ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) – ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰ ਬੈਠੇ ਆਪਣੀ ਵੋਟ ਸਬੰਧੀ ਸੁਧਾਰ ਕਾਰਜ਼ ਆਸਾਨੀ ਨਾਲ ਕਰਨ ਲਈ ਈ.ਸੀ.ਆਈ.ਐਨ.ਈ.ਟੀ ਮੋਬਾਈਲ ਐਪ ਵਿੱਚ “ਬੁਕ ਏ ਕਾਲ ਵਿਦ ਬੀ.ਐਲ.ਓ” ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਸੇਵਾ ਰਾਹੀਂ ਵੋਟਰ ਆਪਣੇ ਬੂਥ ਲੈਵਲ ਅਫਸਰ (ਬੀ.ਐਲ.ਓ) ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਅਤੇ ਵੋਟਰ ਲਿਸਟ ਨਾਲ ਸੰਬੰਧਿਤ ਮਸਲਿਆਂ ਜਿਵੇਂ ਕਿ ਨਵੀਂ ਵੋਟ ਬਣਵਾਉਣ, ਸੋਧ, ਤਬਦੀਲੀ ਜਾਂ ਹੋਰ ਜਾਣਕਾਰੀ ਲਈ ਆਸਾਨੀ ਨਾਲ ਮਦਦ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਈ.ਸੀ.ਆਈ.ਐਨ.ਈ.ਟੀ ਐਪ ਵਿੱਚ “ਬੁਕ ਏ ਕਾਲ ਵਿਦ ਬੀ.ਐਲ.ਓ” ਕਰਨ ਲਈ ਆਪਣੇ ਮੋਬਾਈਲ ਫੋਨ ਵਿੱਚ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਈ.ਸੀ.ਆਈ.ਐਨ.ਈ.ਟੀ ਐਪ ਡਾਊਨਲੋਡ ਕਰੋ।ਐਪ ਖੋਲ੍ਹ ਕੇ ਆਪਣੇ ਮੋਬਾਈਲ ਨੰਬਰ ਰਾਹੀਂ ਰਜਿਸਟਰ/ਲਾਗਇਨ ਕਰੋ।ਇਸ ਤੋਂ ਬਾਅਦ ਹੋਮ ਸਕ੍ਰੀਨ ਵਿੱਚ “ਬੁਕ ਏ ਕਾਲ ਵਿਦ ਬੀ.ਐਲ.ਓ.” ਵਿਕਲਪ ਨੂੰ ਚੁਣੋ। ਆਪਣੀ ਲੋਕੇਸ਼ਨ ਜਾਂ ਵੋਟਰ ਡੀਟੇਲ ਭਰ ਕੇ ਸਬੰਧਿਤ ਬੀ.ਐਲ.ਓ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।ਬੀ.ਐਲ.ਓ ਚੁਣੇ ਗਏ ਸਮੇਂ `ਤੇ ਸੰਪਰਕ ਕਰੇਗਾ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਨਵੀਂ ਡਿਜ਼ੀਟਲ ਸੇਵਾ ਵੋਟਰਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਹੈ ਅਤੇ ਇਸ ਨਾਲ ਲੋਕਾਂ ਨੂੰ ਘਰ ਬੈਠੇ ਹੀ ਸਹੂਲਤਾਂ ਮਿਲ ਰਹੀਆਂ ਹਨ।ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media