ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥਣਾਂ ਦੀ ਕੌਸ਼ਲ ਵਿਕਾਸ ਨੂੰ ਧਿਆਨ ’ਚ
ਰੱਖਦਿਆਂ ਲੈਕਮੇ ਅਕੈਡਮੀ ਪੁਤਲੀਘਰ ਦੇ ਸਹਿਯੋਗ ਨਾਲ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਦੀ ਸਰਪ੍ਰਸਤੀ ਹੇਠ ਕਰਵਾਈ ਗਈ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਨੂੰ ਬਿਊਟੀ ਅਤੇ ਵੈਲਨੈਸ ਉਦਯੋਗ ਦੇ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ’ਚ ਪ੍ਰੋਫੈਸ਼ਨਲ ਹੁਨਰ ਵਿਕਸਿਤ ਕਰਨਾ ਸੀ।
ਪ੍ਰਿੰਸੀਪਲ ਡਾ. ਮਲਹੋਤਰਾ ਨੇ ਦੱਸਿਆ ਕਿ ਉਕਤ ਅਕੈਡਮੀ ਦੇ ਮਾਹਿਰ ਟਰੇਨਰਾਂ ਦੀ ਟੀਮ ਨੇ ਵਿਦਿਆਰਥਣਾਂ ਨੂ ਹੇਅਰ ਸਟਾਇਲਿੰਗ, ਹੇਅਰ ਕਲਰਿੰਗ, ਸਕਿਨ ਕੇਅਰ ਅਤੇ ਮੈਕਅਪ ਦੇ ਨਵੇਂ ਤਰੀਕਿਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਲਾਈਵ ਡੈਮੋਨਸਟਰੇਸ਼ਨ ਰਾਹੀਂ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਤਜ਼ਰਬਾ ਵੀ ਪ੍ਰਦਾਨ ਕੀਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖਣ ਦਾ ਇਕ ਨਵਾਂ ਮੌਕਾ ਹਾਸਲ ਹੋਇਆ।ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥਣਾਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰੁਜ਼ਗਾਰਯੋਗ ਬਣਾਉਂਦੀਆਂ ਹਨ।ਅੱਜ ਦੇ ਮੁਕਾਬਲੇ ਭਰੇ ਯੁੱਗ ’ਚ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਪ੍ਰੈਕਟੀਕਲ ਅਤੇ ਪ੍ਰੋਫੈਸ਼ਨਲ ਸਕਿਲਜ਼ ਵੀ ਬਹੁਤ ਜ਼ਰੂਰੀ ਹਨ।ਵਰਕਸ਼ਾਪ ਸ੍ਰੀਮਤੀ ਸੀਮਾ, ਸ੍ਰੀਮਤੀ ਸਲੋਨੀ, ਸ੍ਰੀਮਤੀ ਕਾਵਿਆ ਸ਼ਰਮਾ ਦੇ ਸਾਂਝੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ ਸੀ।
ਅਕੈਡਮੀ ਦੇ ਟਰੇਨਰਾਂ ਨੇ ਵਿਦਿਆਰਥਣਾਂ ਨੂੰ ਉਦਯੋਗ ਦੇ ਮੌਜ਼ੂਦਾ ਮਾਪਦੰਡਾਂ ਅਤੇ ਕੈਰੀਅਰ ਦੇ ਮੌਕਿਆਂ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਬਿਊਟੀ ਇੰਡਸਟਰੀ ’ਚ ਕਈ ਕਿਸਮ ਦੇ ਰੁਜ਼ਗਾਰ ਦੇ ਮੌਕੇ ਉਪਲੱਬਧ ਹਨ ਅਤੇ ਜੇਕਰ ਵਿਦਿਆਰਥਣਾਂ ਇਸ ਖੇਤਰ ’ਚ ਪ੍ਰੋਫੈਸ਼ਨਲ ਤੌਰ ’ਤੇ ਤਿਆਰੀ ਕਰਦੀਆਂ ਹਨ ਤਾਂ ਉਹ ਆਪਣਾ ਭਵਿੱਖ ਸਫਲਤਾ ਨਾਲ ਨਿਰਮਾਣ ਕਰ ਸਕਦੀਆਂ ਹਨ।
Check Also
ਨਵੀਆਂ ਵਿਕਸਿਤ ਹੋ ਰਹੀਆਂ 3 ਅਣ ਅਧਿਕਾਰਿਤ ਕਲੋਨੀਆਂ ਉਪਰ ਚੱਲਿਆ ਪੀਲਾ ਪੰਜ਼ਾ
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏ.ਡੀ.ਏ ਦੇ …
Punjab Post Daily Online Newspaper & Print Media