ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਉਪਰਾਲਿਆਂ ਤਹਿਤ ਅੱਜ ਸਕੂਲ ਆਫ ਐਮੀਨੈਂਸ
ਫ਼ਾਰ ਗਰਲਜ਼ ਮਾਲ ਰੋਡ ਦੀਆਂ ਵਿਦਿਆਰਥਣਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਸਫਲ ਅਕਾਦਮਿਕ ਸਾਲ ਲਈ 1100 ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਗਈਆਂ।108 ਦੇਸ਼ਾਂ ਦੇ ਵਿਦਿਆਰਥੀਆਂ ਵਿੱਚੋ ਚੁਣੀ ਗਈ ਮਾਲ ਰੋਡ ਸਕੂਲ ਦੀ ਵਿਦਿਆਰਥਣ ਟੀਆ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਜੋ ਅੰਤਰਰਾਸ਼ਟਰੀ
ਸ਼੍ਹਅਖਠ੍ਹੀਸ਼ਅਠ ਸੈਟੇਲਾਈਟ ਮਿਸ਼ਨ ਲਈ ਭਾਰਤ ਦੀ ਨੁਮਾਇੰਦਗੀ ਕਰੇਗੀ।ਇਸ ਦੇ ਨਾਲ ਹੀ ਸਕੂਲ ਦੀਆਂ ੫ ਹੋਣਹਾਰ ਵਿਦਿਆਰਥੀਆਂ ਜਿੰਨ੍ਹਾ ਨੇ ਨੀਟ-2026
ਦੀ ਪ੍ਰੀਖਿਆ ਪਾਸ ਕੀਤੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਕਰਮਜੀਤ ਸਿੰਘ ਰਿੰਟੂ (ਹਲਕਾ ਇੰਚਾਰਜ ਅੰਮ੍ਰਿਤਸਰ ਉੱਤਰੀ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਆਪਣੇ ਕਰ-ਕਮਲਾਂ ਨਾਲ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਵਰਦੀਆਂ ਵੰਡੀਆਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਹ ਉਪਰਾਲਾ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ, ਰਾਜੇਸ਼ ਖੰਨਾ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ, ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਗੁਰਪ੍ਰੀਤ ਕਟਾਰੀਆ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਦੀ ਰਹਿਨੁਮਾਈ ਅਧੀਨ ਆਯੋਜਿਤ ਕੀਤਾ ਗਿਆ।ਸ੍ਰੀਮਤੀ ਪੂਨਮ ਕਟਾਰੀਆ ਅਤੇ ਨਰਿੰਦਰ ਦੱਤਾ ਹਲਕਾ ਉੱਤਰੀ ਕੋਆਰਡੀਨੇਟਰ (ਯੂਥ) ਵੀ ਸਮਾਗਮ ਵਿੱਚ ਹਾਜ਼ਰ ਸਨ।ਲੈਕਚਰਾਰ ਕਮਲ ਕੁਮਾਰ ਅਤੇ ਵਿਦਿਆਰਥਣਾਂ ਵਲੋਂ ਤਿਆਰ ਕੀਤੀ ਗਈ ਹਿਊਮਨੋਇਡ ਰੋਬੋਟ “ਮਿਸ ਰੋਬੋ” ਨੇ ਆਏ ਹੋਏ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ।
ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਅਤੇ ਵਿਦਿਆਰਥੀਆਂ ਇਨ੍ਹਾਂ ਸਹੂਲਤਾਂ ਦਾ ਵਧੀਆ ਉਪਯੋਗ ਕਰਦੇ ਹੋਏ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਅਤੇ ਪਰਿਵਾਰ ਦੀ ਜ਼ਿੰਦਗੀ ਨੂੰ ਬਹਿਤਰ ਬਣਾਉਣ ਅਤੇ ਰਾਜ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੀਆਂ ਹਨ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ‘ਜੀ ਆਇਆਂ ‘ਕਿਹਾ ਅਤੇ ਸਕੂਲ ਪ੍ਰਾਪਤੀਆਂ ਦੀ ਰਿਪੋਰਟ ਨਾਲ ਸਾਂਝ ਪੁਆਈ।ਉਨ੍ਹਾਂ ਕਿਹਾ ਜਿਥੇ ਇਸ ਸਕੂਲ ਦੀਆਂ ਅਕਾਦਮਿਕ ਅਤੇ ਖੇਡਾਂ ਵਿਚ ਜ਼ਿਲ੍ਹਾ, ਸਟੇਟ ਅਤੇ ਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਉਥੇ ਹੀ ਉਹ ਸਮਾਜ ਵਿਚ ਆ ਰਹੀਆਂ ਕੁਰੀਤੀਆਂ ਸਬੰਧੀ ਵੀ ਸਮਾਜ ਨੂੰ ਜਾਗਰੁਕ ਕਰ ਰਹੀਆਂ ਹਨ।
ਮੰਚ ਸੰਚਾਲਨ ਸ੍ਰੀਮਤੀ ਕਵਲਇੰਦਰ ਕੌਰ ਵਲੋਂ ਕੀਤਾ ਗਿਆ।ਸਮਾਰੋਹ ਦੇ ਆਯੋਜਨ ਵਿਚ ਮਨਦੀਪ ਕੌਰ ਚਾਹਲ, ਆਦਰਸ਼ ਸ਼ਰਮਾ, ਪਰਮਿੰਦਰ ਕੌਰ, ਮਨਦੀਪ ਕੌਰ, ਮਨਿੰਦਰ ਕੌਰ, ਨਵਦੀਪ ਕੌਰ, ਪਰਮਜੀਤ ਕੌਰ, ਜੋਤੀ ਬਾਲਾ, ਕਮਲ ਕੁਮਾਰ, ਰਮਨ ਕਾਲੀਆ, ਗੁਰਅੰਮ੍ਰਿਤ ਕੌਰ, ਮਨਿੰਦਰ ਕੌਰ, ਨਵਕਿਰਨ ਕੌਰ, ਬਲਵਿੰਦਰ ਕੌਰ, ਨੀਨਾ ਕੁਮਾਰੀ, ਸੰਜੇ ਕੁਮਾਰ, ਰਾਜਵਿੰਦਰ ਸਿੰਘ, ਸੰਦੀਪ ਸ਼ਰਮਾ, ਮਹਿੰਦਰਪਾਲ ਸਿੰਘ, ਪਰਮ ਆਫਤਾਬ ਸਿੰਘ, ਬਿੰਦੂ ਬਾਲਾ, ਤਲਵਿੰਦਰ ਸਿੰਘ ਨੇ ਉਚੇਚੀ ਭੂਮਿਕਾ ਨਿਭਾਈ।
ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media