Thursday, August 20, 2026

ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਹੋਇਆ ਨਾਨ-ਟੀਚਿੰਗ ਐਸੋਸੀਏਸ਼ਨ ਦਾ ਹੰਗਾਮੀ ਇਜ਼ਲਾਸ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਈਜ਼ ਐਸੋਸੀਏਸ਼ਨ ਦੀ ਅਗਵਾਈ ਵਿੱਚ ਸੁਖਚੈਨ ਸਿੰਘ ਖਹਿਰਾ ਪ੍ਰਧਾਨ ਸਕੱਤਰੇਤ ਐਸੋਸੀਏਸ਼ਨ ਅਤੇ ਕੋਆਰਡੀਨੇਟਰ ਸਮੂਹ ਪੰਜਾਬ ਕਰਮਚਾਰੀ ਜਥੇਬੰਦੀਆਂ ਅਤੇ ਉਨ੍ਹਾਂ ਦੇ ਨਾਲ ਆਏ ਵੱਖ-ਵੱਖ ਜਥੇਬੰਦੀਆਂ ਦੇ ਅਹੁੱਦੇਦਾਰਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਨਾਨ-ਟੀਚਿੰਗ ਕਰਮਚਾਰੀ, ਯੂਨੀਵਰਸਿਟੀ ਪੈਂਨਸ਼ਨਰ ਅਤੇ ਅਧਿਕਾਰੀ ਹਾਜ਼ਰ ਹੋਏ ਸਨ।ਡੈਮੋਕਰੇਟਿਕ ਇੰਪਲਾਇਜ਼ ਐਸੋਸੀਏਸ਼ਨ ਤੋਂ ਰਜ਼ਨੀਸ਼ ਭਾਰਦਵਾਜ ਸਾਬਕਾ ਪ੍ਰਧਾਨ ਅਫਸਰ ਅਤੇ ਨਾਨ-ਟੀਚਿੰਗ ਐਸੋਸੀਏਸ਼ਨ ਦੀ ਅਗਵਾਈ ਵਿੱਚ ਕੁਲਜਿੰਦਰ ਸਿੰਘ ਬੱਲ, ਸ੍ਰੀ ਭੁਪਿੰਦਰ ਸਿੰਘ ਠਾਕੁਰ, ਨਰੇਸ਼  ਕੁਮਾਰ, ਕੰਵਲਜੀਤ ਕੁਮਾਰ, ਸਤਵੰਤ ਸਿੰਘ ਬਰਾੜ, ਗੁਰਮੀਤ ਸਿੰਘ ਬਾਠ, ਪਵਨ ਪਰਾਸ਼ਰ ਅਤੇ ਯੋਗਰਾਜ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।
ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਨਾਲ ਕੀਤੇ ਆਪਣੇ ਵਾਅਦਿਆਂ ਤੇ ਖਰੀ ਨਹੀਂ ਉੱਤਰੀ ਹੈ, ਜਿਸ ਕਾਰਨ ਇਹ ਇਕੱਠ ਹੋਇਆ ਹੈ ਅਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਗਲੇ ਭਵਿੱਖ ਵਿਚ ਡੈਮੋਕਰੇਟਿਕ ਇੰਪਲਾਈਜ਼ ਫਰੰਟ ਆਪਣੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਾਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਜੋ ਵੀ ਨਿਰਦੇਸ਼ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੋਂ ਪ੍ਰਾਪਤ ਹੋਣਗੇ।ਉਨਾਂ ਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦਿੱਤਾ ਜਾਵੇਗਾ।
ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਕਨਵੀਨਰ ਅਤੇ ਸਾਬਕਾ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਰਕਾਰਾਂ ਮੁਲਾਜ਼ਮਾਂ ਦੇ ਨਾਲ ਝੂਠੇ ਵਾਅਦੇ ਕਰਦੀਆਂ ਰਹੀਆਂ ਹਨ ਅਤੇ ਅੱਜ ਵੀ ਕਰਮਚਾਰੀਆਂ ਨੂੰ ਮਿਲੀਆਂ ਹੋਈਆਂ ਸਹੂਲਤਾਂ ਜੋ ਕਿ ਉਨ੍ਹਾਂ ਦਾ ਹੱਕ ਸੀ ਜਿਵੇਂ ਕਿ ਪੁਰਾਣੀ ਪੈਂਨਸ਼ਨ ਸਕੀਮ, ਮਹਿੰਗਾਈ ਭੱਤਾ ਆਦਿ ਜਾਣ ਬੁੱਝ ਕੇ ਰੋਕਿਆ ਹੈ ਤਾਂ ਜੋ ਮੁਲਾਜ਼ਮ ਕੋਈ ਨਵੇਂ ਪੇਅ ਕਮੀਸ਼ਨ ਆਦਿ ਦੀ ਮੰਗ ਨਾ ਕਰਨ ਸਕਣ।ਸਰਕਾਰ ਵੱਲੋਂ 15.01.2015 ਅਤੇ 17.07.2020 ਦੇ ਜਾਰੀ ਪੱਤਰ ਦਾ ਵੀ ਉਨ੍ਹਾਂ ਵਿਰੋਧ ਕੀਤਾ ਕਿ ਆਉਣ ਵਾਲੀ ਮੁਲਾਜ਼ਮ ਨਸਲਾਂ ਦੇ ਨਾਲ ਸਰਾਸਰ ਧੱਕਾ ਹੈ ਕਿ ਉਨ੍ਹਾਂ ਨੂੰ ਕੇਵਲ ਅਤੇ ਕੇਵਲ ਬੇਸਿਕ ਤੇ ਕੰਮ ਕਰਨਾ ਪੈ ਰਿਹਾ ਹੈ।ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਹਨ ਅਤੇ ਉਨ੍ਹਾਂ ਨੇ ਸਾਰੀ ਜਥੇਬੰਦੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਕਰਨ ਲਈ ਪ੍ਰੇਰਿਤ ਕੀਤਾ।ਪ੍ਰੋਗਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਾਨ-ਟੀਚਿੰਗ ਕਰਮਚਾਰੀਆਂ ਨੇ ਸ਼ਿਰਕਿਤ ਕੀਤੀ ਅਤੇ ਐਸੋਸੀਏਸ਼ਨਾਂ ਦੇ ਅਗਾਮੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਘਰਸ਼ ਵਿਚ ਭਾਗ ਲੈਣ ਦਾ ਪ੍ਰਣ ਕੀਤਾ।
ਇਸ ਮੌਕੇ ਹਰਦੀਪ ਸਿੰਘ ਨਾਗਰਾ ਨੇ ਸੰਬੋਧਨ ਕੀਤਾ ਅਤੇ ਮੰਚ ਦੀ ਅਗਵਾਈ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਸੰਭਾਲੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਹਕੀਮਾਂ ਗੇਟ ਵਿਖੇ ਬੂਟੇ ਲਗਾਏ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ …