ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਕਾਲਜ ਦੀਆਂ ਬਾਹਰ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਇੱਕ ਯਾਦਗਾਰੀ ਵਿਦਾਇਗੀ ਸਮਾਰੋਹ ‘ਫੇਅਰ ਦੀ ਵੈਲ… ਟਿਲ ਵੁਈ ਮੀਟ ਅਗੇਨ!’ ਦਾ ਆਯੋਜਨ ਕੀਤਾ।ਸਮਾਗਮ ਮਕਸਦ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਦੌਰਾਨ ਸਾਂਝੇ ਅਨੁਭਵਾਂ ਅਤੇ ਖੁਸ਼ੀ ਭਰੇ ਪਲਾਂ ਨੂੰ ਯਾਦ ਕਰਨਾ ਸੀ।ਪ੍ਰੋਗਰਾਮ ਵਿੱਚ ਵਿਦਿਆਰਥਣਾਂ ਦੁਆਰਾ ਮਨਮੋਹਕ ਅਤੇ ਲਾਈਵ ਪ੍ਰਦਰਸ਼ਨ ਪੇਸ਼ ਕੀਤੇ ਗਏ, ਜਿਸ ਵਿੱਚ ਡਾਂਸ ਅਤੇ ਸੰਗੀਤਕ ਪੇਸ਼ਕਾਰੀਆਂ ਸ਼ਾਮਲ ਸਨ ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਅਤੇ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਖ਼ਾਸ ਤੌਰ `ਤੇ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਇੱਕ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵਿੱਚ ਇਸ ਦੀ ਭੂਮਿਕਾ `ਤੇ ਜ਼ੋਰ ਦਿੱਤਾ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਫੈਸ਼ਨ ਸ਼ੋਅ ਸੀ, ਜਿਸ ਨੇ ‘ਬਿਊਟੀ ਵਿਦ ਬ੍ਰੇਨ’ ਦੇ ਥੀਮ ਨੂੰ ਸੁੰਦਰਤਾ ਨਾਲ਼ ਦਰਸਾਇਆ।ਬੀ.ਵੋਕ ਐਂਟਰਟੇਨਮੈਂਟ ਟੈਕਨਾਲੋਜੀ ਦੀ ਟੀਨਾ ਉਪਲ ਨੂੰ ਮਿਸ ਬੀ.ਬੀ.ਕੇ ਦਾ ਤਾਜ ਪਹਿਨਾਇਆ ਗਿਆ, ਜਦੋਂਕਿ ਬੀ.ਵੋਕ ਬੈਂਕਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਦੀ ਅਰਪਿਤਾ ਕਪੂਰ ਨੂੰ ਪਹਿਲੀ ਰਨਰ-ਅੱਪ ਅਤੇ ਬੀ.ਕਾਮ ਫਾਈਨੈਂਸ਼ੀਅਲ ਸਰਵਿਸਿਜ਼ ਦੀ ਵੰਸ਼ਿਕਾ ਅਰੋੜਾ ਨੂੰ ਮਿਸ ਬੀ.ਬੀ.ਕੇ ਡੀ.ਏ.ਵੀ ਦੇ ਖਿਤਾਬ ਲਈ ਦੂਜੀ ਰਨਰ-ਅੱਪ ਐਲਾਨਿਆ ਗਿਆ। ਐਮ.ਕਾਮ ਦੀ ਕਸਿਕਾ ਨੂੰ ਮਿਸ ਐਲੀਗੈਂਟ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਅਤੇ ਬੀ.ਬੀ.ਏ ਦੀ ਹਰਗੁਨ ਨੂੰ ਮਿਸ ਕਾਨਫੀਡੈਂਟ ਦਾ ਖਿਤਾਬ ਮਿਲਿਆ।ਪ੍ਰੋਗਰਾਮ ਲਈ ਜੱਜਾਂ ਦੇ ਪੈਨਲ ਵਿੱਚ ਡਾ. ਸੀਮਾ ਜੇਟਲੀ, ਸ਼੍ਰੀਮਤੀ ਪੂਨਮ ਕੋਹਲੀ ਅਤੇ ਡਾ. ਸ਼ਵੇਤਾ ਮੋਹਨ ਸ਼ਾਮਲ ਸਨ, ਜਿਨ੍ਹਾਂ ਨੇ ਭਾਗੀਦਾਰਾਂ ਦੁਆਰਾ ਪ੍ਰਦਰਸ਼ਿਤ ਆਤਮ ਵਿਸ਼ਵਾਸ, ਸੰਜ਼ਮ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ।ਇਹ ਪ੍ਰੋਗਰਾਮ ਯੁਵਾ ਭਲਾਈ ਵਿਭਾਗ ਦੁਆਰਾ ਪ੍ਰੋ. ਨਰੇਸ਼ ਕੁਮਾਰ ਡੀਨ ਯੁਵਾ ਭਲਾਈ ਵਿਭਾਗ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media