Saturday, October 3, 2026

ਵਿਸ਼ਵ ਡਾਂਸ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ

ਅੰਮ੍ਰਿਤਸਰ, 3 ਮਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਅੰਮਿ੍ਰਤਸਰ ਵੱਲੋਂ ਡਾ. ਰਸ਼ਮੀ ਦੀ ਅਗਵਾਈ ਵਿੱਚ ‘ਵਿਸ਼ਵ ਨ੍ਰਿਤ ਦਿਵਸ’ ਨੂੰ ਸਮਰਪਿਤ ਕਲਾਸੀਕਲ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕੀਤੀ ਗਈ।ਸ਼ਾਨਦਾਰ ਸਮਾਗਮ ਦਾ ਆਗਾਜ਼ ਸ਼੍ਰੋਮਣੀ ਨਾਟਕਾਰ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਹੋਲੀ ਹਾਰਟ ਸਕੂਲ ਦੇ ਡਾਇਰੈਕਟਰ ਅੰਜ਼ਨਾ ਸੇਠ, ਡਾ. ਰਸ਼ਮੀ ਨੰਦਾ, ਡਾ. ਕੁਲਦੀਪ ਸਿੰਘ ਅਰੋੜਾ, ਡਾਇਰੈਕਟਰ ਪ੍ਰਦੀਪ ਕੁਮਾਰ, ਸ੍ਰੀਮਤੀ ਪ੍ਰਿੰਯਕਾ, ਮੈਡਮ ਜਤਿੰਦਰ ਕੌਰ, ਭੁਪਿੰਦਰ ਸਿੰਘ ਸੰਧੂ ਆਦਿ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਸਮਾਗਮ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅਲਗ-ਅਲਗ ਨਾਮਵਾਰ ਸਕੂਲਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਨਿੱ੍ਰਤ ਦੀਆਂ ਵੰਨਗੀਆਂ ਪੇਸ਼ ਕੀਤੀਆਂ।ਸਮਾਗਮ ਪ੍ਰਸਿੱਧ ਤਬਲਾ ਵਾਦਕ ਕਾਲੇ ਰਾਮ ਦੇ ਭਰਾ ਰੇਡਿਓ ਦੇ ਏ.ਗਰੇਡ ਕਲਾਕਾਰ ਸਵ: ਪਿਆਰੇ ਲਾਲ ਨੂੰ ਸਮਰਪਿਤ ਹੈ।ਇਨ੍ਹਾਂ ਸਕੂਲਾਂ ਵਿੱਚ ਐਮ.ਕੇ.ਡੀ ਡੀ.ਏ.ਵੀ ਅਟਾਰੀ, ਹੋਲੀ ਹਾਰਟ ਜੀ.ਟੀ ਰੋਡ, ਭਵਨ ਐਸ.ਐਲ ਸਕੂਲ, ਸਟਾਲਵਰਟ ਸਕੂਲ, ਇੰਡੀਅਨ ਪਬਲਿਕ ਸਕੂਲ ਅਜਨਾਲਾ, ਆਰ.ਐਸ ਪਬਲਿਕ ਸਕੂਲ ਤੋਂ ਇਲਾਵਾ ਆਦਿ ਸਕੂਲਾਂ ਨੇ ਬੇਹੱਦ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।ਇਸ ਵਿੱਚ ਕਲਾਸੀਕਲ, ਫੋਕ, ਸੂਫ਼ੀ ਸਮੇਤ ਕਈ ਨ੍ਰਿਤਾਂ ਦਾ ਪ੍ਰਦਰਸ਼ਨ ਕੀਤਾ ਗਿਆ।ਮੰਚ ਸਚਾਲਨ ਕਾਜ਼ਲ ਕੱਕੜ ਵੱਲੋਂ ਕੀਤਾ ਗਿਆ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਪ੍ਰੋਗਰਾਮ ਵਿੱਚ ਸ਼ਾਨਦਾਰ ਨ੍ਰਿਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਪਿੱਛਲੇ 17 ਸਾਲਾਂ ਤੋਂ ਵਿਰਸਾ ਵਿਹਾਰ ਵਿਖੇ ਹੋ ਰਹੇ ਸਮਾਗਮ ਨੂੰ ਲਤਿਕਾ ਅਰੋੜਾ, ਸੁਮਨ ਤਾਰਾ, ਰੰਜ਼ੂ, ਰੋਜੀ, ਸ਼ੀਤੂ, ਭਾਣੂ, ਸਿੰਮੀ, ਸ਼ਿਵਾਨੀ, ਨੇਹਾ, ਮਮਤਾ, ਨਿਮਰਤਾ, ਵੰਦਨਾ, ਪੂਜਾ, ਉਰਵਸ਼ੀ, ਦੀਪੀਕਾ ਤੇ ਰਿਧਮ ਨੇ ਸਹਿਯੋਗ ਦਿੱਤਾ।ਅੰਤ ‘ਚ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਮੈਡਮ ਅੰਜਨਾ ਸੇਠ, ਰਸ਼ਮੀ ਨੰਦਾ, ਭੂਪਿੰਦਰ ਸੰਧੂ, ਮੈਡਮ ਜਤਿੰਦਰ ਕੌਰ, ਡਾ. ਕੁਲਦੀਪ ਅਰੋੜਾ ਆਦਿ ਵੱਲੋਂ ਭਾਗ ਲੈਣ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …