ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅੰਮ੍ਰਿਤਸਰ
(ਐਮ.ਸੀ.ਏ) ਵੱਲੋਂ ਅੱਜ ਸਵੱਛ ਭਾਰਤ ਮਿਸ਼ਨ (ਐਸ.ਬੀ.ਐਮ) ਤਹਿਤ ਸ਼ਹਿਰ ਭਰ ਵਿੱਚ ਤਾਇਨਾਤ 1700 ਸਫਾਈ ਸੇਵਕਾਂ ਨੂੰ ਲਗਭਗ 36 ਲੱਖ ਮੁੱਲ ਦਾ ਸੁਰੱਖਿਆ ਅਤੇ ਸੇਫਟੀ ਸਾਮਾਨ ਵੰਡਿਆ ਗਿਆ।
ਇਹ ਪਹਿਲ ਉਨ੍ਹਾਂ ਸਫਾਈ ਕਰਮਚਾਰੀਆਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ, ਜੋ ਅੰਮ੍ਰਿਤਸਰ ਸ਼ਹਿਰ ਦੀ ਸਫਾਈ ਅਤੇ ਲੋਕ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।ਇਸ ਪ੍ਰੋਗਰਾਮ ਅਧੀਨ ਸਾਰੇ 1700 ਸਫਾਈ ਸੇਵਕਾਂ ਨੂੰ ਪੀ.ਪੀ.ਈ ਕਿੱਟਾਂ, ਰੇਨਕੋਟ, ਸੇਫਟੀ ਜੈਕਟਾਂ, ਦਸਤਾਨੇ, ਕੈਪਾਂ, ਸੁਰੱਖਿਆ ਜੁੱਤੇ ਅਤੇ ਐਪਰਨ ਦਿੱਤੇ ਗਏ।ਆਉਣ ਵਾਲੇ ਮਾਨਸੂਨ ਮੌਸਮ ਨੂੰ ਦੇਖਦੇ ਮੁਸ਼ਕਲ ਮੌਸਮੀ ਹਾਲਾਤਾਂ ਵਿੱਚ ਵੀ ਸਫਾਈ ਕਰਮਚਾਰੀ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ।
ਨਗਰ ਨਿਗਮ ਕਮਿਸ਼ਨਰ ਸ਼ੇਰਗਿੱਲ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੰਦੇ ਆ ਰਹੇ ਹਨ ਕਿ ਸਫਾਈ ਕਰਮਚਾਰੀ ਸ਼ਹਿਰ ਦੀ ਸਫਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੰਮਕਾਜ਼ ਦੀ ਥਾਂ ’ਤੇ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜ਼ੀਹ ਹੋਣੀ ਚਾਹੀਦੀ ਹੈ।ਇਹ ਸੁਰੱਖਿਆ ਸਾਮਾਨ ਸਵੱਛ ਭਾਰਤ ਮਿਸ਼ਨ ਤਹਿਤ ਲਗਭਗ 36 ਲੱਖ ਦੇ ਖਰਚ ਨਾਲ ਵੰਡਿਆ ਗਿਆ ਹੈ।ਪ੍ਰੋਗਰਾਮ ਸਵੱਛ ਭਾਰਤ ਮਿਸ਼ਨ ਦੇ ਵੱਡੇ ਉਦੇਸ਼ਾਂ-ਖ਼ਾਸ ਤੌਰ ’ਤੇ ਸਫਾਈ ਕਰਮਚਾਰੀਆਂ ਦੀ ਭਲਾਈ, ਸਨਮਾਨ ਅਤੇ ਸੁਰੱਖਿਆ-ਪ੍ਰਤੀ ਨਗਰ ਨਿਗਮ ਅੰਮ੍ਰਿਤਸਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।
ਪ੍ਰੋਗਰਾਮ ਦੌਰਾਨ ਹਾਜ਼ਰ ਅਧਿਕਾਰੀਆਂ ਵਿੱਚ ਐਮ.ਓ.ਐਚ ਡਾ. ਕਿਰਣ, ਡਾ. ਰਮਾ, ਸੀ.ਐਸ.ਓ ਮਲਕੀਤ ਸਿੰਘ, ਸੀ.ਐਸ.ਓ ਜੇ.ਪੀ ਬੱਬਰ, ਸੀ.ਐਸ.ਆਈ ਵਿਜੈ ਗਿੱਲ, ਸੀ.ਐਸ.ਆਈ ਸਰਬਜੀਤ ਸਿੰਘ, ਸੀ.ਐਸ.ਆਈ ਅਨਿਲ ਡੋਗਰਾ ਅਤੇ ਐਮ.ਆਈ.ਐਸ ਵਿਸ਼ਾਲ ਹਾਂਡਾ ਸ਼ਾਮਲ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media