Wednesday, August 19, 2026

ਖਾਲਸਾ ਕਾਲਜ ਸੀ: ਸੈਕੰ: ਸਕੂਲ ਲੜਕੇ ਅਤੇ ਲੜਕੀਆਂ ਦਾ 10ਵੀਂ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅਤੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜ਼ਿਆਂ ’ਚ ਸ਼ਾਨਦਾਰ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਗੋਗੋਆਣੀ ਅਤੇ ਗਰਲਜ਼ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਵਿਦਿਆਰਥੀਆਂ ਦੁਆਰਾ ਪ੍ਰੀਖਿਆਵਾਂ ’ਚ ਹਾਸਲ ਕੀਤੀ ਗਈ ਉਪਲੱਬਧੀ ’ਤੇ ਵਧਾਈ ਦਿੱਤੀ।
ਪਿ੍ਰੰ: ਡਾ. ਗੋਗੋਆਣੀ ਨੇ ਦੱਸਿਆ ਕਿ ਸਕੂਲ ’ਚੋਂ ਮਾਨਿਕ ਠਾਕੁਰ ਨੇ 93 ਫੀਸਦੀ, ਰਾਮ ਭਗਤ ਨੇ 91 ਫੀਸਦੀ ਅਤੇ ਗੌਰਵ ਭਾਰਦਵਾਜ ਨੇ 88 ਪ੍ਰਤੀਸ਼ਤ ਅੰਕ ਹਾਸਲ ਕਰਦਿਆਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।ਸਕੂਲ ਦੇ 319 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ।ਸਕੂਲ ’ਚ ਨਰਸਰੀ ਤੋਂ 12ਵੀਂ ਤੱਕ 3000 ਦੇ ਕਰੀਬ ਵਿਦਿਆਰਥੀਆਂ ਵਿੱਦਿਆ ਪ੍ਰਾਪਤ ਕਰ ਰਹੇ ਹਨ ਅਤੇ ਖੇਡਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਵੀ ਵਿਸ਼ੇਸ਼ ਤੌਰ ’ਤੇ ਜਾਣਿਆ ਜਾਂਦਾ ਹੈ।
ਪ੍ਰਿੰ: ਨਾਗਪਾਲ ਨੇ ਦੱਸਿਆ ਕਿ ਸਕੂਲ ’ਚੋਂ 10ਵੀਂ ਡੀ ਕਲਾਸ ਦੀ ਹਰਮਨਪ੍ਰੀਤ ਕੌਰ ਨੇ 93.6 ਪ੍ਰਤੀਸ਼ਤ ਨਾਲ ਪਹਿਲਾ, 10ਵੀਂ ਏ ਦੀ ਕੰਠਪ੍ਰੀਤ ਕੌਰ ਨੇ 92.7 ਨਾਲ ਦੂਜਾ ਅਤੇ ਗਰਿਮਾ ਮਹਾਜਨ ਨੇ 92.1 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।11 ਵਿਦਿਆਰਥੀਆਂ ਨੇ 95 ਤੋਂ 90 ਪ੍ਰਤੀਸ਼ਤ ਅੰਕ, 70 ਵਿਦਿਆਰਥੀਆਂ ਨੇ 80 ਤੋਂ 90, 94 ਵਿਦਿਆਰਥੀਆਂ ਨੇ 70 ਤੋਂ 80, 38 ਵਿਦਿਆਰਥੀਆਂ ਨੇ 60 ਤੋਂ 70 ਪ੍ਰਤੀਸ਼ਤ ਅਤੇ 8 ਵਿਦਿਆਰਥੀਆਂ ਨੇ 50 ਤੋਂ 60 ਫੀਸਦੀ ਅੰਕ ਪ੍ਰਾਪਤ ਕੀਤੇ ਹਨ।ਉਨ੍ਹਾਂ ਕਿਹਾ ਕਿ ਸਕੂਲ ਦੇ ਕੁੱਲ 230 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …