Sunday, October 4, 2026

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ ਦਾਖ਼ਲਾ ਟੈਸਟ ਮੁਕੰਮਲ ਹੋ ਗਿਆ ਹੈ।ਇਸ ਟੈਸਟ ’ਚ 240 ਸੀਟਾਂ ’ਤੇ ਦਾਖਲੇ ਲਈ ਕਰੀਬ 750 ਵਿਦਿਆਰਥੀਆਂ ਨੇ ਬਿਨੈਪੱਤਰ ਦਾਖਲ ਕੀਤੇ ਸਨ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਕਾਲਜ ਦੀ ਐਗਰੀਕਲਚਰ ਦੀ ਡਿਗਰੀ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਵਿਰਾਸਤੀ ਹੈ।ਉਨ੍ਹਾਂ ਕਿਹਾ ਕਿ ਕਾਲਜ ਨੇ ਐਗਰੀਕਲਚਰ ਵਿਸ਼ੇ ’ਚ ਬੀ.ਐਸ.ਸੀ ਦੀ ਡਿਗਰੀ ਲਈ 1931 ’ਚ ਪੰਜਾਬ ਯੂਨੀਵਰਸਿਟੀ ਲਾਹੌਰ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਸੀ ਅਤੇ ਉਸ ਤੋਂ ਬਾਅਦ 1971 ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਹੋ ਗਈ।ਉਨ੍ਹਾਂ ਕਿਹਾ ਕਿ ਇਹ ਵਿਭਾਗ ਸੰਨ 1961 ਤੋਂ ਕੁੱਝ ਮਾਸਟਰ ਡਿਗਰੀਆਂ ਕਰਵਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਲਜ ਦਾ ਖੇਤੀਬਾੜੀ ਵਿਭਾਗ ਸਾਂਝੇ ਪੰਜਾਬ ਦਾ ਸੰਨ 1947 ਦੀ ਵੰਡ ਤੋਂ ਪਹਿਲਾਂ ਦਾ ਆਪਣੇ ਸਮਿਆਂ ਦਾ ਇੱਕ ਨਾਮਵਰ ਵਿਭਾਗ ਹੈ।ਇਹ ਡਿਗਰੀ ਆਈ.ਸੀ.ਏ.ਆਰ ਅਤੇ ਪੰਜਾਬ ਸਟੇਟ ਕੌਂਸਲ ਤੋਂ ਵੀ ਮਾਨਤਾ ਪ੍ਰਾਪਤ ਹੈ।ਵਿਭਾਗ ਮੁਖੀ ਡਾ. ਗੁਰਬਖ਼ਸ ਸਿੰਘ ਅਤੇ ਕੋਆਰਡੀਨੇਟਰ ਡਾ. ਤਮਿੰਦਰ ਸਿੰਘ ਨੇ ਕਿਹਾ ਕਿ ਉਕਤ ਸਮੈਸਟਰ ਲਈ ਦਾਖਲਾ ਟੈਸਟ ਦੇਣ ਵਾਲੇ ਵਿਦਿਆਰਥੀਆਂ ਦਾ ਨਤੀਜਾ ਅਤੇ ਕਾਊਂਸਲਿੰਗ ਦਾ ਸ਼ਡਿਊਲ ਕਾਲਜ ਦੀ ਵੈਬਸਾਈਟ ’ਤੇ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੀ.ਐਸ.ਸੀ (ਐਗਰੀਕਲਚਰ) ਦੇ ਦਾਖਲਾ ਟੈਸਟ ਸਬੰਧੀ ਕਰੀਬ 784 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ ਅਤੇ ਕਾਲਜ ਵੱਲੋਂ ਇਸ ਸਬੰਧੀ ਨਤੀਜਾ ਜਲਦ ਜਾਰੀ ਕੀਤਾ ਜਾਵੇਗਾ।ਇਸ ਤੋਂ ਇਲਾਵਾ ਬਾਕੀ ਵਿਸ਼ਿਆ ’ਚ ਦਾਖਲੇ ਲਈ ਵਿਦਿਆਰਥੀਆਂ ਵਲੋਂ ਭਰਪੂਰ ਦਿਲਚਸਪੀ ਦਿਖਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਐਮ. ਐਸ.ਸੀ ਐਗਰੀਕਲਚਰ ਦੇ ਦਾਖਲਾ ਟੈਸਟ ਸਬੰਧੀ ਮਿਤੀ ਦਾ ਵੀ ਜਲਦ ਐਲਾਨ ਕੀਤਾ ਜਾਵੇਗਾ।

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …