Saturday, August 8, 2026

ਪੰਜਾਬੀ ਵਿਦਵਾਨ ਡਾ. ਇਕਬਾਲ ਕੌਰ ਸੌਂਧ ਨੂੰ ਸਾਹਿਤਕਾਰਾਂ, ਬੁਧੀਜੀਵੀਆਂ ਅਤੇ ਸਮਾਜ ਸੇਵੀਆਂ ਵਲੋਂ ਭਾਵਪੂਰਤ ਸਰਧਾਂਜ਼ਲੀ

ਅੰਮ੍ਰਿਤਸਰ, 18 ਜੁਲਾਈ (ਦੀਪ ਦਵਿੰਦਰ ਸਿੰਘ) -ਉਘੇ ਪੰਜਾਬੀ ਵਿਦਵਾਨ, ਆਲੋਚਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਇਕਬਾਲ ਕੌਰ ਸੌਂਧ ਜਿਹੜੇ ਬੀਤੇ ਦਿਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੱਜ ਅੰਤਿਮ ਅਰਦਾਸ ਅਤੇ ਸਰਧਾਂਜਲੀ ਸਮਾਰੋਹ ਸਥਾਨਕ ਗੁਰਦਵਾਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਹੋਇਆ।ਰਾਗੀ ਸਿੰਘਾਂ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ।ਉਪਰੰਤ ਵੱਖ- ਵੱਖ ਵਿਦਵਾਨਾ ਨੇ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਡਾ. ਇਕਬਾਲ ਕੌਰ ਵਰਗੀ ਸਖਸ਼ੀਅਤ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਵੀ ਇੱਕ ਚੰਗੀ ਸਖਸ਼ੀਅਤ ਤੋਂ ਵਾਂਝਾ ਹੋ ਗਿਆ ਹੈ।
ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਮਹਿਲ ਸਿੰਘ ਨੇ ਬੋਲਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿਚ ਜਿਥੇ ਡਾ. ਸੌਧ ਨੇ ਜਿਕਰਯੋਗ ਕੰਮ ਕੀਤਾ ਉਥੇ ਗੁਰਬਾਣੀ ਅਤੇ ਲੋਕ ਧਾਰਾ ਵਿੱਚ ਵੀ ਉਹਨਾਂ ਗੰਭੀਰ ਅਤੇ ਮੁੱਲਵਾਨ ਚਿੰਤਨ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਸੌਂਧ ਵਲੋਂ ਵਿਭਾਗ ਨੂੰ ਦਿੱਤੀਆਂ ਸੇਵਾਵਾਂ ਦਾ ਉਚੇਚਾ ਜਿਕਰ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕ ਵਿਦਿਆਰਥੀਆਂ ਦੇ ਪ੍ਰੇਰਨਾ ਸਰੋਤ ਹੁੰਦੇ ਹਨ।ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੀਪ ਦੇਵਿੰਦਰ ਸਿੰਘ ਨੇ ਡਾ. ਇਕਬਾਲ ਕੌਰ ਸੌਂਧ ਦੀਆਂ ਪੁਸਤਕਾਂ “ਬਟਵਾਰਾ”, “ਬੁੱਢੇ ਥੇਹ ਦੀ ਹੂਕ” ਦੇ ਹਵਾਲੇ ਨਾਲ ਦੱਸਿਆ ਕਿ ਉਹਨਾਂ ਕੋਲ ਸੰਤਾਲੀ ਦੇ ਉਜਾੜੇ ਦੀਆਂ ਅੱਖੀਂ ਵੇਖੀਆਂ ਤੇ ਪਿੰਡੇ ਹੰਡਾਈਆਂ ਦਿਲ ਵਲੂੰਦਰ ਦੀਆਂ ਕਥਾਵਾਂ ਸਨ।ਕਾਮਰੇਡ ਗਹਿਲ ਸਿੰਘ ਛੱਜਲਵੱਡੀ ਯਾਦਗਾਰੀ ਟਰੱਸਟ ਵਲੋਂ ਅਧਿਆਪਕ ਆਗੂ ਜਰਮਨਜੀਤ ਸਿੰਘ ਨੇ ਵੀ ਡਾ. ਸੌਂਧ ਨੂੰ ਭਾਵਭਿੰਨੀ ਸਰਧਾਂਜਲੀ ਦਿੱਤੀ। ਸਮੁੱਚੇ ਸਮਾਗਮ ਦੀ ਕਾਰਵਾਈ ਭੁਪਿੰਦਰ ਸੰਧੂ ਨੇ ਚਲਾਈ, ਜਦਕਿ ਪਰਿਵਾਰ ਵਲੋਂ ਧੰਨਵਾਦ ਉਹਨਾ ਦੀ ਬੇਟੀ ਨਵਕਿਰਨ ਅਤੇ ਪੁੱਤਰ ਡਾ. ਸਰਤਾਜ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਨ ਸਭਾ ਮੈਂਬਰ ਕੁੰਵਰ ਵਿਜੇ ਪਰਤਾਪ ਸਿੰਘ, ਡਾ. ਬਲਜੀਤ ਰਿਆੜ, ਡਾ. ਮਨਜੀਤ, ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਰਮਿੰਦਰ ਕੌਰ, ਡਾ. ਭੁਪਿੰਦਰ ਸਿੰਘ ਜੌਲੀ, ਗੁਰਦੇਵ ਸਿੰਘ ਮਹਿਲਾਂਵਾਲਾ, ਰਮੇਸ਼ ਯਾਦਵ, ਡਾ. ਸੁਖਦੇਵ ਸਿੰਘ, ਡਾ. ਰਾਣੀ, ਡਾ. ਕਸਮੀਰ ਸਿੰਘ, ਸੁਮੀਤ ਸਿੰਘ, ਸਰਬਜੀਤ ਸੰਧੂ, ਬਰਜਿੰਦਰ ਮਾਂਗਟ, ਇੰਦਰਜੀਤ ਸਿੰਘ ਅੜੀ, ਡਾ. ਇੰਦਰਾ ਵਿਰਕ, ਸਿਮਰਜੀਤ ਸਿਮਰ, ਨਵਜੋਤ ਚੱਬਾ, ਮਨਮੋਹਨ ਸਿੰਘ ਢਿੱਲੋਂ, ਅਮਰਜੀਤ ਆਸਲ, ਧਰਵਿੰਦਰ ਸਿੰਘ ਔਲਖ, ਡਾ. ਵਿਕਰਮ, ਮੱਖਣ ਭੈਣੀਵਾਲ, ਰਾਜਬੀਰ ਗਰੇਵਾਲ ਆਦਿ ਤੋਂ ਇਲਾਵਾ ਵੁਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Check Also

Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi

Amritsar, August 7 (Punjab Post Bureau) – BBK DAV College for Women participated in Nasha …