Saturday, June 13, 2026

ਲੋਕ ਸਾਹਿਤ ਸੰਗਮ ਦੀ ਬੈਠਕ ਵਿੱਚ ਕਵੀਆਂ ਨੇ ਬੰਨਿਆ ਰੰਗ

ਗੁਰਸੇਵਕ ਢਿੱਲੋਂ ਅਤੇ ਜਸਪਾਲ ਸਿੰਘ ਦੇਸੁਵੀ ਨੂੰ ਕੀਤਾ ਸਨਮਾਨਿਤ

ਰਾਜਪੁਰਾ, 13 ਜੂਨ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿਖੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਹੋਈ।ਸੰਗਮ ਵਲੋਂ ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਅਤੇ ਜਸਪਾਲ ਸਿੰਘ ਦੇਸੁਵੀ ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਮੰਚ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਦੇ ਗੀਤ ‘ਲੱਖਾਂ ਦਾ ਸੀ ਸੌਦਾ ਕਰਕੇ ਬਹਿ ਗਿਆ‘ ਵਿਦੇਸ਼ਾਂ ਵਿੱਚ ਗਏ ਪੰਜਾਬੀ ਬੱਚਿਆਂ ਦੀ ਦੁਰਦਸ਼ਾ ਬਾਰ ਦੱਸਿਆ।ਅਵਤਾਰ ਪੁਆਰ ਦੀ ਗਜ਼ਲ ‘ਅੱਜ ਫੇਰ ਹੋ ਗਿਆ ਕਾਰਾ ਮੇਰੇ ਹੱਥਾਂ ਤੋਂ, ਗਿਆ ਲਿਖਿਆ ਸੱਚ ਵਿਚਾਰਾ ਮੇਰੇ ਹੱਥਾਂ ਤੋਂ ‘ ਸੁਣਾ ਕੇ ਮਾਹੌਲ ਸਿਰਜਿਆ।ਹਰਪਾਲ ਸਿੰਘ ਪਾਲ ਨੇ ਪੰਚਮ ਪਾਤਸ਼ਾਹ ਨੂੰ ਸਮਰਪਿਤ ਗੀਤ ਸੁਣਾਇਆ।ਯਾਦਵਿੰਦਰ ਸਿੰਘ ਕਲੋਲੀ ਨੇ ‘ਬਾਲ ਮਸ਼ਾਲਾਂ ਉਚੀਆਂ ਕਰ ਦੇ ਤੂੰ, ਇਹ ਹਨੇਰਾ ਜਿੱਤਿਆ ਤਾਂ ਜਾਣਾ ‘ ਸੁਣਾ ਕੇ ਵਾਹ ਵਾਹ ਖੱਟੀ । ਪ੍ਰਸਿੱਧ ਗਾਇਕ ਮਹਿੰਦਰ ਮਿੰਦੀ ਨੇ ਸੁਰੀਲੀ ਆਵਾਜ਼ ਵਿੱਚ ‘ ਅੱਜ ਰੋਵੇ ਧਰਤ ਪੰਜਾਬ ਦੀ ਸੁਣਾ ਕੇ ‘ ਮਹੌਲ ਸਿਰਜਿਆ।ਸੰਤ ਸਿੰਘ ਸੋਹਲ ਨੇ ਗਜ਼ਲ, ਕੁਲਵੰਤ ਜੱਸਲ ਨੇ ਗੀਤ ਸੁਣਾ ਕੇ ਰੰਗ ਬੰਨਿਆ ਅਤੇ ਵਿਦੇਸ਼ ਗਏ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਭੇਜੀ ਕਵਿਤਾ ਵੀ ਸਾਂਝੀ ਕੀਤੀ।
ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਗੀਤ ਅਤੇ ਰਾਕੇਸ਼ ਨਾਦਾਨ ਨੇ ਸ਼ੇਅਰ ਪੇਸ਼ ਕੀਤੇ। ਬੁਲੰਦ ਆਵਾਜ਼ ਦੀ ਮਾਲਕ ਸੁਰਿੰਦਰ ਕੌਰ ਬਾੜਾ ਨੇ ਗੀਤ ‘ਆਗ ਲਗਾਨਾ ਹਮਾਰੀ ਫਿਤਰਤ ਮੇ ਨਹੀਂ‘ ਅਤੇ ਡਾ, ਹਰਜੀਤ ਸਿੰਘ ਸੱਧਰ ਨੇ ‘ਇਕ ਤਮੰਨਾ ਇਕੋ ਲੋਚਾ, ਸੁੱਖੀ ਵਸੇ ਸੰਸਾਰ’ ਸੁਣਾ ਕੇ ਬੈਠਕ ਨੂੰ ਸਿਖਰਾਂ ਤੇ ਪਹੁੰਚਾਂ ਦਿੱਤਾ । ਗੁਰਵਿੰਦਰ ਦੀਪ ਦੇ ਸ਼ੇਅਰ ‘ਲੱਤਾਂ ਗੋਡੇ ਧੋ ਲਏ, ਅੰਦਰ ਵਸੇ ਪਲੀਤੀ ‘ਸੁਣਾਇਆ ਅਤੇ ਨੇਤਰ ਸਿੰਘ ਮੂਤੋ ਸਮਰਾਲਾ ਦਾ ਗੀਤ ਕਾਬਲੇ ਤਾਰੀਫ਼ ਸੀ। ਕੈਨੇਡਾ ਵਾਸੀ ਜਸਪਾਲ ਸਿੰਘ ਦੇਸੂਵੀ ਨੇ ‘ਢਹਿੰਦੇ ਘਰਾਂ ਨੂੰ ਦੇਖਕੇ ਨਜ਼ਰਾਂ ਉਦਾਸ ਨੇ ‘ਸੁਣਾਕੇ ਸਭ ਦਾ ਦਿਲ ਮੋਹ ਲਿਆ। ਵਿਸ਼ੇਸ਼ ਮਹਿਮਾਨ ਗੁਰਸੇਵਕ ਸਿੰਘ ਢਿੱਲੋਂ ਨੇ ‘ਦੇਸ਼ ਮੇਰੇ ਦੇ ਗੱਭਰੂਆ, ਜਿੰਦ ਪੈਣੀ ਤਲ਼ੀ ਤੇ ਧਰਨੀ ‘ਸੁਣਾਇਆ ਅਤੇ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਨੇ ਪ੍ਰਧਾਨਗੀ ਭਾਸ਼ਣ ਅਤੇ ‘ਬੰਦੇ ਜਿੱਤਦੇ ਦੇਖੇ ‘ਸੁਣਾਇਆ। ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਭਾ ਦੀ ਕਰਵਾਈ ਚਲਾਈ ਉੱਥੇ ਵਿਅੰਗ ‘ ਮੈ ਸਾਲਾ ਮੇਰਾ ਜੀਜਾ ਸਾਲਾ ‘ਸੁਣਾ ਕੇ ਸਭਾ ਨੂੰ ਸਿਖਰਾਂ ਤੇ ਪਹੁਚਾਂ ਦਿਤਾ।

Check Also

ਖਾਲਸਾ ਕਾਲਜ ਲਾਅ ਦੀ ਵਿਦਿਆਰਥਣ ਨੇ ਹਾਸਲ ਕੀਤਾ ਪ੍ਰੀਖਿਆ ’ਚ ਸ਼ਾਨਦਾਰ ਸਥਾਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਨੇ ਗੁਰੂ …