Wednesday, August 19, 2026

ਡੀ.ਏ.ਵੀ ਪਬਲਿਕ ਸਕੂਲ ‘ਚ ਬਾਰ੍ਹਵੀਂ ਜਮਾਤ ਦੀਆਂ ਸ਼ਾਨਦਾਰ ਅਕਦਾਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ

ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ) – ਪਦਮਸ਼੍ਰੀ ਸਨਮਾਨਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੀ ਦੂਰਦਰਸ਼ੀ ਅਤੇ ਯੋਗ ਅਗਵਾਈ ਹੇਠ ਅਤੇ ਡਾ. ਜੇ. ਕਾਕੜੀਆ ਵਾਈਸ ਚੇਅਰਪਰਸਨ ਡੀ.ਏ.ਵੀ ਪਬਲਿਕ ਸਕੂਲ ਵੀ.ਕੇ ਚੋਪੜਾ ਡਾਇਰੈਕਟਰ ਪਬਲਿਕ ਸਕੂਲਜ਼ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਪ੍ਰੇਰਨਾਦਾਇਕ ਮਾਰਗਦਸ਼ਨ ਅਤੇ ਸ਼੍ਰੀਮਤੀ ਸਵੀਨ ਪੁਰੀ ਪ੍ਰਬੰਧਕ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਅਟੱਲ ਸਹਿਯੋਗ ਨਾਲ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਨੇ ਦੋ ਮਹੱਤਵਪੂਰਨ ਪ੍ਰਾਪਤੀਆਂ ਦਾ ਮਾਣਮੱਤਾ ਜਸ਼ਨ ਮਨਾਇਆ।ਜਿਸ ਵਿੱਚ (ਸੀ.ਬੀ.ਐਸ.ਈ) ਬਾਰ੍ਹਵੀਂ ਜਮਾਤ ਸੈਸ਼ਨ 2025-26 ਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਅਤੇ ਸਸ਼ਨ 2026-27 ਲਈ ਇਨਵੈਸਟੀਚਰ ਸਮਾਰੋਹ ਸ਼ਾਮਲ ਸਨ।ਸਕੂਲ ਨੇ ਇਸ ਵਾਰ ਫਿਰ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਦੀ ਵਿਰਾਸਤ ਨੂੰ ਮਜ਼ਬੂਤ ਕਰਦਿਆਂ, ਕੁੱਲ 75 ਵਿਦਿਆਰਥੀਆਂ ਨੂੰ ਜਿੰਨ੍ਹਾਂ ਨੇ 90 ਫੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ, ਵਿਸ਼ਾ ਟਾਪਰ ਅਤੇ ਸਕਰਾਈਬ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।2025-26 ਦਾ ਇਨਵੈਸਟੀਚਰ ਸਮਾਰੋਹ ਦਾ ਆਯੋਜਨ ਕੀਤਾ ਗਿਆ।ਲਗਭਗ 59 ਵਿਦਿਆਰਥੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਸਕੂਲ ਦੇ ਹੈਡ ਬੁਆਏ ਰੁਦਰਾਂਸ਼ ਝਾਅ ਅਤੇ ਹੈਡ ਗਰਲ ਵੰਸ਼ਿਕਾ ਅਰੋੜਾ ਨੇ ਨਵੀਂ ਚੁਣੀ ਵਿਦਿਆਰਥੀ ਕੌਂਸਲ ਅਤੇ ਪ੍ਰੀਫੈਕਟੋਰੀਅਲ ਬੋਰਡ ਨੂੰ ਸਹੁੰ ਚੁਕਾਈ।
ਸਮਾਗਮ ਦੇ ਮੁੱਖ ਮਹਿਮਾਨ ਪ੍ਰਭਜੋਤ ਸਿੰਘ ਵਿਰਕ ਏ.ਆਈ.ਜੀ ਵਿਜੀਲੈਂਸ ਅੰਮ੍ਰਿਤਸਰ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿੱਚ ਅਕਾਦਮਿਕ ਪ੍ਰਾਪਤੀਆਂ ਲਈ ਵਿਦਿਆਰਥੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਅਨੁਸ਼ਾਸਨ, ਨਿਮਰਤਾ ਅਤੇ ਨੈਤਿਕ ਹੌਂਸਲੇ ਦੇ ਗੁਣ ਅਪਨਾਉਣ ਲਈ ਪੇ੍ਰਰਿਤ ਕੀਤਾ।ਸ਼੍ਰੀਮਤੀ ਸਵੀਨ ਪੁਰੀ ਨੇ ਆਪਣੇ ਸੰਦੇਸ਼ ਰਾਹੀਂ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ `ਤੇ ਗਹਿਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਉਨ੍ਹਾਂ ਦੋਵਾਂ ਉਪਲਬੱਧੀਆਂ ਤੇ ਮਾਣ ਪ੍ਰਗਟਾਉਂਦਿਆਂ ਕਿਹਾ ਕਿ ਬੋਰਡ ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਅਤੇ ਨਵੀਂ ਕੌਂਸਲ ਦੀ ਸਥਾਪਨਾ ਵਿਦਿਆਰਥੀਆਂ ਦੀ ਅਨੁਸ਼ਾਸਿਤ ਸੋਚ, ਸੰਸਥਾ ਦੇ ਬੌਧਿਕ ਵਿਕਾਸ, ਚੰਗੇ ਚਰਿੱਤਰ ਅਤੇ ਉਚ ਨੈਤਿਕ ਮੁੱਲਾਂ ਦੇ ਪ੍ਰਤੀ ਅਟੱਲ ਵਚਨਬੱਧਤਾ ਨੂੰ ਦਰਸਾਉਂਦੇ ਹਨ ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …