Sunday, June 14, 2026

ਨਿਰਮਲ ਅਰਪਣ ਹੁਰਾਂ ਨੂੰ ਭੇਟ ਕੀਤਾ ਕਿਰਤ ਕੁੰਭ ’ਕਲਮ’ ਪੁਰਸਕਾਰ

ਅੰਮ੍ਰਿਤਸਰ, 14 ਜੂਨ (ਦੀਪ ਦਵਿੰਦਰ ਸਿੰਘ) – ਕੌਮਾਂਤਰੀ ਲੇਖਕ ਮੰਚ ‘ਕਲਮ’ ਵੱਲੋਂ 21ਵੇਂ ‘ਬਾਪੂ ਜਗੀਰ ਸਿੰਘ ਕੰਬੋਜ਼ ਯਾਦਗਾਰੀ ‘ਕਿਰਤ-ਕੁੰਭ ਕਲਮ ਪੁਰਸਕਾਰ’ ਬਹੁ-ਪੱਖੀ ਲੇਖਕ ਤੇ ਸ਼ਾਇਰ ਨਿਰਮਲ ਅਰਪਣ ਹੁਰਾਂ ਨੂੰ ਭੇਟ ਕੀਤਾ ਗਿਆ।ਬਾਪੂ ਜਾਗੀਰ ਸਿੰਘ ਕੰਬੋਜ਼ ਯਾਦਗਾਰੀ ਵਿਰਸਾ ਵਿਹਾਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਸਹਿਯੋਗ ਨਾਲ, ਗੁਰਭਜਨ ਗਿੱਲ, ਡਾ. ਰਵਿੰਦਰ, ਕੁਲਦੀਪ ਦੀਪ, ਦਰਸ਼ਨ ਬੁੱਟਰ ਤੇ ਕੇਵਲ ਧਾਲੀਵਾਲ ਦੀ ਪ੍ਰਧਾਨਗੀ ‘ਚ ਹੋਏ ਇਸ ਸਨਮਾਨ ਸਮਾਰੋਹ ਵਿੱਚ ਸਤਨਾਮ ਚਾਨਾ ਨੂੰ ਡਾ. ਕੇਸਰ ਸਿੰਘ ਕੇਸਰ, ਇਲਮੇ-ਅੱਵਲ’ ਪੁਰਸਕਾਰ, ਕਹਾਣੀਕਾਰ ਮੁਖਤਾਰ ਗਿੱਲ ਨੂੰ ‘ਤਲਵਿੰਦਰ ਦੀ ਤਰੰਗ ‘ਕਲਮ ਪੁਰਸਕਾਰ ਅਤੇ ਸ਼ਾਇਰ ਵਿਸ਼ਾਲ ਨੂੰ ਰਿਸ਼ੀ ਰਮਨ ਦੀ ਰੌ ‘ਕਲਮ ਪੁਰਸਕਾਰ ਭੇਂਟ ਕੀਤੇ ਗਏ।ਸੁਖਵਿੰਦਰ ਕੰਬੋਜ਼, ਕੁਲਵਿੰਦਰ ਦੀ ਅਗਵਾਈ ਵਿੱਚ ਰਮੇਸ਼ ਯਾਦਵ ਤੇ ਭੁੁਪਿੰਦਰ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਰੋਹ ਦਾ ਮੰਚ-ਸੰਚਾਲਨ ਸੁਰਜੀਤ ਜੱਜ ਤੇ ਹਰਮੀਤ ਵਿਦਿਆਰਥੀ ਨੇ ਕੀਤਾ।ਡਾ. ਲਖਵਿੰਦਰ ਜੌਹਲ ਵੱਲੋਂ ਸਵਾਗਤੀ ਸ਼ਬਦ ਕਹਿਣ ਉਪਰੰਤ ਸਨਮਾਨਾਂ ਦੀ ਰਸਮ ਅਦਾ ਕਰਨ ਅਤੇ ਨਿਰਮਲ ਅਰਪਣ ਸਬੰਧੀ ਸੰਪਾਦਿਤ ਕਿਤਾਬ ਲੋਕ ਅਰਪਣ ਕਰਨ ਉਪਰੰਤ ਪੰਜਾਬ ਦੇ ਨਾਮਵਰ ਸ਼ਾਇਰਾਂ ਦੀ ਹਾਜ਼ਰੀ ਵਾਲੇ ਕਵੀ ਦਰਬਾਰ ਵਿੱਚ ਸਰਵ ਬਲਵਿੰਦਰ ਸੰਧੂ, ਸਤੀਸ਼ ਗੁਲਾਟੀ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਬਲਵਿੰਦਰ ਭੱਟੀ, ਪ੍ਰੋ. ਬਲਦੇਵ ਸਿੰਘ ਬੱਲੀ, ਮੱਖਣ ਮਾਨ, ਬਖਤੌਰ ਧਾਲੀਵਾਲ, ਰਾਕੇਸ਼ ਆਨੰਦ, ਪ੍ਰਿੰਸ ਧੁੰਨਾ, ਸੁਖਦੇਵ ਭੱਟੀ, ਕਮਲ ਗਿੱਲ, ਐਸ.ਪ੍ਰਸ਼ਤਮ, ਕੰਵਲਪ੍ਰ੍ਰੀਤ ਥਿੰਦ, ਸੁਖਬੀਰ ਭੌਮਾ ਆਦਿ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।
ਕਹਾਣੀਕਾਰ ਭਗਵੰਤ ਰਸੂਲਪੁਰੀ, ਸੁਖਜੀਵਨ, ਸਤਿੰਦਰਜੀਤ ਕੌਰ, ਰਾਜਬੀਰ ਗਰੇਵਾਲ, ਡਾ. ਭੁਪਿੰਦਰ ਕੌਰ, ਸਤਨਾਮ ਚਾਨਾ ਤੇ ਮੁਖਤਾਰ ਗਿੱਲ ਦਾ ਪਰਿਵਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।ਭੁਪਿੰਦਰ ਸਿੰਘ ਸੰਧੂ ਤੇ ਗੁਰਜਿੰਦਰ ਬਘਿਆੜੀ ਦੁਆਰਾ ਆਏ ਹੋਏ ਤਮਾਮ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਰਜੀਤ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਮਨਿੰਦਰ ਕੌਰ ਮਹਿਲਾਂਵਾਲਾ, ਜਸਵਿੰਦਰ ਜੱਸੀ, ਕਮਲ ਗਿੱਲ, ਨਿਰੰਜਣ ਗਿੱਲ, ਰਾਜਪਾਲ ਰਮਦਾਸ, ਰਾਜਪਾਲ ਫਤਿਹਗੜ ਚੁੜੀਆ, ਕੁਲਦੀਪ ਚੇਤਨਪੁਰੀ, ਪ੍ਰਿਤਪਾਲ ਪੱਟੀ, ਬਰਕਤ ਵੋਹਰਾ ਪੱਟੀ, ਜਗਰੂਪ ਸਿੰਘ ਐਮਾ ਆਦਿ ਹਾਜ਼ਰ ਸਨ।

Check Also

“ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) – ਸਿਹਤ ਵਿਭਾਗ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ …