪਹਿਲਾ ਇਨਾਮ ਖਾਲਸਾ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ, ਜਿਸ ’ਚ ਸ਼ਾਨਦਾਰ ਰਚਨਾਤਮਕਤਾ ਅਤੇ ਵਿਜ਼ੂਅਲ ਕਹਾਣੀ ਸੁਣਾਉਣ ਦਾ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਤਕਨੀਕੀ ਪ੍ਰੋਗਰਾਮ ਲਾਜਿਕ ਐਕਸ ’ਚ ਆਈ.ਕੇ.ਜੀ.ਪੀ.ਟੀ.ਯੂ ਨੇ 2500 ਦਾ ਪਹਿਲਾ ਇਨਾਮ ਜਿੱਤਿਆ, ਜਿਸ ਨੇ ਮਜ਼ਬੂਤ ਵਿਸ਼ਲੇਸ਼ਣਾਤਮਕ ਅਤੇ ਸਮੱਸਿਆ-ਹੱਲ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।ਕੋਡਿੰਗ ਅਤੇ ਡੀਬੱਗਿੰਗ ’ਚ ਉਨ੍ਹਾਂ ਦੀ ਉੱਤਮਤਾ ਨੂੰ ਉਜਾਗਰ ਕਰਦੇ ਹੋਏ ਬੱਗ ਹੰਟਰਸ ਮੁਕਾਬਲੇ ’ਚ ਆਈ.ਕੇ.ਜੀ ਪੀ.ਟੀ.ਯੂ ਨੇ 2500 ਦਾ ਪਹਿਲਾ ਇਨਾਮ ਪ੍ਰਾਪਤ ਕੀਤਾ।ਜਦਕਿ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਨੇ ਰਚਨਾਤਮਕ ਹਿੱਸੇ ’ਚ ਤਿਆਰੀ ਆਫ਼ ਮੌਕਟੇਲਜ਼ ’ਚ 2500 ਦਾ ਪਹਿਲਾ ਇਨਾਮ ਹਾਸਲ ਕੀਤਾ।ਯੂਥ ਪਾਰਲੀਮੈਂਟ ਅਤੇ ਰੋਬੋ ਵਾਰ ਵਰਗੇ ਵੱਕਾਰੀ ਸਮਾਗਮਾਂ ’ਚ ਜੀ.ਐਨ.ਡੀ.ਯੂ ਦਾ ਦਬਦਬਾ ਰਿਹਾ, ਜਿਸ ਨੇ ਬੌਧਿਕ ਅਤੇ ਤਕਨੀਕੀ ਦੋਵਾਂ ਖੇਤਰਾਂ ’ਚ ਉਨ੍ਹਾਂ ਦੀ ਮਜ਼ਬੂਤ ਮੌਜ਼ੂਦਗੀ ਨੂੰ ਦਰਸਾਇਆ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਫੈਸਟ ਦੌਰਾਨ ਈਕੋ-ਫਰੈਂਡਲੀ ਇਲੈਕਟ੍ਰਰੀਸਿਟੀ ਮਸ਼ੀਨ ’ਤੇ ਸਰਵੋਤਮ ਪ੍ਰੋਜੈਕਟ ’ਤੇ ਮੁਕਾਬਲੇ ’ਚ ਕਾਲਜ ਨੇ 5000 ਦਾ ਪਹਿਲਾ ਇਨਾਮ ਹਾਸਲ ਕੀਤਾ, ਜਿਸ ’ਚ ਟਿਕਾਊ ਵਿਕਾਸ ਦੇ ਉਦੇਸ਼ ਨਾਲ ਨਵੀਨਤਾ ਨੂੰ ਮਾਨਤਾ ਦਿੱਤੀ ਗਈ।
Check Also
ਯੂਨੀਵਰਸਿਟੀ ਵਿਖੇ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ-ਰੋਜ਼ਾ ਗੋਸ਼ਟੀ ਭਾਗ-ਦੂਜਾ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਦੁਪਹਿਰ ਦੀ ਚਾਹ ਤੋਂ ਬਾਅਦ ਪਹਿਲੇ ਅਕਾਦਮਿਕ ਸੈਸ਼ਨ …
Punjab Post Daily Online Newspaper & Print Media