Friday, October 2, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵੱਲੋਂ ਵਿਸ਼ੇਸ਼ ਹਵਨ ਯੱਗ ਨਾਲ਼ ਸੈਸ਼ਨ 2026-27 ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ਆਉਣ ਵਾਲ਼ੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸਫ਼ਲਤਾ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਵਾਸਤੇ ਇੱਕ ਵਿਸ਼ੇਸ਼ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਵੈਦਿਕ ਮੰਤਰਾਂ ਦੇ ਜਾਪ ਅਤੇ ਪਵਿੱਤਰ ਅਗਨੀ ਵਿੱਚ ਆਹੂਤੀਆਂ ਪਾਉਣ ਦੌਰਾਨ ਸਥਾਨਕ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਸਥਾਨਕ ਕਮੇਟੀ ਦੇ ਮੈਂਬਰਾਂ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਹਾਜ਼ਰੀ ਭਰੀ।
ਪ੍ਰਿੰਸੀਪਲ ਡਾ. ਵਾਲੀਆ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਿਆਂ ਸੰਸਥਾ ਦੇ ਨਿਰੰਤਰ ਵਿਕਾਸ ਅਤੇ ਉਤਮਤਾ ਲਈ ਅਰਦਾਸ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ `ਇੰਡੀਆ ਟੂਡੇ ਬੈਸਟ ਕਾਲਜ ਰੈਂਕਿੰਗ 2026` ਅਤੇ ਹਾਲ ਹੀ ਵਿੱਚ ਹੋਈਆਂ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਕਾਲਜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਫੈਕਲਟੀ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਸੰਸਥਾ ਦੀਆਂ ਹਾਲੀਆ ਪ੍ਰਾਪਤੀਆਂ ਦਾ ਵੀ ਜਿਕਰ ਕੀਤਾ, ਜਿਸ ਵਿੱਚ `ਈਕੋ-ਵਿਜ਼ਨਰੀ ਲੀਡਰਸ਼ਿਪ ਐਵਾਰਡ`, `ਸਸਟੇਨੇਬਲ ਕੈਂਪਸ ਐਵਾਰਡ`, `ਐਨਰਜੀ ਐਂਡ ਰਿਸੋਰਸ ਮੈਨੇਜਮੈਂਟ ਐਕਸੀਲੈਂਸ ਐਵਾਰਡ`, `ਡਿਸਟ੍ਰਿਕਟ ਗ੍ਰੀਨ ਚੈਂਪੀਅਨੀਸ਼ਪ ਐਵਾਰਡ`, `ਨੈਸ਼ਨਲ ਸੋਸ਼ਲ ਰਿਸਪਾਂਸਿਬਿਲਟੀ ਐਵਾਰਡ 2026` ਅਤੇ `ਬੈਸਟ ਪ੍ਰਿੰਸੀਪਲ ਅਵਾਰਡ 2026` ਸ਼ਾਮਲ ਹਨ।
ਆਰੀਆ ਸਮਾਜ ਲਸ਼ਮਣਸਰ ਤੋਂ ਇੰਦਰਪਾਲ ਆਰੀਆ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ ਸੰਸਥਾ ਦੀਆਂ ਪ੍ਰਾਪਤੀਆਂ `ਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਹਵਨ ਯੱਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਨੇ ਗਿਆਨ ਅਤੇ ਰੋਸ਼ਨੀ ਦੇ ਸਰੋਤ ਵਜੋਂ ਗਾਇਤਰੀ ਮਹਾਂਮੰਤਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਸੰਗੀਤ ਵਿਭਾਗ ਵੱਲੋਂ ਇੱਕ ਰੂਹਾਨੀ ਭਜਨ ਪੇਸ਼ ਕੀਤਾ ਗਿਆ।
ਇਸ ਮੌਕੇ ਆਰੀਆ ਸਮਾਜ ਸ਼ਕਤੀ ਨਗਰ ਦੇ ਸੰਦੀਪ ਆਹੂਜਾ ਅਤੇ ਦੀਪਕ ਮਹਾਜਨ, ਆਰੀਆ ਸਮਾਜ ਮਾਡਲ ਟਾਊਨ ਦੇ ਅਤੁਲ ਮਹਿਰਾ, ਆਰੀਆ ਸਮਾਜ ਲਾਰੈਂਸ ਰੋਡ ਦੇ ਅਨਿਲ ਵਿਨਾਇਕ, ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਪ੍ਰਿੰਸੀਪਲ ਡਾ. ਪੱਲਵੀ ਸੇਠੀ, ਸ਼੍ਰੀਮਤੀ ਸ਼ਸ਼ੀ ਅਤੇ ਆਰੀਆ ਯੁਵਤੀ ਸਭਾ ਦੇ ਮੈਂਬਰਾਂ ਸਮੇਤ ਕਾਲਜ ਦਾ ਸਟਾਫ਼ ਮੌਜ਼ੂਦ ਰਿਹਾ।ਹਵਨ ਦੀ ਸਮਾਪਤੀ ਸ਼ਾਂਤੀ ਪਾਠ ਕਰਨ ਅਤੇ ਪ੍ਰਸਾਦ ਵੰਡਣ ਨਾਲ਼ ਹੋਈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …