Sunday, September 13, 2026

ਉਰਦੂ ਆਮੋਜ’ ਕੋਰਸ ਲਈ ਦਾਖਲੇ ਸ਼ੁਰੂ

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਭਾਸ਼ਾ ਦੇ ਪ੍ਰਸਾਰ ਲਈ ਜਿ਼ਲ੍ਹਾ ਪੱਧਰ ‘ਤੇ 6 ਮਹੀਨੇ ਦਾ ਕੋਰਸ ਉਰਦੂ ਆਮੋਜ਼

ਚਲਾਇਆ ਜਾਂਦਾ ਹੈ।ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਸਾਲ ਵਿੱਚ ਦੋ ਸੈਸ਼ਨ ਚਲਦੇ ਹਨ। ਜਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ ਵੱਲੋਂ ਜੁਲਾਈ 2026 ਤੋਂ ਦਸੰਬਰ 2026 ਦੇ ਸੈਸ਼ਨ ਲਈ ਦਾਖਲੇ ਹਿੱਤ ਆਖਰੀ ਮਿਤੀ 30 ਜੂਨ 2026 ਨਿਰਧਾਰਤ ਕੀਤੀ ਗਈ ਹੈ। ਇਸ ਕੋਰਸ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ, ਸਰਕਾਰੀ ਕਰਮਚਾਰੀ/ ਅਧਿਕਾਰੀ, ਅਰਧ-ਸਰਕਾਰੀ ਕਰਮਚਾਰੀ, ਵਿਦਿਆਰਥੀ/ ਕਾਰੋਬਾਰੀ ਦਾਖਲਾ ਲੈ ਸਕਦਾ ਹੈ।ਸਮੁੱਚੇ ਕੋਰਸ ਦੀ ਫੀਸ ਵਿਭਾਗ ਵੱਲੋਂ 500 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਕੋਰਸ ਦੀ ਜਮਾਤ ਦਾ ਸਮਾਂ ਸ਼ਾਮ 5.00 ਤੋਂ 6.00 ਵਜੇ ਤੱਕ ਇੱਕ ਘੰਟੇ ਦਾ ਹੁੰਦਾ ਹੈ।ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਵਿਅਕਤੀ ਨੂੰ ਸਰਟੀਫਿਕੇਟ ਮਿਲਦਾ ਹੈ।ਚਾਹਵਾਨ ਉਮੀਦਵਾਰ ਫਾਰਮ, ਫੋਟੋ, ਆਧਾਰ ਕਾਰਡ ਤੇ ਮੁਕੰਮਲ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਦੀ ਕਾਪੀ ਸਮੇਤ ਜਿਲ੍ਹਾ ਭਾਸ਼ਾ ਦਫ਼ਤਰ ਅੰਮ੍ਰਿਤਸਰ (ਕਮਰਾ ਨੰਬਰ 301, ਤੀਜੀ ਮੰਜ਼ਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 30 ਜੂਨ 2026 ਤੱਕ ਜਮ੍ਹਾਂ ਕਰਵਾ ਸਕਦੇ ਹਨ।ਹੋਰ ਜਾਣਕਾਰੀ ਲਈ ਜਿਲ੍ਹਾ ਭਾਸ਼ਾ ਦਫ਼ਤਰ ਨਾਲ ਨੰ:9877981382 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …