ਰਾਜਪੁਰਾ, 7 ਜੁਲਾਈ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ:) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਵਿੱਚ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ
ਹੇਠ ਹੋਈ।ਵਿਸ਼ੇਸ਼ ਤੌਰ ‘ਤੇ ਭੁਪਿੰਦਰ ਮਲਿਕ, ਡਾ. ਮੀਨੂੰ ਸ਼ਰਮਾ ਸੁਖਮਨ ਅਤੇ ਡਾ. ਸ਼ੈਲੀ ਰਹਿਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਗੀਤ `ਮੈਨੂੰ ਕੈਨੇਡਾ ਆਏ ਨੂੰ ਹੋ ਗਏ ਸੋਲ੍ਹਾਂ ਸਾਲ ਕੁੜੇ` ਸੁਣਾਇਆ।ਹਰਪਾਲ ਸਿੰਘ ਪਾਲ ਨੇ `ਕਾਹਨੂੰ ਮੇਰੀ ਕਰਦੇ ਬੰਦਿਆ `ਕਵੀਸ਼ਰੀ ਸੁਣਾਈ। ਅਵਤਾਰ ਪੁਆਰ ਨੇ ਗ਼ਜ਼ਲ `ਬਸ ਥੋੜੇ ਹੀ ਦਿਨਾਂ ਤੀਕਰ ਆਵੇਗਾ ਸਾਵਣ `ਸੁਣਾ ਕੇ ਚੰਗਾ ਰੰਗ ਬੰਨਿਆ।ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਨੇ `ਕੌਣ ਕਿਸੇ ਦੀ ਸੁਣਦੇ `, ਸੰਤ ਸਿੰਘ ਸੋਹਲ ਨੇ ਗ਼ਜ਼ਲ `ਸੋਚਾਂ ਦੀ ਸਰ ਜਮੀਂ ਤੇ ਸੂਰਜ ਦਾ ਵਾਸ ਰਖੀਂ `ਸੁਣਾ ਕੇ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ।ਸੁਰਿੰਦਰ ਸਿੰਘ ਸੋਹਣਾ ਦਾ ਗੀਤ `ਥੋੜਾ ਕਰ ਸ਼ਿੰਗਾਰ ਜਮਾਨਾ ਮਾੜਾ ਨੀ ` ਸੁਣਾਇਆ।ਰਾਕੇਸ਼ ਨਾਦਾਨ ਦੀ ਉਰਦੂ ਗ਼ਜ਼ਲ, ਪ੍ਰਮੋਦ ਕਾਲਰਾ ਦਾ ਫ਼ਿਲਮੀ ਗੀਤ ਅਤੇ ਡਾ. ਜੈ ਸਿੰਘ ਰਹਿਲ ਨੇ ਸੁਣਾ ਕੇ ਬਹੁਤ ਰੰਗ ਬੰਨਿਆ।ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿੱਚ `ਵੇ ਮੈ ਰੋਬ੍ਹ ਜ਼ਰਾ ਨਾ ਝੱਲਦੀ’ ਗੀਤ ਸੁਣਾਇਆ। ਕੁਲਵੰਤ ਜੱਸਲ ਨੇ ਤਿੰਨ ਚੀਜ਼ਾਂ ਨੂੰ ਬਚਾਲੋਂ ਬੇਟੀ, ਪਾਣੀ ਅਤੇ ਰੁੱਖ` ਸੁਣਾਇਆ।ਹਰੀ ਸਿੰਘ ਚਮਕ ਅਤੇ ਸੁਨੀਤਾ ਦੇਸ ਰਾਜ ਨੇ ਕਵਿਤਾ ਪੇਸ਼ ਕੀਤੀ।ਧਰਮਿੰਦਰ ਸ਼ਾਹਿਦ ਨੇ ਮਿਲ ਜਾਂਦਾ ਸਿਰਨਾਵਾਂ `, ਡਾ. ਨਿਰਮਲ ਸਿੰਘ ਨੇ `ਦਿਲਬਰ ਦਾ ਵਿਛੋੜਾ’ ਅਤੇ ਗੁਰਵਿੰਦਰ ਦੀਪ ਨੇ ਸ਼ੇਅਰ `ਚਿੱਤਰ ਮੈ ਇੱਕ ਬਣਾਇਆ ਸੀ` ਸੁਣਾ ਕੇ ਸ਼ਰੋਤਿਆਂ ਨੂੰ ਕੀਲਿਆ।
ਵਿਸ਼ੇਸ਼ ਮਹਿਮਾਨ ਮੀਨੂੰ ਸ਼ਰਮਾ ਸੁਖਮਨ ਨੇ ਆਪਣੇ ਚੁਨਿੰਦਾ ਸ਼ੇਅਰ ਅਤੇ ਕਵਿਤਾ ਸਾਂਝੀ ਕੀਤੀ।ਭੁਪਿੰਦਰ ਮਲਿਕ ਨੇ ਕਵਿਤਾ `ਕੀ ਤੁਸੀਂ ਆਪਣੀ ਮਾਂ ਨੂੰ ਸੁੱਤਿਆਂ ਦੇਖਿਆ ਏ` ਅਤੇ ਡਾ. ਸ਼ੈਲੀ ਰਹਿਲ ਨੇ `ਤਜ਼ਰਬਿਆਂ ਦੀ ਕਿਤਾਬ ਦੇ ਵਰਕੇ` ਕਵਿਤਾ ਸੁਣਾ ਕੇ ਮਾਹੌਲ ਸਿਰਜ਼ਿਆ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਅਮਰੀਕਾ ਤੋਂ ਵਾਪਸੀ ਆ ਕੇ `ਕਬਰਾਂ ਬੋਲ ਪਈਆਂ `ਕਵਿਤਾ ਸੁਣਾ ਕੇ ਹਾਜ਼ਰ ਸ਼ਰੋਤਿਆਂ ਨੂੰ ਗ਼ਮਗੀਨ ਕਰ ਦਿੱਤਾ।ਬਲਦੇਵ ਸਿੰਘ ਖੁਰਾਣਾ ਨੇ ਸਟੇਜ਼ ਦੀ ਕਾਰਵਾਈ ਚਲਾਈ ਅਤੇ ਆਪਣੀ ਕਵਿਤਾ ਵੀ ਸਾਂਝੀ ਕੀਤੀ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media