Saturday, June 27, 2026

ਜਥੇਦਾਰ ਦਲਬੀਰ ਸਿੰਘ ਨਮਿਤ ਸਰਧਾਂਜਲੀ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 27 ਜੂਨ (ਦੀਪ ਦਵਿੰਦਰ ਸਿੰਘ) – ਨਾਮਵਰ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਦੇ ਵੱਡੇ ਭਰਾਤਾ ਜਥੇਦਾਰ ਦਲਬੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਰੋਹ ਉਹਨਾਂ ਦੇ ਜੱਦੀ ਪਿੰਡ ਕੋਟਲੀ ਢੋਲੇ ਸ਼ਾਹ ਵਿਖੇ ਹੋਇਆ।ਜਿਥੇ ਉਹਨਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸਾਹਿਤਕ ਸਖਸ਼ੀਅਤਾਂ ਵਲੋਂ ਸਰਧਾਂਜ਼ਲੀ ਅਰਪਿਤ ਕੀਤੀ ਗਈ।ਨਗਰ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ ਇਸ ਸੋਗ ਸਭਾ ਵਿੱਚ ਬਾਬਾ ਗੁਰਦੀਪ ਸਿੰਘ ਖਜ਼ਾਲੇ ਵਾਲਿਆਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ।
ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ ਅਤੇ ਕੁਲਵਿੰਦਰ ਸਿੰਘ ਧਾਰੀਵਾਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੱਖਣ ਕੁਹਾੜ, ਮਾਸਟਰ ਗੁਰਮੀਤ ਸਿੰਘ ਬਾਜਵਾ ਅਤੇ ਅਜਮੇਰ ਸਿੰਘ ਉਪਲ ਆਦਿ ਨੇ ਕਿਹਾ ਕਿ ਜਥੇਦਾਰ ਦਲਬੀਰ ਸਿੰਘ ਵਰਗੇ ਇਨਸਾਨ ਦੀ ਸਮਾਜ ਨੂੰ ਹਮੇਸ਼ਾਂ ਲੋੜ ਰਹਿੰਦੀ ਹੈ।ਉਹਨਾਂ ਦੇ ਇੰਝ ਬੇਵਕਤੀ ਜਾਣ ਨਾਲ ਸਮਾਜ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।ਪਰਿਵਾਰ ਵਲੋਂ ਸਭ ਦਾ ਧੰਨਵਾਦ ਦੀਪ ਦੇਵਿੰਦਰ ਸਿੰਘ ਵਲੋਂ ਕੀਤਾ ਗਿਆ, ਜਦਕਿ ਸਮੁੱਚੇ ਸਮਾਗਮ ਦਾ ਮੰਚ ਸੰਚਾਲਣ ਕੇਂਦਰੀ ਸਭਾ ਦੇ ਮੀਤ ਪਾ੍ਰਧਨ ਸ਼ੈਲਿੰਦਰਜੀਤ ਸਿੰਘ ਰਾਜਨ ਵਲੋਂ ਕੀਤਾ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਅਤੇ ਸੇਵਕ ਸਭਾ ਸ੍ਰੀ ਦਰਬਾਰ ਸਾਹਿਬ ਵਲੋਂ ਦਲਬੀਰ ਸਿੰਘ ਦੇ ਸਪੁੱਤਰ ਚੜਤ੍ਹ ਸਿੰਘ ਨੂੰ ਦਸਤਾਰਾਂ ਅਤੇ ਸ਼ੋਕ ਸੰਦੇਸ਼ ਭੇਟ ਕੀਤੇ ਗਏ।ਇਸ ਸਮੇਂ ਪ੍ਰਿੰ. ਰਘਬੀਰ ਸਿੰਘ ਸੋਹਲ, ਮਨਜੀਤ ਸਿੰਘ ਵਸੀ, ਮੱਖਣ ਭੈਣੀਵਾਲ, ਮੰਗਤ ਚੰਚਲ, ਸੀਤਲ ਸਿੰਘ ਗੁੰਨੋਪੁਰੀ, ਬੂਟਾ ਰਾਮ ਅਜਾਦ, ਕਰਮਜੀਤ ਸਿੰਘ ਬਾਸਰਕੇ, ਹੈਡਮਾਸਟਰ ਸਤਿਨਾਮ ਸਿੰਘ ਪਾਖਰਪੁਰਾ, ਕੰਵਲਜੀਤ ਸਿੰਘ, ਦਵਿੰਦਰ ਸਿੰਘ ਅੰਮ੍ਰਿਤਸਰ, ਹਰਜਿੰਦਰ ਸਿੰਘ ਕਲਸੀ ਅਤੇ ਹਰਸਿਮਰਨ ਸਿੰਘ ਕਲਸੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਹਾਜਰ ਸੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਂਝੀ ਦਾਖਲਾ ਪ੍ਰੀਖਿਆ ‘ਚ ਬੈਠੇ 2677 ਵਿਦਿਆਰਥੀ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਡਾ. …