ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਨਿਯੁੱਕਤ ਕੀਤੇ ਗਏ
ਨਵ-ਨਿਯੁਕਤ ਚੇਅਰਮੈਨਾਂ ਨੂੰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਨਮਾਨਿਤ ਕਰਦਿਆਂ ਵਧਾਈ ਦਿੱਤੀ।ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਚੇਅਰਮੈਨਾਂ ਦੀ ਨਿਯੁੱਕਤੀ ਦਾ ਉਦੇਸ਼ ਸਮਾਜ ਦੇ ਹਰੇਕ ਵਰਗ ਦੀਆਂ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨਾ ਅਤੇ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਹੈ।ਲੋਕ ਨਿਰਮਾਣ ਮੰਤਰੀ ਨੇ ਨਵ-ਨਿਯੁੱਕਤ ਚੇਅਰਮੈਨਾਂ ਨੂੰ ਆਪਣੀਆਂ ਜਿੰਮੇਵਾਰੀਆਂ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਦੀ ਅਪੀਲ ਕੀਤੀ।
ਨਵੇਂ ਨਿਯੁੱਕਤ ਕੀਤੇ ਗਏ ਚੇਅਰਮੈਨਾਂ ਵਿੱਚ ਜਰਨੈਲ ਸਿੰਘ (ਰਾਮਗੜ੍ਹੀਆ ਵੈਲਫੇਅਰ ਬੋਰਡ), ਗੁਰਦੀਪ ਚੰਦ (ਸੈਣੀ ਵੈਲਫੇਅਰ ਬੋਰਡ), ਸਤਬੀਰ ਸਿੰਘ (ਸਪੋਰਟਸ ਵੈਲਫੇਅਰ ਬੋਰਡ), ਰੋਬਿਨ (ਸੁਨਿਆਰ/ਸਵਰਣਕਾਰ ਵੈੱਲਫੇਅਰ ਬੋਰਡ), ਸੁਨੀਲ ਕੁਮਾਰ (ਵਿਮੁਕਤ ਜਾਤੀ ਵੈਲਫੇਅਰ ਬੋਰਡ), ਹਰਜੀਤ ਸਿੰਘ (ਬਾਜ਼ੀਗਰ ਵੈਲਫੇਅਰ ਬੋਰਡ), ਜੈ ਦੇਵ (ਬ੍ਰਾਹਮਣ ਵੈਲਫੇਅਰ ਬੋਰਡ), ਵਿਪਿਨਦੀਪ ਸਿੰਘ (ਦਲਿਤ ਵਿਕਾਸ ਬੋਰਡ), ਆਲਮ ਦੀਨ (ਗੁਜਰ ਵੈਲਫੇਅਰ ਬੋਰਡ), ਤੇਜਦੀਪ ਸਿੰਘ ਬਿੱਟੂ (ਕੰਬੋਜ ਵੈੱਲਫੇਅਰ ਬੋਰਡ), ਜਤਿੰਦਰ ਕੁਮਾਰ (ਖੱਤਰੀ ਵੈਲਫੇਅਰ ਬੋਰਡ), ਸਾਹਿਬ ਸਿੰਘ (ਮਸੀਹ ਵੈਲਫੇਅਰ ਬੋਰਡ), ਮੱਖਣ ਦੀਨ (ਮੁਸਲਿਮ ਵੈਲਫੇਅਰ ਬੋਰਡ) ਅਤੇ ਮਲਕੀਤ ਸਿੰਘ ਬੰਡਾਲਾ (ਪ੍ਰਜਾਪਤ ਵੈਲਫੇਅਰ ਬੋਰਡ) ਸ਼ਾਮਲ ਹਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media