ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ ਖੁਰਮਣੀਆਂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀ ਐਨ.ਐਸ.ਐਸ ਯੂਨਿਟ ਵੱਲੋਂ `ਵਿਸ਼ਵ ਸਿਹਤ ਦਿਵਸ` ਦੇ ਮੌਕੇ `ਤੇ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਅਤੇ ਸਟਾਫ਼ ਵਿੱਚ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨਿਯਮਤ ਜਾਂਚ ਨੂੰ ਉਤਸ਼ਾਹਿਤ ਕਰਨਾ ਸੀ।ਏ.ਐਸ.ਜੀ ਆਈ ਹਸਪਤਾਲ ਦੀ ਇੱਕ ਮੈਡੀਕਲ ਟੀਮ, ਜਿਸ ਵਿੱਚ ਸੁਨੀਲ ਕੁਮਾਰ, ਸੁਮਿਤ, ਸੋਨੂੰ ਕੁਮਾਰ ਅਤੇ ਕੁਮਾਰੀ ਗੁਰਿੰਦਰ ਸ਼ਾਮਲ ਸਨ ਨੇ ਕੈਂਪ ਦੌਰਾਨ ਅੱਖਾਂ ਦੀ ਵਿਸਤ੍ਰਿਤ ਜਾਂਚ ਕੀਤੀ।ਕੈਂਪ ਦੌਰਾਨ ਕੁੱਲ 128 ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਦੀ ਜਾਂਚ ਕੀਤੀ ਗਈ।ਲੋੜ ਪੈਣ `ਤੇ ਅਗਲੇਰੀ ਸਲਾਹ ਅਤੇ ਇਲਾਜ਼ ਦੀ ਸਹੂਲਤ ਲਈ ਮੁਫ਼ਤ ਚੈਕ-ਅੱਪ ਕੂਪਨ ਵੀ ਦਿੱਤੇ ਗਏ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਜਿਕ ਜਿੰਮੇਵਾਰੀ ਅਤੇ ਵਿਦਿਆਰਥੀ ਭਲਾਈ ਪ੍ਰਤੀ ਉਹਨਾਂ ਦੇ ਲਗਾਤਾਰ ਸਮਰਪਣ ਦੀ ਪ੍ਰਸੰਸਾ ਕੀਤੀ। ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਡਾ. ਸੁਰਭੀ ਧੀਰ, ਡਾ. ਨਿਧੀ ਅਗਰਵਾਲ ਅਤੇ ਕੁਮਾਰੀ ਅਕਸ਼ਿਕਾ ਅਨੇਜਾ ਵੀ ਹਾਜ਼ਰ ਰਹੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media