Saturday, October 3, 2026

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ ਨੂੰ ਪੇਟੈਂਟ ਕਰਨ ਦੇ ਖੇਤਰ ’ਚ ਆਪਣੀ ਉੱਤਮਤਾ ਸਾਬਤ ਕੀਤੀ ਹੈ।ਇਹ ਪੇਟੈਂਟ ਖੇਤੀਬਾੜੀ ਅਭਿਆਸਾਂ ਨੂੰ ਬੇਹਤਰ ਬਣਾਉਣ ’ਚ ਉੱਨਤ ਸੂਖਮ ਜੀਵ ਵਿਗਿਆਨਿਕ ਤਰੀਕਿਆਂ ਨੂੰ ਲਾਗੂ ਕਰਨ ’ਚ ਮਦਦ ਕਰੇਗਾ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਉਕਤ ਉਪਲੱਬਧੀ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਸਰਪ੍ਰਸਤੀ ਹੇਠ ਪ੍ਰਾਪਤ ਕੀਤੀ ਗਈ ਹੈ।ਉਨ੍ਹਾਂ ਇਸ ਸਫਲਤਾ ਨੂੰ ਪ੍ਰਾਪਤ ਕਰਨ ਸਬੰਧੀ ਕਾਲਜ ਦੇ ਬਾਇਓਟੈਕਨਾਲੋਜੀ ’ਚ ਸਹਾਇਕ ਪ੍ਰੋਫੈਸਰ ਡਾ. ਮੁਕੇਸ਼ ਚੰਦਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਟੈਂਟ, ਡਿਜ਼ਾਈਨ ਅਤੇ ਅੰਦਰੂਨੀ ਵਪਾਰ ਦੇ ਕੰਟਰੋਲਰ ਜਨਰਲ ਦੇ ਦਫ਼ਤਰ ਦੁਆਰਾ ‘ਵਧੀਆ ਫਸਲਾਂ ਦੀ ਪੈਦਾਵਾਰ ਅਤੇ ਟਿਕਾਊ ਖੇਤੀਬਾੜੀ ਲਈ ਨਵ ਬਾਇਓ-ਖਾਦ ਰਚਨਾਵਾਂ’ ਵਿਸ਼ੇ ’ਤੇ ਪੇਟੈਂਟ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਬਾਇਓਟੈਕਨਾਲੋਜੀ ਦੇ ਖੇਤਰ ’ਚ ਪ੍ਰਾਪਤ ਕੀਤਾ ਇਹ ਪੇਟੈਂਟ ਖੇਤੀਬਾੜੀ ਅਭਿਆਸਾਂ ਨੂੰ ਬੇਹੱਤਰ ਬਣਾਉਣ ’ਚ ਉੱਨਤ ਸੂਖਮ ਜੀਵ ਵਿਗਿਆਨਿਕ ਢੰਗਾਂ ਨੂੰ ਲਾਗੂ ਕਰਨ ’ਚ ਸਹਾਇਤਾ ਕਰੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …