Monday, August 24, 2026

ਬੇਸਿਕ ਕੰਪਿਊਟਰ ਤੇ ਵੈਬ ਡਿਜ਼ਾਇਨਿੰਗ ਕੋਰਸ ਲਈ ਦਾਖਲੇ ਸ਼ੁਰੂ

ਅੰਮ੍ਰਿਤਸਰ 24 ਅਪ੍ਰੈਲ (ਜਗਦੀਪ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਕੋਰਟ ਰੋਡ ਵਿਖੇ ਅੰਦਰ ਚੱਲ ਰਹੇ ਕੰਪਿਊਟਰ ਸੈਂਟਰ ਵਿਖੇ 120 ਘੰਟੇ ਦਾ (ਤਿੰਨ ਮਹੀਨੇ) ਦਾ ਬੇਸਿਕ ਕੰਪਿਊਟਰ ਅਤੇ ਵੈਬ ਡਿਜ਼ਾਇਨਿੰਗ ਦਾ ਕੋਰਸ ਕਰਵਾਇਆ ਜਾਂਦਾ ਹੈ, ਜੋ ਕਿ ਹਰ ਸਰਕਾਰੀ ਨੋਕਰੀ ਲਈ ਜ਼ਰੂਰੀ ਹੈ।ਲੈਫ. ਕਰਨਲ ਸਰਬਜੀਤ ਸਿੰਘ ਸੈਣੀ (ਰਿਟਾ.) ਅਨੁਸਾਰ ਇਸ ਕੋਰਸ ਦਾ ਨਵਾਂ ਬੈਚ 1 ਮਈ 2026 ਤੋਂ ਸ਼ੂਰੂ ਹੋ ਰਿਹਾ ਹੈ।ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।ਉਨ੍ਹਾਂ ਕਿਹਾ ਕਿ ਇਹ ਕੋਰਸ ਬਜਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ ‘ਤੇ ਚਲਾਇਆ ਜਾਂਦਾ ਹੈ।ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਦਫਤਰੀ ਸਮੇਂ ਆ ਕੇ ਮਿਲ ਸਕਦੇ ਹਨ ਜਾਂ ਦਫਤਰ ਨਾਲ ਮੋਬਾਇਲ ਨੰਬਰ 6284432143 ‘ਤੇ ਸੰਪਰਕ ਕਰ ਸਕਦੇ ਹੋ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …