Tuesday, August 25, 2026

ਸਿਰਕੱਢ ਪੰਜਾਬੀ ਵਿਦਵਾਨ ਤੇ ਸਾਬਕਾ ਯੂਨੀਵਰਸਿਟੀ ਪ੍ਰੋਫੈਸਰ ਡਾ. ਇਕਬਾਲ ਕੌਰ ਸੌਂਦ ਦਾ ਦਿਹਾਂਤ

ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਵਿਦਵਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਸੇਵਾ ਮੁਕਤ ਪ੍ਰੋਫੈਸਰ ਡਾ.

ACD Systems Digital Imaging

ਇਕਬਾਲ ਕੌਰ ਸੌਂਦ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਦੇ ਜਾਣ ਨਾਲ ਲੋਕ ਧਾਰਾ ਖੋਜ਼, ਉੱਚਤਮ ਸੰਪਾਦਨ ਤੇ ਵਿਰਾਸਤ ਦੀ ਪਹਿਰੇਦਾਰੀ ਨੂੰ ਵੱਡਾ ਘਾਟਾ ਪਿਆ ਹੈ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਤਿੰਨ ਦਹਾਕੇ ਪਹਿਲਾਂ ਮੈਨੂੰ ਮਿਲਣ ਤੋਂ ਲੈ ਕੇ ਹੁਣ ਤੀਕ ਉਹ ਮੇਰੇ ਲਈ ਵੱਡੀ ਭੈਣ ਬਣ ਕੇ ਹਮੇਸ਼ਾਂ ਹੀ ਪ੍ਰੇਰਨਾ ਸਰੋਤ ਬਣੇ।ਉਨ੍ਹਾਂ ਦੀ ਦੇਸ਼ ਵੰਡ ਨਾਲ ਸੰਬੰਧਿਤ ਕਹਾਣੀਆਂ ਦਾ ਸੰਗ੍ਰਹਿ “ਬੰਦ ਬੂਹੇ ਦੀ ਹੂਕ” ਦਰਦਾਂ ਵਿੰਨੀ ਦਾਸਤਾਨ ਹੈ।ਖੋਜ਼ ਕਾਰਜ਼ ਤੋਂ ਇਲਾਵਾ ਉਨ੍ਹਾਂ ਨੇ ਕੁੱਝ ਕਵਿਤਾਵਾਂ ਵੀ ਲਿਖੀਆਂ ਜੋ ਸੰਗ੍ਰਹਿ ਰੂਪ ਵਿੱਚ ਕੁਝ ਸਮਾਂ ਪਹਿਲਾਂ ਪ੍ਰਕਾਸ਼ਨ ਅਧੀਨ ਸਨ।ਅਗਾਂਹਵਧੂ ਸੋਚ ਨੂੰ ਪਰਣਾਏ ਡਾ. ਇਕਬਾਲ ਕੋਰ ਸੌਂਦ ਜੀਵਨ ਭਰ ਇਸਤਰੀ ਹੱਕਾਂ ਦੀ ਸਲਾਮਤੀ ਅਤੇ ਆਵਾਜ਼ ਬਣ ਕੇ ਡਟੇ ਰਹੇ।
1947 ਦੀ ਭਿਆਨਕ ਦੇਸ਼ ਵੰਡ ਦੀ ਮੌਕੇ ਆਪਣਿਆਂ ਰੱਥੋਂ ਹੀ ਕਤਲ ਹੋਏ,ਦੇਸ਼ ਭਗਤ ਕਾ. ਗਹਿਲ ਸਿੰਘ ਛੱਜਲਵੱਡੀ ਦੀ ਉਹ ਧੀ ਸਨ। ਬਾਪੂ ਜੀ ਦੀ ਯਾਦ ਵਿੱਚ ਉਹ ਹਰ ਸਾਲ ਛੱਜਲਵੰਡੀ ਪਿੰਡ ਵਿੱਚ ਸਾਲਾਨਾ ਸਮਾਗਮ ਵੀ ਕਰਵਾਉਂਦੇ ਸਨ।
ਡਾਕਟਰ ਇਕਬਾਲ ਕੌਰ ਸੌਂਦ ਕੁੱਝ ਅਰਸੇ ਤੋਂ ਬਿਮਾਰ ਸਨ।ਰਿਟਾਇਰ ਹੋਣ ਉਪਰੰਤ ਉਹ ਲਗਾਤਾਰ ਸਮਾਜਿਕ ਕਾਰਜ਼ਾਂ ਵਿੱਚ ਸਰਗਰਮ ਰਹੇ।ਉਹ ਨਾਰੀ ਚੇਤਨਾ ਮੰਚ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਸਨ।ਆਪਣੇ ਜੀਵਨ ਸਾਥੀ ਪ੍ਰਿੰਸੀਪਲ ਨਰੋਤਮ ਸਿੰਘ ਦੀ ਦੇ ਸੰਗ ਸਾਥ ਉਹ ਹਰ ਸੀਹਿਤਕ ਸਮਾਗਮ ਦੀ ਸ਼ਾਨ ਬਣਦੇ ਸਨ।ਉਹਨਾਂ ਦੇ ਸਦੀਵੀ ਵਿਛੋੜੇ ਨਾਲ ਅਕਾਦਮਿਕ ਤੇ ਸਾਹਿੱਤਕ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਅੰਮ੍ਰਿਤਸਰ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ,ਆਲਮੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸੇਖੋਂ, ਪ੍ਰਗਤੀਸ਼ੀਲ ਲੇਖ਼ਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਜਿਲ੍ਹਾ ਜਨਰਲ ਸਕੱਤਰ ਧਰਵਿਦਰ ਸਿੰਘ ਔਲਖ, ਜਮਹੂਰੀ ਅਧਿਕਾਰ ਸਭਾ ਵਲੋਂ ਡਾ ਪਰਮਿੰਦਰ ਸਿੰਘ, ਯਸ਼ਪਾਲ ਗੁਰੂ ਨਾਨਕ ਯੂਨੀਵਰਸਿਟੀ ਦੇ ਵਿਦਵਾਨ ਡਾ. ਸੁਖਦੇਵ ਸਿੰਘ ਸੋਹਲ, ਡਾ. ਹਰਿਭਜਨ ਸਿੰਘ ਭਾਟੀਆ, ਡਾ ਮਨਜਿੰਦਰ ਸਿੰਘ, ਡਾ. ਬਲਜੀਤ ਕੌਰ ਰਿਆੜ, ਡਾ. ਹਰਿੰਦਰ ਕੌਰ ਸੋਹਲ, ਡਾ. ਇੰਦਰਾ ਵਿਰਕ, ਡਾ. ਭਾਗਇੰਦਰ ਕੋਰ, ਡਾ. ਗੁਰਬੀਰ ਸਿੰਘ ਬਰਾੜ, ਡਾ ਹੀਰਾ ਸਿੰਘ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਨੇਕ ਤੇ ਵੱਡੀ ਹਸਤੀ ਮਹਿਰੂਮ ਹੋ ਗਏ ਹਾਂ।
ਉਨ੍ਹਾਂ ਦਾ ਅੰਤਿਮ ਸੰਸਕਾਰ 15 ਜੁਲਾਈ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

 

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …