ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ ਖੁਰਮਣੀਆਂ) – ‘ਗਿਆਨ ਸਰੋਤ’ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ, ਸਗੋਂ ਇੱਕ ਆਧੁਨਿਕ ਗਿਆਨ ਕੇਂਦਰ ਹੈ, ਜੋ
ਵਿਦਿਆਰਥੀਆਂ ਨੂੰ ਡਿਜ਼ੀਟਲ ਸਰੋਤਾਂ ਦੀ ਸੁਵਿਧਾ ਆਸਾਨੀ ਨਾਲ ਪ੍ਰਦਾਨ ਕਰੇਗਾ।ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਅਤਿ-ਆਧੁਨਿਕ ਡਿਜ਼ੀਟਲ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਹੇ।
ਇਸ ‘ਗਿਆਨ ਸਰੋਤ’ ਲਾਇਬ੍ਰੇਰੀ ਵਿੱਚ ਨਵੀਂ ਤਕਨੀਕ ਰਾਹੀਂ ਹਜ਼ਾਰਾਂ ਹੀ ਪੁਸਤਕਾਂ, ਖਰੜੇ, ਰਸਾਲੇ ਅਤੇ ਅਖ਼ਬਾਰਾਂ 24 ਘੰਟੇ ਉਪਲੱਬਧ ਰਹਿਣਗੇ ਅਤੇ ਇਹ ਸਮੱਗਰੀ ਆਸਾਨੀ ਨਾਲ ਹਾਸਲ ਕੀਤੀ ਜਾ ਸਕੇਗੀ।ਛੀਨਾ ਨੇ ਕਿਹਾ ਕਿ ਇਸ ਲਾਇਬ੍ਰੇਰੀ ’ਚ ਬੁਨਿਆਦੀ ਡਿਜ਼ੀਟਲ ਢਾਂਚੇ ਤੋਂ ਇਲਾਵਾ ਕਿਤਾਬਾਂ ਦੇ ਵਿਸ਼ਾਲ ਭੰਡਾਰ ਮੌਜ਼ੂਦ ਹੋਣਗੇ, ਜਿਸ ’ਚ 18,000 ਤੋਂ ਵਧੇਰੇ ਕਿਤਾਬਾਂ, ਆਈ.ਈ.ਈ.ਈ, ਏ.ਆਈ.ਸੀ.ਟੀ.ਈ ਅਤੇ ਐਨ.ਡੀ.ਐਲ.ਆਈ. ਵਰਗੇ ਨਾਮਵਰ ਡਿਜ਼ੀਟਲ ਪਲੇਟਫਾਰਮ ਮੁਹੱਈਆ ਹੋਣਗੇ।ਖ਼ਾਲਸਾ ਕਾਲਜ ਇੰਜੀਨੀਅਰਿੰਗ ਉਪਰੋਕਤ ਡਿਜ਼ੀਟਲ ਲਾਇਬ੍ਰੇਰੀ ਸਥਾਪਿਤ ਕਰਨ ਵਾਲਾ ਸੂਬੇ ਦਾ ਮੋਹਰੀ ਕਾਲਜ ਹੈ।ਜਿਥੇ ਆਨਲਾਈਨ ਲਾਇਬ੍ਰੇਰੀ ਸਹੂਲਤਾਂ, ਈ-ਬੁਕਸ ਅਤੇ ਰਿਸਰਚ ਡਾਟਾਬੇਸ ਮੌਜ਼ੂਦ ਹੋਵੇਗਾ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖੋਜ ਅਤੇ ਅਧਿਐਨ ’ਚ ਮਦਦ ਕਰਨਗੇ।
ਉਨ੍ਹਾਂ ਨੇ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਈ-ਲਾਇਬੇ੍ਰਰੀ ਦਾ ਰਸਮੀ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਇਹ ਕੇਂਦਰ ਇਕ ਵਿਸ਼ਵ-ਪ੍ਰਸਿੱਧ, ਓਪਨ-ਸੋਰਸ ਅਤੇ ਵੈਬ-ਅਧਾਰਿਤ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਇਹ ਸਿਸਟਮ ਕੈਟਾਲਾਗਿੰਗ, ਸਰਕੂਲੇਸ਼ਨ ਅਤੇ ਯੂਜ਼ਰ ਮੈਨੇਜਮੈਂਟ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media