ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ‘ਚ ਇੱਕ ਹੋਟਲ ਵਿਖੇ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ (ਐਮ.ਐਸ.ਐਮ.ਈ) ਇਕਾਈਆਂ ਲਈ ਨੈਸ਼ਨਲ ਪੈਨਸ਼ਨ ਸਿਸਟਮ (ਐਨ.ਪੀ.ਐਸ) ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਹ ਸੈਮੀਨਾਰ ਲਘੂ ਉਦਯੋਗ ਭਾਰਤੀ, ਐਚ.ਆਰ.ਡੀ ਚੈਂਬਰ ਆਫ਼ ਕਾਮਰਸ, ਐਚ.ਡੀ.ਐਫ.ਸੀ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਸਾਂਝੇ ਉਪਰਾਲੇ ਨਾਲ ਜਿਲ੍ਹਾ ਪ੍ਰਧਾਨ ਅਮਿਤ ਕਪੂਰ, ਮੀਤ ਪ੍ਰਧਾਨ ਸ੍ਰੀਮਤੀ ਪ੍ਰਿਅੰਕਾ ਗੋਇਲ ਅਤੇ ਚੇਅਰਮੈਨ ਜੇ.ਪੀ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ।ਪ੍ਰਧਾਨਗੀ ਸ਼ੀਤਲ ਜੁਨੇਜਾ ਮੈਂਬਰ ਟਰੇਡ ਕਮਿਸ਼ਨ ਪੰਜਾਬ ਨੇ ਕੀਤੀ। ਜੁਨੇਜਾ ਨੇ ਕਿਹਾ ਕਿ ਨੈਸ਼ਨਲ ਪੈਨਸ਼ਨ ਸਿਸਟਮ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਕਰਮਚਾਰੀਆਂ ਲਈ ਰਿਟਾਇਰਮੈਂਟ ਤੋਂ ਬਾਅਦ ਆਰਥਿਕ ਸੁਰੱਖਿਆ ਯਕੀਨੀ ਬਣਾਉਣ ਵਾਲੀ ਇੱਕ ਮਹੱਤਵਪੂਰਨ ਯੋਜਨਾ ਹੈ।ਉਨ੍ਹਾਂ ਹਾਜ਼ਰੀਨ ਨੂੰ ਐਨ.ਪੀ.ਐਸ ਦੇ ਲਾਭਾਂ, ਟੈਕਸ ਛੋਟਾਂ, ਲੰਬੇ ਸਮੇਂ ਦੀ ਬੱਚਤ ਅਤੇ ਭਵਿੱਖ ਦੀ ਵਿੱਤੀ ਯੋਜਨਾਬੰਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੈਮੀਨਾਰ ਦੌਰਾਨ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਮਾਹਿਰਾਂ ਵੱਲੋਂ ਨੈਸ਼ਨਲ ਪੈਨਸ਼ਨ ਸਿਸਟਮ ਦੀਆਂ ਵਿਸ਼ੇਸ਼ਤਾਵਾਂ, ਰਜਿਸਟ੍ਰੇਸ਼ਨ ਪ੍ਰਕਿਰਿਆ, ਨਿਵੇਸ਼ ਵਿਕਲਪਾਂ ਅਤੇ ਪੈਨਸ਼ਨ ਲਾਭਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਐਮ.ਐਸ.ਐਮ.ਈ ਖੇਤਰ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਐਨ.ਪੀ.ਐਸ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਅਤੇ ਕਾਰੋਬਾਰੀ ਆਗੂਆਂ ਵਿੱਚ ਪਿਆਰਾ ਲਾਲ ਸੇਠ, ਦਵਿੰਦਰ ਸਿੰਘ, ਪ੍ਰਾਣ ਅਗਰਵਾਲ, ਨਿਪੁੰਨ ਅਗਰਵਾਲ, ਰਾਜਾ ਇਕਬਾਲ ਸਿੰਘ, ਡਾ. ਉਮਾ ਸ਼ੰਕਰ, ਸੀ.ਏ ਜੈਦੀਪ ਸਿੰਘ (ਪ੍ਰਧਾਨ ਐਚ.ਆਰ.ਡੀ ਚੈਂਬਰ ਆਫ਼ ਕਾਮਰਸ), ਵਿਵੇਕ ਸ਼ਰਮਾ, ਅਜੈ ਮਹਾਜਨ, ਆਦਿਤਿਆ ਸ਼ਰਮਾ ਸਮੇਤ ਵੱਡੀ ਗਿਣਤੀ ‘ਚ ਕਾਰੋਬਾਰੀ ਅਤੇ ਉਦਯੋਗਿਕ ਖੇਤਰ ਨਾਲ ਸਬੰਧਤ ਸ਼ਖਸ਼ੀਅਤਾਂ ਮਜ਼ੂਦ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਜੂਨ ਨੂੰ
ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ …
Punjab Post Daily Online Newspaper & Print Media