ਅੰਮ੍ਰਿਤਸਰ, 12 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ
ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ(ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਡੀ.ਬੀ.ਈ.ਈ ਅੰਮ੍ਰਿਤਸਰ ਨੇ ਕੀਤਾ।ਕਰੀਅਰ ਕਾਉਂਸਲਰ ਸ਼੍ਰੀਮਤੀ ਭਾਰਤੀ ਸ਼ਰਮਾ ਨੇ ਦੱਸਿਆ ਕਿ 13-05-2026 ਦਿਨ ਬੁੱਧਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਡੀ.ਸੀ ਦਫਤਰ ਜਮੀਨੀ ਮੰਜ਼ਿਲ ਨੇੜੇ ਸੁਵਿਧਾ ਕੇਂਦਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ।ਇਸ ਪਲੇਸਮੈਂਟ ਕੈਂਪ ਵਿੱਚ ਹੈਪੀ ਯੂਥ ਫਾਉਂਡੇਸ਼ਨ, ਇੰਡੀਅਨ ਸਕਿਉਰਿਟੀ ਢੋਲੇਵਾਲ ਵੱਲੋਂ ਟੀਚਰਜ਼, ਸਕਿਉਰਿਟੀ ਗਾਰਡਜ਼, ਸਿਵਲ ਸੁਪਰਵਾਈਜਰ, ਐਕਸਮੈਨ ਸੁਪਰਵਾਈਜਰ, ਗੰਨਮੈਨਜ ਆਦਿ ਦੀ ਅਸਾਮੀ ਦੇ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਪਲੇਸਮੈਂਟ ਕੈਂਪ ਵਿੱਚ ਟੀਚਰ ਦੀ ਅਸਾਮੀ ਲਈ ਫਿਜਿਕਸ, ਕੈਮਿਸਟਰੀ, ਬਾਇਓਲਜੀ, ਗਣਿਤ ਤ ੇਇੰਗਲਿਸ਼ ਵਿੱਚ ਮਾਸਟਰ ਡਿਗਰੀ ਦੀ ਯੋਗਤਾ ਵਾਲੇ ਉਮੀਦਵਾਰ (ਦੋਵੇਂ ਲੜਕੇ ਅਤੇ ਲੜਕੀਆਂ) ਭਾਗ ਲੈ ਸਕਦੇ ਹਨ। ਇੰਡੀਅਨ ਸਕਿਉਰਿਟੀ ਢੋਲੇਵਾਲ ਵੱਲੋਂ ਪ੍ਰਾਰਥੀਆਂ ਨੂੰ 16500 ਤੋਂ ਲੈ ਕੇ 26500 ਤੱਕ ਸੈਲਰੀ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਬੁੱਧਵਾਰ ਸਵੇਰੇ 10:30 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਡੀ.ਸੀ ਦਫਤਰ ਨੇੜੇ ਕਚਹਿਰੀ ਚੌਂਕ ਵਿਖੇ ਪਹੁੰਚ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media