ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਦੀਆਂ ਵਿਦਿਆਰਥਣਾਂ ਨੇ ਮਿਸ ਪੰਜਾਬਣ ਅਤੇ ਮਿਸਿਜ਼ ਪੰਜਾਬਣ ਦਾ ਖਿਤਾਬ ਜਿੱਤ ਕੇ ’ਵਰਸਿਟੀ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਇਹ ਇਨਾਮ ਜਲੰਧਰ ਦੇ ਟਰਿਨਿਟੀ ਕਾਲਜ ਵਿਖੇ ਕਰਵਾਏ ਗਏ ਮੁਕਾਬਲੇ ’ਚ ਪ੍ਰਾਪਤ ਕੀਤਾ ਹੈ। ਸਕੂਲ ਆਫ਼ ਲਾਅ ਦੇ ਡੀਨ ਪ੍ਰੋਫੈਸਰ (ਡਾ.) ਜਸਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਪੁਨੀਤ ਕੌਰ ਅਤੇ ਨਿਮਰਤਾ ਨੇ ਸਿਟੀ ਦੀ ਮਿਸ ਅਤੇ ਮਿਸਿਜ਼ ਪੰਜਾਬਣ ਸੀਜ਼ਨ-4 ਦੇ ਟਰਿਨਿਟੀ ਕਾਲਜ ਜਲੰਧਰ ਵਿਖੇ ਕਰਵਾਏ ਗਏ ਮੁਕਾਬਲੇ ’ਚ ਮਿਸ ਪੰਜਾਬਣ ਅਤੇ ਮਿਸਿਜ਼ ਪੰਜਾਬਣ ਦਾ ਖਿਤਾਬ ਪ੍ਰਾਪਤ ਕਰਕੇ ਖ਼ਾਲਸਾ ’ਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ’ਚ ਸੂਬੇ ਦੇ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੀ ਤਿਆਰੀ ਯੂਥ ਫੈਸਟੀਵਲ ਦੇ ਇੰਚਾਰਜ਼ ਡਾ: ਸੁਖਮਨਪ੍ਰੀਤ ਕੌਰ ਵੱਲੋਂ ਕਰਵਾਈ ਗਈ।ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ ਮੁਖੀ ਸਕੂਲ ਆਫ ਲਾਅ, ਡਾ. ਸੀਮਾ ਰਾਣੀ ਡਾ. ਰਾਸ਼ਿਮਾ ਚੰਗੋਤਰਾ ਅਤੇ ਡਾ. ਸੁਖਮਨਪ੍ਰੀਤ ਕੌਰ ਆਦਿ ਮੌਜ਼ੂਦ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media