ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਵਿਚ ਸਫਾਈ ਪ੍ਰਬੰਧਾਂ ਅਤੇ ਨਾਗਰਿਕ ਸੇਵਾਵਾਂ ਸਬੰਧੀ ਅਜ ਵਿਧਾਇਕ ਦੱਖਣੀ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਹੋਈ।ਮੀਟਿੰਗ ਦੌਰਾਨ ਹਲਕੇ ਦੇ ਸਾਰੇ ਵਾਰਡਾਂ ਵਿੱਚ ਕੂੜਾ ਇਕੱਠਾ ਕਰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ, ਨਾਲਿਆਂ ਦੀ ਡੀ-ਸਿਲਟਿੰਗ ਅਤੇ ਨਗਰ ਨਿਗਮ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਨਿਗਮ ਕਮਿਸ਼ਨਰ ਸ਼ੇਰਗਿੱਲ ਨੇ ਭਰੋਸਾ ਦਿਵਾਇਆ ਕਿ ਨਗਰ ਨਿਗਮ ਅੰਮ੍ਰਿਤਸਰ ਦੱਖਣੀ ਹਲਕੇ ਦੇ ਵਸਨੀਕਾਂ ਨੂੰ
ਸਾਰੀਆਂ ਲੋੜੀਂਦੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਹਲਕੇ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਕੂੜਾ ਚੁੱਕਣ, ਨਾਲਿਆਂ ਦੀ ਸਫਾਈ, ਸੈਨਿਟੇਸ਼ਨ ਪ੍ਰਬੰਧਾਂ ਅਤੇ ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ ਨਾਲ ਸਬੰਧਤ ਸਥਾਨਕ ਸਮੱਸਿਆਵਾਂ ਤੋਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ।ਨਿਗਮ ਅਧਿਕਾਰੀਆਂ ਵੱਲੋਂ ਵਾਰਡ-ਵਾਰ ਵੇਰਵੇ ਦਿੰਦਿਆਂ ਸਫਾਈ ਕਰਮਚਾਰੀਆਂ, ਵਾਹਨਾਂ ਦੀ ਤਾਇਨਾਤੀ ਅਤੇ ਕੂੜਾ ਇਕੱਠਾ ਕਰਨ ਲਈ ਉਨ੍ਹਾਂ ਦੀ ਰੋਜ਼ਾਨਾ ਆਵਾਜਾਈ ਬਾਰੇ ਜਾਣਕਾਰੀ ਦਿੱਤੀ ਗਈ।
ਮੀਟਿੰਗ ਵਿੱਚ ਐਮ.ਓ.ਐਚ ਡਾ. ਯੋਗੇਸ਼ ਅਰੋੜਾ, ਚੀਫ ਸੈਨੇਟਰੀ ਅਫਸਰ ਜੇ.ਪੀ ਬੱਬਰ, ਸੀ.ਐਸ.ਆਈ ਰਮਨ, ਸਬੰਧਤ ਸੈਨੀਟਰੀ ਇੰਸਪੈਕਟਰ ਅਤੇ ਆਰ.ਆਰ.ਆਰ ਵੇਸਟਟੈਕ ਪ੍ਰਾ. ਲਿਮ. ਦੇ ਕੰਪਨੀ ਮੈਨੇਜਰ ਰਾਜੀਵ ਅਰੋੜਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।ਕੌਂਸਲਰਾਂ ਨੂੰ ਕਿਹਾ ਗਿਆ ਕਿ ਸਮਾਜਿਕ ਲੰਗਰਾਂ ਅਤੇ ਹੋਰ ਇਕੱਠਾਂ ਦੇ ਪ੍ਰਬੰਧਕਾਂ ਨੂੰ ਕੂੜੇ ਦੇ ਸਹੀ ਪ੍ਰਬੰਧਨ ਅਤੇ ਨਿਪਟਾਰੇ ਬਾਰੇ ਜਾਗਰੂਕ ਕਰਨ ਵਿੱਚ ਸਹਿਯੋਗ ਦੇਣ।
ਅਧਿਕਾਰੀਆਂ ਨੇ ਦੱਸਿਆ ਕਿ ਜਿਥੇ ਡਰੇਨੇਜ ਚੈਂਬਰਾਂ ਦੀ ਸਫਾਈ ਕੀਤੀ ਜਾ ਰਹੀ ਹੈ, ਉਥੇ ਨਿਕਲਣ ਵਾਲਾ ਮਲਬਾ ਵੀ ਤੁਰੰਤ ਚੁੱਕਿਆ ਜਾਣਾ ਚਾਹੀਦਾ ਹੈ।ਨਗਰ ਨਿਗਮ ਨੇ ਦੱਖਣੀ ਹਲਕੇ ਵਿੱਚ 15 ਵਾਧੂ ਮਿਨੀ-ਟਿੱਪਰ ਤਾਇਨਾਤ ਕਰਨ ਦੀ ਸਿਫਾਰਸ਼ ਕੀਤੀ ਹੈ।ਨਿਗਮ ਨੇ ਦੁਹਰਾਇਆ ਕਿ ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ ਹੀ ਮੁੱਖ ਪ੍ਰਣਾਲੀ ਰਹੇਗੀ ਅਤੇ ਜਨਤਕ ਸੜਕਾਂ ’ਤੇ ਕੂੜਾਦਾਨ ਨਹੀਂ ਰੱਖੇ ਜਾਣਗੇ।ਤੰਗ ਗਲੀਆਂ ਅਤੇ ਅਜਿਹੇ ਇਲਾਕਿਆਂ ਜਿਥੇ ਵਾਹਨਾਂ ਦੀ ਪਹੁੰਚ ਮੁਸ਼ਕਲ ਹੈ, ਉਥੋਂ ਕੂੜਾ ਰਿਕਸ਼ਿਆਂ ਅਤੇ ਹੋਰ ਉਚਿਤ ਸਾਧਨਾਂ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ।ਨਗਰ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਕਨਸੈਸ਼ਨਰ ਕੰਪਨੀ ਆਪਣੇ ਅਲਾਟ ਕੀਤੇ ਖੇਤਰ ਦੇ ਸਾਰੇ ਘਰਾਂ ਤੋਂ ਕੂੜਾ ਇਕੱਠਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਦੇ ਭੁਗਤਾਨ ਵਿੱਚੋਂ ਬਣਦੀ ਕਟੌਤੀ ਕੀਤੀ ਜਾਵੇਗੀ।
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਅਤੇ ਕਨਸੈਸ਼ਨਰ ਕੰਪਨੀ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ।
ਨਗਰ ਨਿਗਮ ਕਮਿਸ਼ਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਨਿਗਮ ਵਿੱਚ ਠੋਸ ਕਚਰਾ ਪ੍ਰਬੰਧਨ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media