ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਦੀ ਬ੍ਰਾਂਚ ਮਾਨਾਂਵਾਲਾ ਵਿਖੇ
ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ ਮੌਕੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਡਾ. ਰਬਿੰੰਦਰ ਸਿੰਘ ਸੇਠੀ ਪ੍ਰਧਾਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਪਿੰਗਲਵਾੜਾ ਸੰਸਥਾ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਆਖਿਆ ਅਤੇ ਬੱਚਿਆਂ ਵੱਲੋਂ ਉਹਨਾਂ ਨੂੰ ਫੁੱਲ ਭੇਂਟ ਕੀਤੇ ਗਏ।ਡਾ. ਇੰਦਰਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ ਸਾਲ ਭਗਤ ਜੀ ਦੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਵੱਲ੍ਹਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਖੂਨਦਾਨੀਆਂ ਵਲੋਂ ਬੜੇ ਉਤਸ਼ਾਹ ਨਾਲ ਅੱਜ 140 ਯੂਨਿਟ ਖੂਨਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਿਸੇ ਲੋੜਵੰਦ ਲਈ ਇਕ ਮਹਾਨ ਜੀਵਨ ਦਾਨ ਹੈ।ਉਹਨਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਸੇਵਾਦਾਰਾਂ, ਅੰਮ੍ਰਿਤਸਰ ਕਾਲਜ ਆਫ ਇੰਨਜੀਨੀਅਰਿੰਗ ਐਂਡ ਟੈਕਨਾਲੋਜੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਚੌਂਤਾ ਕਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਆਰਥੀਆਂ ਅਤੇ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੈੱਲ ਦੇ ਆਗੂ ਰਾਣਾ ਪਲਵਿੰਦਰ ਸਿੰਘ ਵੱਲੋਂ ਖੂਨਦਾਨ ਕੀਤਾ ਗਿਆ।ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਖੁਦ ਕੈਂਪ ਵਿੱਚ ਖੂਨਦਾਨ ਕੀਤਾ।ਉਹਨ੍ਹਾਂ ਕਿਹਾ ਕਿ ਖੂਨਦਾਨ ਮਨੁੱਖਤਾ ਲਈ ਮਹਾਂ ਦਾਨ ਹੈ ਅਤੇ ਲੋਕਾਂ ਨੂੰ ਖੂਨ ਦਾਨ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।ਸੰਸਥਾ ਦੇ ਬੱਚਿਆਂ ਕਲਾ ਕ੍ਰਿਤੀਆਂ ਦੀ ਨੁਮਾਇਸ਼ ਵੀ ਲਗਾਈ ਗਈ।ਪਿੰਗਲਵਾੜਾ ਸੰਸਥਾ ਅਧੀਨ ਚੱਲਦੇ ਵਿੱਦਿਅਕ ਅਦਾਰੇ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਦ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਕਲਾਂ, ਮਸਨੂਈ ਅੰਗ ਕੇਂਦਰ, ਵੋਕੇਸ਼ਨਲ ਸੈਂਟਰ, ਫਿਜ਼ਓਥਰੈਪੀ ਸੈਂਟਰ ਵਲੋਂ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਡਾ. ਜਗਦੀਪਕ ਸਿੰਘ, ਰਾਜਬੀਰ ਸਿੰਘ, ਹਰਜੀਤ ਸਿੰਘ ਅਰੋੜਾ, ਡਾ. ਨਿਰਮਲ ਸਿੰਘ, ਯੋਗੇਸ਼ ਸੂਰੀ, ਰਜਿੰਦਰ ਸਿੰਘ, ਜੈ ਸਿੰਘ, ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ, ਡਾ. ਮਹਿਲ ਸਿੰਘ ਕੁਲਪਤੀ ਖਾਲਸਾ ਯੂਨੀਵਰਸਿਟੀ, ਡਾ. ਇੰਦਰਜੀਤ ਸਿੰਘ ਗੋਗੋਆਣੀ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਗੁਰਿੰਦਰ ਸਿੰਘ ਪ੍ਰਿੰਟਵੈਲ ਪ੍ਰੈੱਸ, ਸਮਾਜ ਸੇਵਕ ਪਵਨ ਸ਼ਰਮਾ, ਤਿਲਕ ਰਾਜ, ਗੁਲਸ਼ਨ ਰੰਜਨ, ਹਰਪਾਲ ਸਿੰਘ ਸੰਧੂ, ਰਜਿੰਦਰਪਾਲ ਸਿੰਘ,. ਗੁਰਨਾਇਬ ਸਿੰਘ, ਰਾਜ ਕੁਮਾਰ ਰਾਏ, ਸਾਹਿਲ ਪਾਂਡੇ, ਅਵਤਾਰ ਸਿੰਘ ਘੁੱਲਾ,. ਦੀਦਾਰ ਸਿੰਘ, ਬਿਕਰਮ ਸਿੰਘ ਵੱਲ੍ਹਾ, ਉਂਕਾਰ ਸਿੰਘ ਡੀ. ਐਸ.ਪੀ, ਮੈਨੇਜਰ ਜੋਬਨਜੀਤ ਸਿੰਘ, ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਅਠੋਲਾ, ਸੰਸਥਾ ਦੀਆਂ ਸਮੂਹ ਬ੍ਰਾਂਚਾ ਅਤੇ ਵਾਰਡਾਂ ਦੇ ਸਟਾਫ ਮੈਂਬਰ ਆਦਿ ਹਾਜ਼ਰ ਸਨ।
Check Also
ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਦਾ ਅਸਰ- ਜੀ.ਐਸ.ਟੀ ਵਿੱਚ 20% ਦਾ ਵਾਧਾ – ਧੰਜ਼ਲ
ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੋਤ …
Punjab Post Daily Online Newspaper & Print Media